ਇਨ੍ਹਾਂ ਸਿਤਾਰਿਆਂ ਨੇ ਕੋਰੋਨਾ ਕਰਕੇ ਟਾਲੀ ਵਿਆਹ ਦੀ ਤਾਰੀਖ
ਟੀਵੀ ਅਭਿਨੇਤਰੀ ਸਾਯੰਤਨੀ ਘੋਸ਼ ਪਿਛਲੇ ਸਾਲ ਆਪਣੇ ਬੁਆਏਫ੍ਰੈਂਡ ਅਨੁਗ੍ਰਹਿ ਤਿਵਾੜੀ ਨਾਲ ਵਿਆਹ ਕਰਾਉਣ ਲਈ ਤਿਆਰ ਸੀ, ਪਰ ਫਿਲਹਾਲ ਕੋਰੋਨਾ ਨੇ ਦੋਵਾਂ ਦੇ ਵਿਆਹ ਦੀ ਯੋਜਨਾ ਅੱਗੇ ਕਰਵਾ ਦਿੱਤੀ ਹੈ।
Download ABP Live App and Watch All Latest Videos
View In Appਸਸੁਰਾਲ ਸਿਮਰ ਦੀ ਪ੍ਰਸਿੱਧੀ ਵੈਸ਼ਾਲੀ ਠੱਕਰ ਤੇ ਮੰਗੇਤਰ ਅਭਿਨੰਦਨ ਸਿੰਘ ਹੁੰਦਲ ਦਾ ਅਪ੍ਰੈਲ ਵਿੱਚ ਰੋਕਾ ਹੋ ਗਿਆ ਸੀ ਅਤੇ ਦੋਵੇਂ ਜੂਨ ਵਿੱਚ ਵਿਆਹ ਕਰਾਉਣ ਜਾ ਰਹੇ ਸੀ, ਪਰ ਕੋਰੋਨਾ ਨੇ ਇਨ੍ਹਾਂ ਦੀ ਵਿਆਹ ਦੀ ਪਲਾਨਿੰਗ 'ਤੇ ਪਾਣੀ ਫੇਰ ਦਿੱਤਾ।
ਬਿੱਗ ਬੌਸ ਫੇਮ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਨੇ ਵੀ ਇੱਕ ਦੂਜੇ ਨਾਲ ਪਿਆਰ ਜ਼ਾਹਰ ਕਰ ਦਿੱਤਾ ਹੈ। ਦੋਵਾਂ ਦੇ ਵਿਆਹ ਦੀ ਤਰੀਕ ਕੋਰੋਨਾ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।
ਉਤਰਨ ਫੇਮ ਅਦਾਕਾਰਾ ਸ਼੍ਰੀਜਿਤਾ ਡੇ ਤੇ ਬੁਆਏਫ੍ਰੈਂਡ ਮਾਈਕਲ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਨੇ ਵੀ ਆਪਣਾ ਵਿਆਹ 2021 ਤੱਕ ਮੁਲਤਵੀ ਕਰ ਦਿੱਤਾ ਹੈ।
ਟੀਵੀ ਐਕਟਰਸ ਟੀਨਾ ਫਿਲਿਪ ਤੇ ਨਿਖਿਲ ਸ਼ਰਮਾ ਨੇ ਆਪਣੇ ਵਿਆਹ ਦੀ ਪੂਰੀ ਪਲਾਨਿੰਗ ਕਰ ਲਈ ਸੀ, ਪਰ ਕੋਰੋਨਾ ਨੇ ਪੂਰੀ ਪਲਾਨਿੰਗ ਨੂੰ ਬਦਲ ਲਈ ਮਜ਼ਬੂਰ ਕਰ ਦਿੱਤਾ। ਹੁਣ ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀਆਂ ਤਰੀਕਾਂ ਬਾਰੇ ਪੁੱਛ ਰਹੇ ਹਨ।
ਐਕਟਰ ਵਿਪੁਲ ਰਾਏ ਅਗਸਤ 2020 ਵਿੱਚ ਯੂਐਸ ਅਧਾਰਤ ਮੰਗੇਤਰ ਮੇਲਿਸ ਏਟਿਸੀ ਨਾਲ ਵਿਆਹ ਕਰਨ ਲਈ ਤਿਆਰ ਸੀ। ਪਿਛਲੇ ਸਾਲ ਕੋਰੋਨਾ ਵਾਇਰਲ ਹੋਣ ਕਾਰਨ ਦੋਵਾਂ ਨੇ ਵਿਆਹ ਦੀ ਯੋਜਨਾ ਰੱਦ ਕਰ ਦਿੱਤੀ ਸੀ।