ਰਾਜਿਆਂ ਵਾਂਗ ਆਲੀਸ਼ਾਨ ਕਾਮੇਡੀਅਨ ਕਪਿਲ ਸ਼ਰਮਾ ਦਾ ਘਰ, ਵੇਖੋ ਪੰਜਾਬ ਤੇ ਮੁੰਬਈ ਵਾਲੇ ਘਰ ਦੀਆਂ ਅੰਦਰਲੀਆਂ ਤਸਵੀਰਾਂ
ਕਾਮੇਡੀਅਨ ਤੇ ਟੀਵੀ ਹੋਸਟ ਕਪਿਲ ਸ਼ਰਮਾ ਨੇ ਪਿੱਛਲੇ ਕਈ ਸਾਲਾਂ ਤੋਂ ਆਪਣੇ ਸ਼ੋਅ 'ਦ ਕਪਿਲ ਸ਼ਰਮਾ' ਜ਼ਰੀਏ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਹੁਣ ਉਸ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖਾਸ ਥਾਂ ਬਣਾਈ ਹੈ। ਹਰ ਉਮਰ ਦੇ ਲੋਕ ਕਪਿਲ ਦੇ ਫੈਨ ਹਨ। ਹਰ ਕੋਈ ਉਨ੍ਹਾਂ ਦੇ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ਪਰ ਅੱਜ ਅਸੀਂ ਤੁਹਾਨੂੰ ਕਪਿਲ ਦੇ ਸ਼ੋਅ ਬਾਰੇ ਨਹੀਂ ਬਲਕਿ ਉਸ ਦੀ ਕਿੰਗ ਸਟਾਈਲ ਲਾਈਫ ਬਾਰੇ ਦੱਸਣ ਜਾ ਰਹੇ ਹਾਂ। ਆਓ ਤੁਹਾਨੂੰ ਕਪਿਲ ਦੇ ਪੰਜਾਬ ਤੇ ਮੁੰਬਈ ਦੇ ਘਰ ਦੀ ਇੱਕ ਝਲਕ ਦਿਖਾਇਏ:-
Download ABP Live App and Watch All Latest Videos
View In Appਕਪਿਲ ਨੇ ਟੀਵੀ 'ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਸਿੰਗਿੰਗ ਸ਼ੋਅ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਾਮੇਡੀ ਦੀ ਦੁਨੀਆ ਵਿੱਚ ਕਦਮ ਰੱਖੀਆ ਤੇ ਲੋਕਾਂ ਨੂੰ ਹੱਸਣ ਲਈ ਮਜ਼ਬੂਰ ਕੀਤਾ। ਅੱਜ ਉਸ ਨੂੰ ਕਾਮੇਡੀ ਕਿੰਗ ਵਜੋਂ ਜਾਣਿਆ ਜਾਂਦਾ ਹੈ।
ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਅਤੇ ਬੱਚੇ ਨਾਲ ਆਰਾਮ ਨਾਲ ਜ਼ਿੰਦਗੀ ਜੀਉਂਦਾ ਹੈ। ਉਹ ਮੁੰਬਈ ਦੇ ਇੱਕ ਵੱਡੇ ਤੇ ਖੂਬਸੂਰਤ ਘਰ ਵਿਚ ਰਹਿੰਦਾ ਹੈ। ਇਸ ਦੇ ਨਾਲ ਹੀ ਉਸ ਦਾ ਪੰਜਾਬ ਵਿੱਚ ਇੱਕ ਵਧੀਆ ਫਾਰਮ ਹਾਊਸ ਵੀ ਹੈ।
ਕਪਿਲ ਮੁੰਬਈ ਦੇ ਖੂਬਸੂਰਤ ਅਪਾਰਟਮੈਂਟ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਧਰ ਉਸ ਦਾ ਪੰਜਾਬ ਵਿਚ ਇੱਕ ਫਾਰਮ ਹਾਊਸ ਹੈ ਜੋ ਉਸ ਨੂੰ ਕੁਦਰਤ ਦੇ ਨੇੜੇ ਰੱਖਦਾ ਹੈ। ਕਪਿਲ ਨੇ ਆਪਣੇ ਫਾਰਮ ਹਾਊਸ ਵਿੱਚ ਬਹੁਤ ਸਾਰੇ ਰੁੱਖ ਲਗਾਏ ਹਨ।
ਕਪਿਲ ਦੇ ਮੁੰਬਈ ਦੇ ਘਰ ਦੀ ਬਾਲਕਨੀ ਸਾਰੇ ਮੁੰਬਈ ਸ਼ਹਿਰ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦਿੰਦੀ ਹੈ।
ਕਪਿਲ ਦੇ ਘਰ ਵਿੱਚ ਛੱਤ ਤੋਂ ਗਲਾਸ ਦੀਆਂ ਖਿੜਕੀਆਂ ਦੀ ਵਰਤੋਂ ਕੀਤੀ ਗਈ ਹੈ, ਤਾਂ ਜੋ ਗਰ ਵਿੱਚ ਧੁੱਪ ਆ ਸਕੇ। ਉਸ ਦੇ ਘਰ ਵਿੱਚ ਲਿਵਿੰਗ ਏਰਿਆ ਅਤੇ ਡਾਈਨਿੰਗ ਏਰਿਆ ਤੋਂ ਵੀ ਗਰ 'ਚ ਬਣਿਆ ਵੱਡਾ ਲੌਨ ਸਾਫ਼ ਨਜ਼ਰ ਆਉਂਦਾ ਹੈ। ਇਸ 'ਚ ਜਾਣ ਲਈ ਘਰ 'ਚ ਗਲਾਸ ਸਲਾਈਡਿੰਗ ਵਿੰਡੋਜ਼ ਦਾ ਇਸਤੇਮਾਲ ਕੀਤਾ ਗਿਆ ਹੈ।
ਕਪਿਲ ਸ਼ਰਮਾ ਦੇ ਮੁੰਬਈ ਵਿਚ ਘਰ ਵਿਚ ਇੱਕ ਬਹੁਤ ਵੱਡਾ ਡਾਇਨਿੰਗ ਹਾਲ ਬਣਾਇਆ ਗਿਆ ਹੈ। ਇਸ ਵਿੱਚ ਖੂਬਸੂਰਤ ਆਲ-ਵ੍ਹਾਈਟ ਥੀਮ ਦੀ ਵਰਤੋਂ ਕੀਤੀ ਜਾਂਦੀ ਹੈ।
ਕਪਿਲ ਰੁੱਖਾਂ ਤੇ ਪੌਦਿਆਂ ਨੂੰ ਪਿਆਰ ਕਰਦਾ ਹੈ ਉਹ ਮੰਨਦਾ ਹੈ ਕਿ ਉਹ ਤੁਹਾਨੂੰ ਹਰ ਸਮੇਂ ਤਾਜ਼ੀ ਹਵਾ ਦਾ ਅਹਿਸਾਸ ਕਰਾਉਂਦੇ ਹਨ। ਇਹੀ ਕਾਰਨ ਹੈ ਕਿ ਉਸਨੇ ਆਪਣੇ ਮੁੰਬਈ ਦੇ ਘਰ ਦੀ ਬਾਲਕੋਨੀ ਵਿੱਚ ਇੱਕ ਬਹੁਤ ਹੀ ਵਧੀਆ ਬਗੀਚਾ ਬਣਾਇਆ ਹੋਇਆ ਹੈ। ਉਨ੍ਹਾਂ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਕਈ ਵਾਰ ਸਾਂਝਾ ਕੀਤੀਆਂ ਹਨ।
ਕਪਿਲ ਆਪਣੇ ਪੰਜਾਬ ਫਾਰਮ ਹਾਊਸ ਵਿੱਚ ਛੁੱਟੀਆਂ ਮਨਾਉਣ ਜਾਂਦਾ ਹੈ। ਜਿੱਥੇ ਉਸਦਾ ਪੂਰਾ ਪਰਿਵਾਰ ਬਹੁਤ ਵਰਾ ਮਸਤੀ ਕਰਦਾ ਨਜ਼ਰ ਆਉਂਦਾ ਹੈ।
ਕਪਿਲ ਨੇ ਆਪਣੇ ਘਰ ਨੂੰ ਬਹੁਤ ਖੂਬਸੂਰਤ ਢੰਗ ਨਾਲ ਸਜਾਇਆ ਹੈ। ਉਸਦੇ ਘਰ ਵਿੱਚ ਇੱਕ ਗਜ਼ੇਬੋ ਅਤੇ ਸਵੀਮਿੰਗ ਪੂਲ ਵੀ ਹੈ।