GoodBye 2021: Shershaah ਤੋਂ Mimi ਤੱਕ, ਇਨ੍ਹਾਂ ਬਾਲੀਵੁੱਡ ਫਿਲਮਾਂ ਦਾ ਇਸ ਸਾਲ OTT 'ਤੇ ਰਿਹਾ ਦਬਦਬਾ
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੀ ਸ਼ਾਨਦਾਰ ਅਦਾਕਾਰੀ ਨਾਲ ਸ਼ਿੰਗਾਰੀ ਫਿਲਮ ਸ਼ੇਰਸ਼ਾਹ ਸਾਲ 2021 ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿੱਚੋਂ ਇੱਕ ਹੈ। ਫਿਲਮ 'ਚ ਸਿਧਾਰਥ ਨੇ ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਕਿਆਰਾ ਕੈਪਟਨ ਬੱਤਰਾ ਦੀ ਗਰਲਫਰੈਂਡ ਡਿੰਪਲ ਦੀ ਭੂਮਿਕਾ 'ਚ ਹੈ। ਇਸ ਫਿਲਮ ਨੂੰ ਤੁਸੀਂ Amazon Prime 'ਤੇ ਦੇਖ ਸਕਦੇ ਹੋ।
Download ABP Live App and Watch All Latest Videos
View In Appਫਿਲਮ 'ਸ਼ੇਰਨੀ' 'ਚ ਵਿਦਿਆ ਬਾਲਨ ਨੇ ਜੰਗਲਾਤ ਅਧਿਕਾਰੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਵਿਦਿਆ ਨੂੰ ਰਾਜਨੀਤੀ, ਵਿਭਾਗ ਦੇ ਨਿਯਮਾਂ-ਕਾਨੂੰਨਾਂ ਤੇ ਮਰਦ ਪ੍ਰਧਾਨ ਸੋਚ ਨਾਲ ਲੜਦੇ ਦਿਖਾਇਆ ਗਿਆ ਹੈ। ਇਸ ਫਿਲਮ ਨੂੰ ਤੁਸੀਂ Amazon Prime 'ਤੇ ਦੇਖ ਸਕਦੇ ਹੋ।
ਫਿਲਮ 'ਪਗਲੈੱਟ' 'ਚ ਤੁਹਾਨੂੰ ਸਾਨਿਆ ਮਲਹੋਤਰਾ ਦੀ ਸ਼ਾਨਦਾਰ ਐਕਟਿੰਗ ਦੇਖਣ ਨੂੰ ਮਿਲੇਗੀ। ਸਾਨਿਆ ਨੇ ਇਸ ਫਿਲਮ 'ਚ ਇੱਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ ਹੈ, ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ। ਆਪਣੇ ਪਤੀ ਦੀ ਮੌਤ ਤੋਂ ਬਾਅਦ ਸਾਨਿਆ ਆਪਣੇ ਆਪ ਨੂੰ ਕਿਵੇਂ ਖੋਜਦੀ ਹੈ, ਇਹ ਫਿਲਮ ਵਿੱਚ ਦੇਖਣ ਯੋਗ ਹੈ। ਤੁਸੀਂ ਇਸ ਫਿਲਮ ਨੂੰ Netflix 'ਤੇ ਦੇਖ ਸਕਦੇ ਹੋ।
ਵਿੱਕੀ ਕੌਸ਼ਲ ਨੇ ਫਿਲਮ 'ਸਰਦਾਰ ਊਧਮ' 'ਚ ਕ੍ਰਾਂਤੀਕਾਰੀ ਸਰਦਾਰ ਊਧਮ ਸਿੰਘ ਦੀ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਸਰਦਾਰ ਊਧਮ ਨੇ ਲੰਡਨ ਜਾ ਕੇ ਜਨਰਲ ਡਾਇਰ 'ਤੇ ਗੋਲੀ ਚਲਾਈ ਸੀ। ਜਨਰਲ ਡਾਇਰ ਉਹੀ ਵਿਅਕਤੀ ਸੀ ਜਿਸ ਨੇ ਜਲ੍ਹਿਆਂਵਾਲਾ ਬਾਗ ਵਿੱਚ ਬੇਕਸੂਰ ਲੋਕਾਂ 'ਤੇ ਗੋਲੀਆਂ ਚਲਾਈਆਂ ਸੀ। ਇਸ ਫਿਲਮ ਨੂੰ ਤੁਸੀਂ Amazon Prime 'ਤੇ ਦੇਖ ਸਕਦੇ ਹੋ।
'ਮਿਮੀ' ਸਰੋਗੇਸੀ ਵਰਗੇ ਵਿਸ਼ੇ 'ਤੇ ਬਣੀ ਫਿਲਮ ਹੈ। ਫਿਲਮ 'ਚ ਮਿਮੀ ਦਾ ਕਿਰਦਾਰ ਕ੍ਰਿਤੀ ਸੈਨਨ ਨੇ ਨਿਭਾਇਆ ਹੈ। ਇਸ ਦੇ ਨਾਲ ਹੀ ਇਸ ਫਿਲਮ 'ਚ ਪੰਕਜ ਤ੍ਰਿਪਾਠੀ ਦੀ ਐਕਟਿੰਗ ਵੀ ਦੇਖਣ ਯੋਗ ਹੈ। ਸਰੋਗੇਸੀ ਵਰਗੇ ਗੰਭੀਰ ਮੁੱਦੇ ਨੂੰ ਵੀ ਇਸ ਫ਼ਿਲਮ ਵਿੱਚ ਬਹੁਤ ਹੀ ਹਾਸਰਸ ਅਤੇ ਗੰਭੀਰ ਢੰਗ ਨਾਲ ਦਿਖਾਇਆ ਗਿਆ ਹੈ। ਤੁਸੀਂ ਇਸ ਫਿਲਮ ਨੂੰ Netflix 'ਤੇ ਦੇਖ ਸਕਦੇ ਹੋ।