Election Results 2024
(Source: ECI/ABP News/ABP Majha)
Shilpa Shetty-Raj Kundra Wedding: 50 ਲੱਖ ਦੀ ਸਾੜੀ, 3 ਕਰੋੜ ਦੀ ਮੁੰਦਰੀ ਪਹਿਨ ਕੇ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ ਸ਼ੈਟੀ, 80 ਕਿੱਲੋ ਦਾ ਕੱਟਿਆ ਸੀ ਕੇਕ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਵਿਆਹਾਂ 'ਚੋਂ ਇਕ ਸੀ। ਇਨ੍ਹਾਂ ਦੇ ਵਿਆਹ ਦੇ ਸਾਰੇ ਫੰਕਸ਼ਨ ਖੰਡਾਲਾ ਚ ਕੀਤੇ ਗਏ ਸਨ। ਇਸ ਰਿਪੋਰਟ 'ਚ ਉਨ੍ਹਾਂ ਦੇ ਵਿਆਹ 'ਤੇ ਹੋਣ ਵਾਲੇ ਖਰਚੇ ਬਾਰੇ ਦੱਸ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
Download ABP Live App and Watch All Latest Videos
View In Appਸ਼ਿਲਪਾ ਨੇ 22 ਨਵੰਬਰ, 2009 ਨੂੰ ਯੂਕੇ ਦੇ ਬਿਜਨੈਸ ਮੈਨ ਰਾਜ ਕੁੰਦਰਾ ਨਾਲ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਦੋਵਾਂ ਦੇ ਵਿਆਹ ਦੀ ਚਰਚਾ ਕਈ ਦਿਨਾਂ ਤਕ ਬਾਲੀਵੁੱਡ ਦੇ ਗਲਿਆਰਿਆਂ 'ਚ ਸੁਣਾਈ ਦਿੱਤੀ ਸੀ।
ਵਿਆਹ ਤੋਂ ਠੀਕ ਇਕ ਮਹੀਨਾ ਪਹਿਲਾਂ ਦੋਵਾਂ ਦੀ ਮੰਗਣੀ ਰਾਜ ਕੁੰਦਰਾ ਦੇ ਮੁੰਬਈ ਵਾਲੇ ਬੰਗਲੇ 'ਚ ਹੋਈ ਸੀ। ਜਿਸ 'ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ ਸਨ।
ਸ਼ਿਲਪਾ ਸ਼ੈਟੀ ਦੁਲਹਨ ਬਣੀ ਖੂਬਸੂਰਤ ਲੱਗ ਰਹੀ ਸੀ।
ਸ਼ਿਲਪਾ ਨੇ ਵਿਆਹ 'ਚ 50 ਲੱਖ ਦੀ ਭਾਰੀ-ਭਰਕਮ ਸਾੜੀ ਪਹਿਨੀ ਸੀ। ਜਿਸ 'ਚ ਲਾਲ ਸਵਾਰੋਵਸਕੀ ਕ੍ਰਿਸਟਲ ਲੱਗੇ ਸਨ।
ਸ਼ਿਲਪਾ ਨੇ ਵਿਆਹ 'ਚ ਟ੍ਰਾਡੀਸ਼ਨਲ ਜਵੈਲਰੀ ਪਹਿਨੀ ਸੀ। ਸ਼ਿਲਪਾ ਦੇ ਕੁੰਦਨ ਦੇ ਗਹਿਣਿਆਂ ਦੀ ਕੀਮਤ ਕਰੀਬ 3 ਕਰੋੜ ਰੁਪਏ ਸੀ। ਸ਼ਿਲਪਾ ਨੇ ਵਿਆਹ 'ਚ ਸੋਨੇ ਤੇ ਹੀਰੇ ਦੋਵੇਂ ਤਰ੍ਹਾਂ ਦੇ ਗਹਿਣੇ ਪਹਿਨੇ ਸਨ।
ਸ਼ਿਲਪਾ ਦਾ ਵਿਆਹ ਖੰਡਾਲਾ 'ਚ ਉਸ ਦੇ ਇਕ ਦੋਸਤ ਦੇ ਫਾਰਮ ਹਾਊਸ 'ਤੇ ਹੋਇਆ ਸੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਸ਼ਿਲਪਾ ਦੇ ਗਹਿਣਿਆਂ ਤੋਂ ਇਲਾਵਾ ਉਨ੍ਹਾਂ ਦੀ ਸਗਾਈ ਦੀ ਅੰਗੂਠੀ ਦੀ ਕੀਮਤ ਵੀ ਤਿੰਨ ਕਰੋੜ ਰੁਪਏ ਸੀ।
ਸ਼ਿਲਪਾ ਨੇ ਵਿਆਹ 'ਚ ਡਿਜ਼ਾਇਨਰ ਤਰੁਣ ਤਹਿਲਯਾਨੀ ਦੀ ਸਾੜੀ ਪਹਿਨੀ ਸੀ।
ਦੋਵਾਂ ਦਾ ਵਿਆਹ ਬਹੁਤ ਹੀ ਧੂੰਮਧਾਮ ਨਾਲ ਹੋਇਆ ਸੀ।
ਦੋਵਾਂ ਨੇ ਵਿਆਹ ਤੋਂ ਬਾਅਦ ਮੁੰਬਈ ਦੀਆਂ ਫ਼ਿਲਮ ਹਸਤੀਆਂ ਲਈ ਇਕ ਰਿਸੈਪਸ਼ਨ ਵੀ ਰੱਖੀ ਸੀ। ਜਿਸ 'ਚ ਉਨ੍ਹਾਂ ਦੇ ਵੈਡਿੰਗ ਕੇਕ ਦਾ ਵਜ਼ਨ 80 ਕਿੱਲੋ ਸੀ।