ਕਦੇ-ਕਦੇ ਸਲਮਾਨ ਦੇਰ ਰਾਤ ਮੇਰੇ ਘਰ ਆਉਂਦੇ ਸੀ...ਸ਼ਰਾਬ ਪੀਂਦੇ ਸੀ, ਮਸ਼ਹੂਰ ਅਦਾਕਾਰਾ ਨੇ ਖੁਦ ਕਬੂਲਿਆ, ਅਫੇਅਰ ਦਾ ਰਾਜ ਵੀ ਖੋਲਿਆ
Salman Khan : ਸਲਮਾਨ ਖਾਨ ਬਾਲੀਵੁੱਡ ਦੇ ਸੁਪਰਸਟਾਰ ਹੋਣ ਦੇ ਨਾਲ-ਨਾਲ ਸਭ ਤੋਂ ਵੱਧ ਚਰਚਿਤ ਵੀ ਹਨ। ਇਸ ਦੇ ਨਾਲ ਹੀ ਇਕ ਬਹੁਤ ਮਸ਼ਹੂਰ ਅਦਾਕਾਰਾ ਨੇ ਇਕ ਵਾਰ ਖੁਲਾਸਾ ਕੀਤਾ ਸੀ ਕਿ ਸਲਮਾਨ ਖਾਨ ਉਨ੍ਹਾਂ ਦੇ ਘਰ ਦੇਰ ਰਾਤ ਆਉਂਦੇ ਸਨ ਅਤੇ ਖ਼ੂਬ ਡ੍ਰਿੰਕ ਕਰਦੇ ਸੀ।
Download ABP Live App and Watch All Latest Videos
View In Appਦਰਅਸਲ, ਸ਼ਿਲਪਾ ਸ਼ੈੱਟੀ ਨੇ ਇੱਕ ਵਾਰ ਸਲਮਾਨ ਖਾਨ ਨੂੰ ਲੈ ਕੇ ਇੱਕ ਦਿਲਚਸਪ ਖੁਲਾਸਾ ਕੀਤਾ ਸੀ ਕਿ ਅਭਿਨੇਤਾ ਕਈ ਵਾਰ ਦੇਰ ਰਾਤ ਤੱਕ ਉਨ੍ਹਾਂ ਦੇ ਘਰ ਆਉਂਦਾ ਸੀ। ਅਭਿਨੇਤਰੀ ਨੇ ਇਸ ਦਾ ਕਾਰਨ ਵੀ ਦੱਸਿਆ ਸੀ ਅਤੇ ਅਭਿਨੇਤਾ ਨਾਲ ਆਪਣੀ ਡੇਟਿੰਗ ਦੀਆਂ ਅਫਵਾਹਾਂ 'ਤੇ ਵੀ ਸਫਾਈ ਦਿੱਤੀ ਸੀ।
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਅਤੇ ਸਲਮਾਨ ਖਾਨ ਬਹੁਤ ਚੰਗੇ ਦੋਸਤ ਹਨ। ਇਕ ਦਿਨ ਸਲਮਾਨ ਖਾਨ ਸ਼ਿਲਪਾ ਸ਼ੈੱਟੀ ਨੂੰ ਡਿਨਰ ਡੇਟ 'ਤੇ ਲੈਣ ਉਸ ਦੇ ਘਰ ਪਹੁੰਚੇ, ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਅਭਿਨੇਤਰੀ ਦੇ ਪਿਤਾ ਸੁਰਿੰਦਰ ਸ਼ੈੱਟੀ ਨਾਲ ਹੋਈ।
ਸਲਮਾਨ ਨੇ ਆਪਣੇ 'ਦਸ ਕਾ ਦਮ' ਸ਼ੋਅ 'ਚ ਵੀ ਇਹ ਕਹਾਣੀ ਦੱਸੀ ਸੀ, 'ਅਸੀਂ ਡਿਨਰ ਡੇਟ 'ਤੇ ਜਾਣ ਦਾ ਪਲਾਨ ਬਣਾਇਆ ਸੀ। ਸ਼ਿਲਪਾ ਉਸ ਸਮੇਂ ਚੇਂਬੂਰ 'ਚ ਰਹਿ ਰਹੀ ਸੀ। ਇਸ ਲਈ ਮੈਂ ਉਸ ਨੂੰ ਲੈਣ ਲਈ ਉੱਥੇ ਗਿਆ। ਮੈਂ ਆਪਣੀ ਕਾਰ ਪਾਰਕ ਕੀਤੀ ਅਤੇ ਉਹ ਹੇਠਾਂ ਆ ਗਈ ਸੀ।
ਸਲਮਾਨ ਖਾਨ ਨੇ ਅੱਗੇ ਕਿਹਾ, “ਜਦੋਂ ਮੈਂ ਉੱਪਰ ਦੇਖਿਆ ਤਾਂ ਸ਼ਿਲਪਾ ਦੇ ਘਰ ਦੀ ਬਾਲਕੋਨੀ ਵਿੱਚ ਇੱਕ 6 ਫੁੱਟ 2 ਇੰਚ ਲੰਬਾ ਵਿਅਕਤੀ ਲੁੰਗੀ ਪਹਿਨ ਕੇ ਖੜ੍ਹਾ ਸੀ। ਇਹ ਕੋਈ ਹੋਰ ਨਹੀਂ ਸਗੋਂ ਸ਼ਿਲਪਾ ਸ਼ੈੱਟੀ ਦੇ ਪਾਪਾ ਸੀ।
ਸਲਮਾਨ ਨੇ ਕਿਹਾ ਸੀ ਕਿ ਸ਼ਿਲਪਾ ਦੇ ਪਿਤਾ ਨੂੰ ਦੇਖਣ ਤੋਂ ਪਹਿਲਾਂ ਉਹ ਥੋੜ੍ਹਾ ਡਰ ਗਿਆ ਸੀ। ਸਲਮਾਨ ਨੂੰ ਯਾਦ ਆਇਆ ਕਿ ਫਿਰ ਮੈਂ ਹਿੰਮਤ ਨਾਲ ਉਸ ਨੂੰ ਪੁੱਛਿਆ ਹੈਲੋ ਸਰ, ਤੁਸੀਂ ਕਿਵੇਂ ਹੋ? ਇਸ ਤੋਂ ਬਾਅਦ ਉਨ੍ਹਾਂ ਕਿਹਾ- 'ਮੈਂ ਠੀਕ ਹਾਂ, 12 ਵਜੇ ਤੱਕ ਇਸਨੂੰ ਲੈ ਆਨਾ'। ਜਵਾਬ 'ਚ ਸਲਮਾਨ ਨੇ ਕਿਹਾ- 'ਮੈਂ ਉਸ ਨੂੰ 11:30 ਤੱਕ ਵਾਪਸ ਲੈ ਆਵਾਂਗਾ।'
ਇਸ ਤੋਂ ਬਾਅਦ ਜਦੋਂ ਸਲਮਾਨ ਖਾਨ ਸ਼ਿਲਪਾ ਨਾਲ ਆਪਣੇ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਅਦਾਕਾਰਾ ਦੇ ਪਿਤਾ ਦੇ ਹੱਥ 'ਚ ਇੱਕ ਗਲਾਸ ਦੇਖਿਆ ਅਤੇ ਪੁੱਛਿਆ ਸੀ ਕੀ ਉਹ ਵੀ ਉਨ੍ਹਾਂ ਨਾਲ ਡ੍ਰਿੰਕ ਵਿੱਚ ਸ਼ਾਮਿਲ ਹੋ ਸਕਦੇ ਹਨ, ਕਿਉਂਕਿ ਉਨ੍ਹਾਂ ਕੋਲ ਅੱਧਾ ਘੰਟਾ ਸੀ।
ਇਸ ਤੋਂ ਬਾਅਦ ਸਲਮਾਨ ਨੇ ਦੱਸਿਆ ਸੀ ਕਿ ਮੈਂ ਉੱਪਰ ਆਇਆ , ਅਸੀਂ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਸ਼ਿਲਪਾ ਦੇ ਪਿਤਾ ਨਾਲ ਗੱਲ ਕਰਨ ਦਾ ਮਜ਼ਾ ਆ ਰਿਹਾ ਸੀ। ਉਧਰ ਸ਼ਿਲਪਾ ਸੌਂ ਗਈ ਤੇ ਮੈਂ ਸਵੇਰੇ ਸਾਢੇ ਪੰਜ ਵਜੇ ਉਨ੍ਹਾਂ ਦੇ ਘਰੋਂ ਵਾਪਿਸ ਨਿਕਲਿਆ ਸੀ।
ਇਸੇ ਸ਼ੋਅ 'ਤੇ ਸ਼ਿਲਪਾ ਸ਼ੈੱਟੀ ਨੇ ਵੀ ਸਪੱਸ਼ਟ ਕੀਤਾ ਕਿ ਉਸ ਨੇ ਕਦੇ ਵੀ ਸਲਮਾਨ ਨੂੰ ਡੇਟ ਨਹੀਂ ਕੀਤਾ ਸੀ, ਸਗੋਂ ਸਲਮਾਨ ਹੀ ਉਸ ਨੂੰ ਡਿਨਰ ਡੇਟ 'ਤੇ ਲੈ ਕੇ ਗਏ ਸਨ।
ਦੂਜੇ ਪਾਸੇ ਇੰਡੀਆ ਡਾਟ ਕਾਮ ਦੀ ਰਿਪੋਰਟ ਮੁਤਾਬਕ ਸਾਲ 2018 'ਚ ਸ਼ਿਲਪਾ ਸ਼ੈੱਟੀ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਦੀ 2016 'ਚ ਮੌਤ ਹੋ ਗਈ ਸੀ। ਦੂਜੇ ਪਾਸੇ ਜਦੋਂ ਸਲਮਾਨ ਨੂੰ ਪਿਤਾ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਉਨ੍ਹਾਂ ਦੇ ਘਰ ਆਇਆ ਅਤੇ ਬਾਰ 'ਚ ਬੈਠ ਕੇ ਬਹੁਤ ਰੋਇਆ, ਜਿੱਥੇ ਦੋਵੇਂ ਇਕੱਠੇ ਸ਼ਰਾਬ ਪੀਂਦੇ ਸਨ।
ਅਭਿਨੇਤਰੀ ਨੇ ਖੁਲਾਸਾ ਕੀਤਾ ਸੀ, 'ਮੈਨੂੰ ਯਾਦ ਹੈ, ਕਈ ਵਾਰ ਉਹ ਅੱਧੀ ਰਾਤ ਨੂੰ ਵੀ ਮੇਰੇ ਘਰ ਆਉਂਦੇ ਸਨ ਅਤੇ ਉਦੋਂ ਤੱਕ ਮੈਂ ਸੌਂ ਗਈ ਹੁੰਦੀ ਸੀ। ਉਦੋਂ ਸਲਮਾਨ ਅਤੇ ਮੇਰੇ ਪਿਤਾ ਜੀ ਇਕੱਠੇ ਬੈਠ ਕੇ ਪੈਗ ਲਗਾਉਂਦੇ ਸਨ।