Shilpa Shetty On Ramp: ਸਟਨਿੰਗ ਅਤੇ ਗੌਰਜਿਅਸ ਅੰਦਾਜ਼ 'ਚ ਰੈਂਪ 'ਤੇ ਉਤਰੀ ਸ਼ਿਲਪਾ ਸ਼ੈੱਟੀ, ਬਾਂਬੇ ਫੈਸ਼ਨ ਵੀਕ 'ਚ ਲੁੱਟ ਲਈ ਮਹਫਿਲ
ਬਾਂਬੇ ਫੈਸ਼ਨ ਵੀਕ 2022 ਦੇ ਆਖ਼ਰੀ ਦਿਨ ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈਟੀ ਕੁੰਦਰਾ ਨੇ ਆਪਣੇ ਸਟਾਈਲ ਨਾਲ ਰੈਂਪ 'ਤੇ ਜਲਵਾ ਬਿਖੇਰਿਆ। 46 ਸਾਲ ਦੀ ਉਮਰ 'ਚ ਵੀ ਸ਼ਿਲਪਾ ਸ਼ੈੱਟੀ ਦੀ ਖੂਬਸੂਰਤੀ ਦੇ ਜਾਦੂ ਨੇ ਫੈਨਸ ਦੇ ਦਿਲਾਂ 'ਤੇ ਛੂਰੀਆਂ ਚਲਾਇਆਂ। ਜਿਸ ਆਤਮਵਿਸ਼ਵਾਸ ਨਾਲ ਉਹ ਰੈਂਪ 'ਤੇ ਉਤਰੀ, ਉਸ 'ਤੇ ਸਾਰਿਆਂ ਦੀਆਂ ਨਜ਼ਰਾਂ ਠਹਿਰ ਗਈਆਂ।
Download ABP Live App and Watch All Latest Videos
View In Appਸ਼ਿਲਪਾ ਸ਼ੈੱਟੀ ਨੇ ਡਿਜ਼ਾਈਨਰ ਗੋਪੀ ਵੈਦਿਆ ਲਈ ਰੈਂਪ ਵਾਕ ਕੀਤਾ। ਇਸ ਦੌਰਾਨ ਸ਼ਿਲਪਾ ਨੇ ਹਾਥੀ ਦੰਦ ਦਾ ਬੇਸ ਲਹਿੰਗਾ ਪਾਇਆ, ਜਿਸ 'ਤੇ ਨੀਲੇ ਅਤੇ ਲਾਲ ਰੰਗ ਦਾ ਵਰਕ ਕੀਤਾ ਸੀ। ਸ਼ਿਲਪਾ ਨੇ ਇਸ ਲਹਿੰਗਾ ਦੇ ਨਾਲ ਸ਼ਾਰਟ ਮੈਚਿੰਗ ਚੋਲੀ ਵੀ ਪਾਈ ਹੋਈ ਸੀ।
ਸ਼ਿਲਪਾ ਸ਼ੈੱਟੀ ਨੇ ਇਸ ਲਹਿੰਗੇ ਦੇ ਨਾਲ ਦੁਪੱਟਾ ਕੈਰੀ ਨਹੀਂ ਕੀਤਾ। ਪਰ ਉਹ ਇਸ ਲਹਿੰਗਾ ਵਿੱਚ ਇੰਨੀ ਸ਼ਾਨਦਾਰ ਲੱਗ ਰਹੀ ਸੀ ਕਿ ਕਿਸੇ ਨੇ ਵੀ ਦੁਪੱਟੇ ਨੂੰ ਮੀਸ ਨਹੀਂ ਕੀਤਾ। ਗੋਪੀ ਵੈਦਿਆ ਨੇ ਮਾਰਾਕੇਸ਼ ਦੇ ਨਾਮ 'ਤੇ 2022 ਸਮਰ ਕਲੈਕਸ਼ਨ ਲਾਂਚ ਕੀਤਾ।
ਸ਼ਿਲਪਾ ਸ਼ੈੱਟੀ ਇਸ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਡਰੈੱਸ ਦੇ ਨਾਲ ਸ਼ਿਲਪ ਨੇ ਸਮੋਕੀ ਆਈਜ਼ ਅਤੇ ਕਰਲੀ ਵੇਵੀ ਵਾਲਾਂ ਨੂੰ ਕੈਰੀ ਕੀਤਾ।
ਸ਼ਿਲਪਾ ਸ਼ੈਟੀ ਨੂੰ ਰੈਂਪ 'ਤੇ ਗਲੈਮਰਸ ਅੰਦਾਜ਼ 'ਚ ਦੇਖ ਕੇ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਹੋਈਆਂ ਸੀ। ਇਸ ਦੌਰਾਨ ਐਕਟਰਸ ਨੇ ਡਿਜ਼ਾਈਨਰ ਦੇ ਨਾਲ-ਨਾਲ ਲੋਕਾਂ ਨਾਲ ਵੀ ਰੂਬਰੂ ਹੋਈ।
ਫੈਸ਼ਨ ਸ਼ੋਅ ਦੌਰਾਨ ਸ਼ਿਲਪਾ ਸ਼ੈੱਟੀ ਨੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ। ਐਕਟਰਸ ਨੇ ਆਪਣੇ ਕਿਲਰ ਲੁੱਕ ਨਾਲ ਲਾਈਮਲਾਈਟ ਲੁੱਟ ਲਈ।
ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਨੇ ਹੰਗਾਮਾ 2 ਨਾਲ ਬਾਲੀਵੁੱਡ 'ਚ ਵਾਪਸੀ ਕੀਤੀ ਹੈ। ਜਲਦ ਹੀ ਉਹ ਫਿਲਮ 'ਨਿਕੰਮਾ' 'ਚ ਨਜ਼ਰ ਆਵੇਗੀ।