Shweta Tiwari and Palak Tiwari: ਉਮਰ ਨੂੰ ਮਾਤ! ਹਮਉਮਰ ਸਹੇਲੀਆਂ ਨਜ਼ਰ ਆਉਂਦੀਆਂ ਮਾਂ-ਧੀ
ਮਾਂ ਤੇ ਧੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਯਕੀਨ ਕਰਨਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸ਼ਵੇਤਾ ਬੇਟੀ ਪਲਕ ਦੀ ਮਾਂ ਘੱਟ ਤੇ ਦੋਸਤ ਜ਼ਿਆਦਾ ਜਾਪਦੀ ਹੈ। ਸ਼ਵੇਤਾ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਉਸ ਨੇ ਆਪਣੀ ਉਮਰ ਨੂੰ ਆਪਣੀ ਮੁੱਠੀ ਵਿੱਚ ਕੈਦ ਕਰ ਲਿਆ ਹੋਵੇ।
Download ABP Live App and Watch All Latest Videos
View In Appਜਦੋਂ ਸ਼ਵੇਤਾ 20 ਸਾਲ ਦੀ ਸੀ, ਉਸ ਨੇ ਇੱਕ ਬੇਟੀ ਪਲਕ ਨੂੰ ਜਨਮ ਦਿੱਤਾ। ਉਦੋਂ ਵੀ ਸ਼ਵੇਤਾ ਨੇ ਆਪਣੀ ਫਿਟਨੈਸ ਦਾ ਪੂਰਾ ਖਿਆਲ ਰੱਖਿਆ ਤੇ ਅੱਜ ਵੀ ਸ਼ਵੇਤਾ ਨੇ ਆਪਣੇ ਲਈ ਉਹੀ ਨਿਯਮ ਲਾਗੂ ਕੀਤੇ ਹਨ।
ਸ਼ਵੇਤਾ ਅੱਜ ਵੀ ਉਹੋ ਜਿਹੀ ਹੀ ਨਜ਼ਰ ਆਉਂਦੀ ਹੈ ਜਿਵੇਂ ਉਹ ਆਪਣੇ ਪਹਿਲੇ ਹਿੱਟ ਸੀਰੀਅਲ ਕਸੌਟੀ ਜ਼ਿੰਦਗੀ ਕੀ ਵਿੱਚ ਨਜ਼ਰ ਆਉਂਦੀ ਸੀ ਤੇ ਜਿਸ ਦਾ ਸਾਰਾ ਕ੍ਰੈਡਿਟ ਵੀ ਉਸ ਨੂੰ ਜਾਂਦਾ ਹੈ। ਜ਼ਿੰਦਗੀ ਵਿੱਚ ਕਿੰਨੇ ਵੀ ਉਤਰਾਅ ਚੜ੍ਹਾਅ ਆਏ ਹੋਣ, ਸ਼ਵੇਤਾ ਨੇ ਹਮੇਸ਼ਾ ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ।
ਲੌਕਡਾਊਨ ਵਿੱਚ ਸ਼ਵੇਤਾ ਤਿਵਾੜੀ ਨੇ ਆਪਣੀ ਫਿਟਨੈਸ ਤੇ ਹੋਰ ਵੀ ਸਖਤ ਮਿਹਨਤ ਕੀਤੀ। ਪਰਿਵਰਤਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹਰ ਕੋਈ ਹੈਰਾਨ ਸੀ।
ਅੱਜ ਵੀ ਮਾਂ ਤੇ ਧੀ ਦੋਵੇਂ ਇਕੱਠੇ ਜਿਮ ਜਾਂਦੇ ਹਨ, ਕਸਰਤ ਕਰਦੇ ਹਨ ਅਤੇ ਇੱਕ ਦੂਜੇ ਨੂੰ ਪ੍ਰੇਰਿਤ ਵੀ ਕਰਦੇ ਹਨ। ਖਾਸ ਗੱਲ ਇਹ ਹੈ ਕਿ ਸ਼ਵੇਤਾ ਤਿਵਾੜੀ ਦਾ ਚਿਹਰਾ ਪਲਕ ਤਿਵਾੜੀ ਵਿੱਚ ਸਾਫ ਨਜ਼ਰ ਆ ਰਿਹਾ ਹੈ।
ਸ਼ਵੇਤਾ ਤਿਵਾੜੀ ਦੀ ਉਮਰ 40 ਸਾਲ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਦੇਖ ਕੇ ਇਹ ਗੱਲ ਨਹੀਂ ਕਹੀ ਜਾ ਸਕਦੀ। ਖ਼ਾਸਕਰ ਉਦੋਂ ਬਿਲਕੁਲ ਨਹੀਂ ਜਦੋਂ 20 ਸਾਲਾਂ ਦੀ ਧੀ ਕੋਲ ਖੜ੍ਹੀ ਹੋਵੇ।