Sonakshi-Zaheer Honeymoon: ਸ਼ਤਰੂਘਨ ਸਿਨਹਾ ਦੇ ਹਸਪਤਾਲ ਹੋਣ ਦੀਆਂ ਖਬਰਾਂ ਵਿਚਾਲੇ ਹਨੀਮੂਨ ਮਨਾਉਣ ਪੁੱਜੀ ਸੋਨਾਕਸ਼ੀ, ਰੋਮਾਂਟਿਕ ਤਸਵੀਰਾਂ ਵਾਇਰਲ
ਬੀ-ਟਾਊਨ ਦੀ ਨਵੀਂ ਵਿਆਹੀ ਜੋੜੀ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਇਨ੍ਹੀਂ ਦਿਨੀਂ ਆਪਣੇ ਹਨੀਮੂਨ ਪੀਰੀਅਡ ਦਾ ਆਨੰਦ ਮਾਣ ਰਹੇ ਹਨ। ਹਾਲ ਹੀ 'ਚ ਇਸ ਜੋੜੇ ਨੂੰ ਪੂਲ 'ਚ ਇਕ-ਦੂਜੇ ਨਾਲ ਰੋਮਾਂਸ ਕਰਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਦੱਸ ਦੇਈਏ ਕਿ ਅਦਾਕਾਰਾ ਦੇ ਪਿਤਾ ਸ਼ਤਰੂਘਨ ਸਿਨਹਾ ਇਸ ਸਮੇਂ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਨੂੰ ਪੱਸਲੀਆਂ ਵਿੱਚ ਸੱਟ ਲੱਗਣ ਦੀ ਸ਼ਿਕਾਇਤ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਮਾਈਨਰ ਸਰਜਰੀ ਹੋਈ। ਫਿਲਹਾਲ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ।
ਸੋਨਾਕਸ਼ੀ ਸਿਨਹਾ ਵਿਆਹ ਦੇ 9 ਦਿਨਾਂ ਬਾਅਦ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਨੀਮੂਨ 'ਤੇ ਚਲੀ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਇਸ ਦੀ ਇਕ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
ਆਪਣੇ ਹਨੀਮੂਨ 'ਤੇ, ਇਹ ਨਵਾਂ ਵਿਆਹਿਆ ਜੋੜਾ ਸੂਰਜ ਡੁੱਬਣ ਦੇ ਵਿਚਕਾਰ ਪੂਲ ਵਿੱਚ ਰੋਮਾਂਟਿਕ ਹੁੰਦਾ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਉਸ ਨੇ ਹੁਣ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ।
ਇਕ ਫੋਟੋ 'ਚ ਜ਼ਹੀਰ ਆਪਣੀ ਖੂਬਸੂਰਤ ਪਤਨੀ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਜਿਸ ਵਿੱਚ ਸੋਨਾਕਸ਼ੀ ਪਿੱਛੇ ਵੱਲ ਦੇਖ ਰਹੀ ਹੈ ਅਤੇ ਉਸਦੇ ਹੱਥ ਵਿੱਚ ਜੂਸ ਦਾ ਗਲਾਸ ਹੈ।
ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਮੁੰਬਈ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਰਜਿਸਟਰਡ ਵਿਆਹ ਕੀਤਾ ਸੀ। ਜਿਸ 'ਚ ਅਭਿਨੇਤਰੀ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਂ ਪੂਨਮ ਸਿਨਹਾ ਉਨ੍ਹਾਂ ਨਾਲ ਖੜ੍ਹੇ ਨਜ਼ਰ ਆਏ। ਇਸ ਵਿਆਹ ਨੂੰ ਹੋਰ ਖਾਸ ਬਣਾਉਣ ਲਈ ਸੋਨਾਕਸ਼ੀ ਨੇ ਆਪਣੀ ਮਾਂ ਦੇ ਵਿਆਹ ਦੀ ਸਾੜੀ ਅਤੇ ਗਹਿਣੇ ਪਹਿਨੇ ਸਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।