Shatrughan Sinha: ਡਾਕਟਰਾਂ ਦੀ ਨਿਗਰਾਨੀ ਹੇਠ ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ, ਅਚਾਨਕ ਵਿਗੜੀ ਤਬੀਅਤ
ਆਪਣੀ ਧੀ ਦੇ ਵਿਆਹ ਤੋਂ ਦੋ ਦਿਨ ਬਾਅਦ ਹੀ ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਪਹੁੰਚੇ ਅਤੇ ਅਜੇ ਵੀ ਉੱਥੇ ਹੀ ਹਨ। ਹੁਣ ਸ਼ਤਰੂਘਨ ਦੇ ਅਚਾਨਕ ਹਸਪਤਾਲ ਵਿੱਚ ਦਾਖ਼ਲ ਹੋਣ ਦਾ ਅਸਲ ਕਾਰਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਵਿਆਹ ਤੋਂ ਦੋ ਦਿਨ ਬਾਅਦ 25 ਜੂਨ ਨੂੰ ਸ਼ਤਰੂਘਨ ਸਿਨਹਾ ਘਰ ਦੇ ਡਾਇਨਿੰਗ ਰੂਮ 'ਚ ਫਿਸਲ ਗਏ, ਜਿਸ ਕਾਰਨ ਉਨ੍ਹਾਂ ਦੀਆਂ ਪਸਲੀਆਂ ਤੇ ਸੱਟ ਲੱਗ ਗਈ ਸੀ ਅਤੇ ਉਹ ਰੁਟੀਨ ਚੈੱਕਅਪ ਲਈ ਹਸਪਤਾਲ ਗਏ ਸਨ। ਪਰ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਹੋਣ ਦਾ ਫੈਸਲਾ ਕੀਤਾ।
Download ABP Live App and Watch All Latest Videos
View In Appਸ਼ਤਰੂਘਨ ਸਿਨਹਾ ਘਰ 'ਚ ਕਿਵੇਂ ਫਿਸਲੇ? ਜ਼ੂਮ ਦੀ ਰਿਪੋਰਟ ਦੇ ਮੁਤਾਬਕ, ਸ਼ਤਰੂਘਨ ਸਿਨਹਾ ਦੇ ਘਰ ਵਿੱਚ ਡਾਇਨਿੰਗ ਰੂਮ ਵਿੱਚ ਸੋਫਾ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਜਗ੍ਹਾਂ ਉੱਪਰ ਹੈ। ਉਹ ਉੱਥੇ ਆਰਾਮ ਨਾਲ ਬੈਠ ਕੇ ਟੀਵੀ ਦੇਖਦੇ ਹਨ। ਇਹ ਉਹ ਥਾਂ ਹੈ ਜਿੱਥੇ ਉਹ ਮੀਡੀਆ ਵਾਲਿਆਂ ਨੂੰ ਇੰਟਰਵਿਊ ਦਿੰਦੇ ਹਨ। 25 ਜੂਨ ਨੂੰ ਵੀ ਉਹ ਉਸੇ ਸੋਫੇ 'ਤੇ ਬੈਠੇ ਹੋਏ ਸੀ ਅਤੇ ਜਦੋਂ ਉਹ ਇੱਥੋਂ ਉੱਠਣ ਲੱਗੇ ਸੀ ਤਾਂ ਉਨ੍ਹਾਂ ਦਾ ਪੈਰ ਕਾਲੀ ਦੇ ਕੋਨੇ 'ਚ ਫਸ ਗਿਆ ਅਤੇ ਉਹ ਡਿੱਗਣ ਤੋਂ ਬਚ ਗਏ।
ਬੇਟੀ ਸੋਨਾਕਸ਼ੀ ਉਨ੍ਹਾਂ ਦੇ ਨਾਲ ਸੀ, ਜਿਸ ਨੇ ਤੁਰੰਤ ਉਨ੍ਹਾਂ ਨੂੰ ਸੰਭਾਲ ਲਿਆ। ਉਨ੍ਹਾਂ ਨੂੰ ਤੁਰੰਤ ਮੈਡਿਕਲ ਅਟੈਂਸ਼ਨ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਆਰਾਮ ਮਹਿਸੂਸ ਕੀਤਾ। ਪਰ ਅਗਲੀ ਸਵੇਰ ਉਨ੍ਹਾਂ ਆਪਣੀਆਂ ਪਸਲੀਆਂ ਵਿੱਚ ਦਰਦ ਮਹਿਸੂਸ ਕੀਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਸਲਾਹ ਦਿੱਤੀ।
ਜਾਂਚ ਤੋਂ ਬਾਅਦ ਪਸਲੀਆਂ 'ਚ ਦਰਦ ਦੀ ਵਜ੍ਹਾ ਪਤਾ ਚੱਲੀ... ਹਸਪਤਾਲ 'ਚ ਜਦੋਂ ਸ਼ਤਰੂਘਨ ਸਿਨਹਾ ਦਾ ਰੁਟੀਨ ਚੈਕਅੱਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਤਿਲਕਣ ਕਾਰਨ ਉਨ੍ਹਾਂ ਦੀਆਂ ਪਸਲੀਆਂ 'ਤੇ ਸੱਟ ਲੱਗੀ ਹੈ। ਇਸੇ ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸ਼ਤਰੂਘਨ ਸਿਨਹਾ ਨੂੰ 1 ਜੁਲਾਈ ਯਾਨੀ ਕੱਲ੍ਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਪਹਿਲਾਂ ਸ਼ਤਰੂਘਨ ਸਿਨਹਾ ਨੂੰ ਲੈ ਇਹ ਖਬਰ ਆਈ ਸੀ ਸਾਹਮਣੇ... ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਸ਼ਤਰੂਘਨ ਸਿਨਹਾ ਆਪਣੀ ਬੇਟੀ ਦੇ ਵਿਆਹ ਦੀ ਕਾਹਲੀ ਕਾਰਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਥਕਾਵਟ ਮਹਿਸੂਸ ਕਰ ਰਹੇ ਸਨ ਅਤੇ ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਰ ਹੁਣ ਉਨ੍ਹਾਂ ਦੇ ਫਿਸਲਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਸਿਵਲ ਮੈਰਿਜ ਕੀਤੀ ਸੀ, ਜਿਸ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਅਤੇ ਚੋਣਵੇਂ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਅਦਾਕਾਰਾ ਨੇ ਉਸੇ ਰਾਤ ਇੱਕ ਰਿਸੈਪਸ਼ਨ ਦਿੱਤਾ, ਜਿਸ ਵਿੱਚ ਸਲਮਾਨ ਖਾਨ, ਅਨਿਲ ਕਪੂਰ ਅਤੇ ਕਾਜੋਲ ਸਮੇਤ ਕਈ ਬਾਲੀਵੁੱਡ ਸਿਤਾਰੇ ਮੌਜੂਦ ਸਨ।