Sonakshi-Zaheer: ਪਤੀ-ਪਤਨੀ ਬਣੇ ਸੋਨਾਕਸ਼ੀ-ਜ਼ਹੀਰ, ਵਿਆਹ ਦੀਆਂ ਖਾਸ ਤਸਵੀਰਾਂ ਵਾਇਰਲ
ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ ਯਾਨੀ 23 ਜੂਨ ਨੂੰ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਦੀ ਦੁਲਹਨ ਬਣ ਗਈ ਹੈ। ਜੋੜੇ ਦਾ ਰਜਿਸਟਰਡ ਵਿਆਹ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਦੇ ਵਿਆਹ ਵਿੱਚ ਪਰਿਵਾਰ ਅਤੇ ਖਾਸ ਦੋਸਤ ਹਿੱਸਾ ਬਣੇ।
Download ABP Live App and Watch All Latest Videos
View In Appਵਿਆਹ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਮਠਿਆਈ ਵੀ ਵੰਡੀ। ਹੁਣ ਵਿਆਹ ਤੋਂ ਬਾਅਦ ਇਹ ਜੋੜਾ ਗ੍ਰੈਂਡ ਰਿਸੈਪਸ਼ਨ ਵੀ ਦੇਵੇਗਾ। ਦੱਸ ਦੇਈਏ ਕਿ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਉੱਤੇ ਫੈਨਜ਼ ਅਤੇ ਕਲਾਕਾਰ ਵਧਾਈਆਂ ਦੇ ਰਹੇ ਹਨ।
ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਇਹ ਜੋੜਾ ਵਿਆਹ ਰਜਿਸਟਰ ਕਰਵਾਉਂਦੇ ਨਜ਼ਰ ਆਏ।
ਇਨ੍ਹਾਂ ਤਸਵੀਰਾਂ 'ਚ ਸੋਨਾਕਸ਼ੀ ਅਤੇ ਜ਼ਹੀਰ ਮੈਚਿੰਗ ਆਊਟਫਿਟਸ 'ਚ ਨਜ਼ਰ ਆ ਰਹੇ ਸਨ। ਸੋਨਾਕਸ਼ੀ ਆਪਣੇ ਵਾਲਾਂ ਵਿੱਚ ਗਜਰੇ ਦੇ ਨਾਲ ਵ੍ਹਾਈਟ ਸਾੜੀ ਵਿੱਚ ਨਜ਼ਰ ਆਈ। ਜ਼ਹੀਰ ਵ੍ਹਾਈਟ ਚਿਕਨਕਾਰੀ ਕੁੜਤੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਵਿਆਹ ਸੰਪੰਨ ਹੋਣ ਤੋਂ ਬਾਅਦ ਜੋੜੇ ਨੇ ਮੀਡੀਆ ਨੂੰ ਮਠਿਆਈ ਵੀ ਵੰਡੀ ਅਤੇ ਧੰਨਵਾਦ ਵੀ ਕੀਤਾ। ਮਠਿਆਈ ਦੇ ਡੱਬੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਨ੍ਹਾਂ 'ਚੋਂ ਇਕ ਵਿਆਹ ਦੀ ਤਸਵੀਰ 'ਚ ਸੋਨਾਕਸ਼ੀ ਆਪਣੇ ਪਤੀ ਜ਼ਹੀਰ ਦਾ ਹੱਥ ਫੜੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਅਭਿਨੇਤਰੀ ਆਪਣੇ ਪਿਤਾ ਸ਼ਤਰੂਘਨ ਸਿਨਹਾ ਦਾ ਹੱਥ ਫੜੀ ਵੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।