Sonnalli Seygall ਤੋਂ ਲੈ ਕੇ ਕਿਆਰਾ ਅਡਵਾਨੀ ਤੱਕ, ਜਦੋਂ ਇਨ੍ਹਾਂ ਅਭਿਨੇਤਰੀਆਂ ਨੇ ਲਾਲ ਸੁਰਖ ਜੋੜਾ ਛੱਡ ਕੇ ਆਪਣੇ ਵਿਆਹ 'ਚ ਪਹਿਨੇ ਦੂਸਰੇ ਸ਼ੇਡਸ
Actresses In Pastel Bridal Lehanga : ਲਾਲ ਰੰਗ ਦਾ ਲਹਿੰਗਾ ਦੁਲਹਨ ਦੀ ਪਛਾਣ ਮੰਨਿਆ ਜਾਂਦਾ ਹੈ ਪਰ ਕਈ ਬਾਲੀਵੁੱਡ ਅਭਿਨੇਤਰੀਆਂ ਨੇ ਇਸ ਪਰੰਪਰਾ ਨੂੰ ਦਰਕਿਨਾਰ ਕਰਕੇ ਲਾਲ ਦੀ ਬਜਾਏ ਪੇਸਟਸ ਕਲਰ ਨੂੰ ਚੁਣਿਆ ਹੈ।
Download ABP Live App and Watch All Latest Videos
View In Appਪਿਆਰ ਕਾ ਪੰਚਨਾਮਾ ਫੇਮ ਅਦਾਕਾਰਾ ਸੋਨਾਲੀ ਸੀਗਲ ਨੇ ਇਸ ਸਾਲ 7 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਆਸ਼ੀਸ਼ ਸਜਨਾਨੀ ਨਾਲ ਵਿਆਹ ਕੀਤਾ ਸੀ। ਸੋਨਾਲੀ ਨੇ ਵਿਆਹ ਲਈ ਲਾਲ ਬਰਾਈਡਲ ਡਰੈੱਸ ਦੀ ਬਜਾਏ ਪਿੰਕ ਅਤੇ ਵਾਈਟ ਸਾੜ੍ਹੀ ਪਹਿਨੀ। ਇਸ ਦੇ ਨਾਲ ਹੀ ਉਸ ਨੇ ਮੈਚਿੰਗ ਦੁਪੱਟਾ ਵੀ ਕੈਰੀ ਕੀਤਾ ਸੀ।
ਕਿਆਰਾ ਅਡਵਾਨੀ ਇਸ ਸਾਲ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ ਹੈ। ਆਪਣੇ ਖਾਸ ਦਿਨ ਲਈ ਕਿਆਰਾ ਨੇ ਲਾਲ ਰੰਗ ਦੇ ਬ੍ਰਾਈਡਲ ਵਿਅਰ ਦੀ ਬਜਾਏ ਗੁਲਾਬੀ ਪੇਸਟਲ ਲਹਿੰਗਾ ਕੈਰੀ ਕੀਤਾ।
ਬਾਲੀਵੁੱਡ ਅਦਾਕਾਰਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ ਕ੍ਰਿਕਟਰ ਕੇ.ਐੱਲ ਰਾਹੁਲ ਨਾਲ ਸੱਤ ਫੇਰੇ ਲਏ। ਇਸ ਖਾਸ ਦਿਨ ਲਈ ਆਥੀਆ ਨੇ ਬਹੁਤ ਹੀ ਖੂਬਸੂਰਤ ਪੇਸਟਲ ਰੰਗ ਦਾ ਲਹਿੰਗਾ ਪਾਇਆ ਸੀ ,ਜਿਸ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਰਿਚਾ ਚੱਢਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਲੀ ਫਜ਼ਲ ਨਾਲ ਵਿਆਹ ਕੀਤਾ ਹੈ। ਉਸਨੇ ਆਪਣੇ ਵਿਆਹ 'ਤੇ ਚਿਕਨਕਾਰੀ ਬੇਜ ਪੇਸਟਲ ਗਰਾਰਾ ਸੂਟ ਕੈਰੀ ਕੀਤਾ ਸੀ। ਇਸ ਦੇ ਨਾਲ ਉਸ ਨੇ ਮੈਚਿੰਗ ਗਹਿਣੇ ਪਹਿਨੇ ਸਨ।
ਆਲੀਆ ਭੱਟ ਅਤੇ ਰਣਬੀਰ ਕਪੂਰ ਅਪ੍ਰੈਲ 2022 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਆਪਣੇ ਵਿਆਹ 'ਚ ਆਲੀਆ ਨੇ ਆਫ ਵਾਈਟ ਕਲਰ ਦੀ ਸਾੜ੍ਹੀ ਅਤੇ ਲਾਂਗ ਵੇਲ ਕੇਰੀ ਕੀਤਾ ਸੀ।