Suniel Shetty: ਸੁਨੀਲ ਸ਼ੈੱਟੀ ਨੇ ਦੱਸਿਆ 61 ਦੀ ਉਮਰ 'ਚ ਫਿੱਟਨੈਸ ਦਾ ਰਾਜ਼, ਬੋਲੇ- 'ਜਿਨ੍ਹਾਂ ਫੋਨ ਤੋਂ ਦੂਰ ਰਹੋਗੇ, ਉਨ੍ਹਾਂ....'
ਸੁਨੀਲ ਸ਼ੈੱਟੀ ਨੇ 90 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੁਨੀਲ 61 ਸਾਲ ਦੇ ਹੋ ਚੁੱਕੇ ਹਨ, ਪਰ ਉਹ ਇਸ ਉਮਰ ਵਿੱਚ ਵੀ ਪੂਰੀ ਤਰ੍ਹਾਂ ਫਿੱਟ ਨਜ਼ਰ ਆਉਂਦੇ ਹਨ।
Download ABP Live App and Watch All Latest Videos
View In Appਇੱਕ ਵੀਡੀਓ ਵਿੱਚ, ਸੁਨੀਲ ਨੇ ਫਿੱਟ ਰਹਿਣ ਦੇ ਟਿਪਸ ਸਾਂਝੇ ਕੀਤੇ ਹਨ ਅਤੇ ਡੇਲੀ ਰੂਟੀਨ ਨੂੰ ਫਾਲੋ ਕਰਨ ;ਤੇ ਜ਼ੋਰ ਦਿੰਦੇ ਨਜ਼ਰ ਆਉਂਦੇ ਹਨ।
ਸੁਨੀਲ ਨੇ ਵੀਡੀਓ 'ਚ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 5 ਵਜੇ ਉੱਠਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਦੇ ਸਮੇਂ ਕੋਈ ਡਿਸਟਰਬ ਕਰਨ ਵਾਲਾ ਨਹੀਂ ਹੁੰਦਾ। ਅਤੇ ਉਨ੍ਹਾਂ ਨੂੰ ਇਹ ਸਮਾਂ ਬਹੁਤ ਪਸੰਦ ਹੈ।
ਸੁਨੀਲ ਦਾ ਕਹਿਣਾ ਹੈ ਕਿ ਸਵੇਰੇ ਜਲਦੀ ਉੱਠ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ 'ਤੇ ਉਨ੍ਹਾਂ ਦਾ ਕੰਟਰੋਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਵੇਰ ਦਾ ਸਮਾਂ ਵੀ ਬਹੁਤ ਸ਼ਾਂਤ ਲੱਗਦਾ ਹੈ।
ਸੁਨੀਲ ਦਾ ਕਹਿਣਾ ਹੈ ਕਿ ਸਵੇਰੇ ਜਲਦੀ ਉੱਠ ਕੇ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਲਈ ਚਾਰ ਘੰਟੇ ਕੱਢ ਲੈਂਦੇ ਹਨ।
ਉਹ ਕਹਿੰਦੇ ਹਨ ਕਿ ਅੱਜ ਦੇ ਸਮੇਂ ਵਿੱਚ ਮਨ ਸਾਨੂੰ ਚਾਰੇ ਦਿਸ਼ਾਵਾਂ ਵਿੱਚ ਖਿੱਚਦਾ ਹੈ, ਅਜਿਹੇ ਸਮੇਂ ਵਿੱਚ ਮਨ ਦੀ ਸ਼ਾਂਤੀ ਅਤੇ ਜੀਵਨ ਉੱਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ।
5 ਵਜੇ ਉੱਠਣ ਤੋਂ ਬਾਅਦ, ਸੁਨੀਲ ਇਸ਼ਨਾਨ ਕਰਦੇ ਹਨ ਅਤੇ ਜਿਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਜਿੰਮ ਵਿੱਚ ਫੋਨ ਦੀ ਵਰਤੋਂ ਨਹੀਂ ਕਰਦੇ ਅਤੇ ਇਹ ਸਮਾਂ ਉਨ੍ਹਾਂ ਲਈ ਬਹੁਤ ਕੀਮਤੀ ਹੈ।
ਸੁਨੀਲ ਵੀ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਸਮਝਦੇ ਹਨ। ਉਹ ਆਪਣੀ ਪਤਨੀ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨਾਲ ਨਾਸ਼ਤੇ ਵਿੱਚ ਸਮਾਂ ਬਿਤਾਉਂਦੇ ਹਨ।