ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਦੇਖੋ ਆਲੀਸ਼ਾਨ ਘਰ, ਖੂਬਸੂਰਤ ਅੰਦਰੂਨੀ ਤਸਵੀਰਾਂ
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਦੇਸ਼ 'ਚ ਲੱਗੇ ਲੌਕਡਾਊਨ ਤੋਂ ਬਾਅਦ ਤੋਂ ਜਿਸ ਤਰ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਵੱਖ-ਵੱਖ ਮਾਧਿਅਮ ਨਾਲ ਲੋਕਾਂ ਦੀ ਮਦਦ ਕੀਤੀ ਹੈ ਸੱਚਮੁੱਚ ਉਹ ਕਾਬਿਲ ਏ ਤਾਰੀਫ ਹੈ। ਅਦਾਕਾਰ ਹੁਣ ਵੀ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਅਦਾਕਾਰ ਨੇ ਫੈਨਜ਼ ਦੇ ਦਿਲਾਂ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।
Download ABP Live App and Watch All Latest Videos
View In Appਅਦਾਕਾਰ ਦੇ ਅਪਾਰਟਮੈਂਟ ਦੇ ਅੰਦਰੂਨੀ ਹਿੱਸੇ ਨੂੰ ਵਾਸਤੂਸ਼ਾਸਤਰ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘਰ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਪਸੰਦ-ਨਾਪਸੰਦ ਦਾ ਵੀ ਬੇਹੱਦ ਖਾਸ ਖਿਆਲ ਰੱਖਿਆ ਗਿਆ ਹੈ।
ਸੋਨੂੰ ਦੇ ਰਹਿਣ ਵਾਲੇ ਥਾਂ ਨੂੰ ਵੱਖ-ਵੱਖ ਚੀਜ਼ਾਂ ਨਾਲ ਸਜਾਇਆ ਗਿਆ ਹੈ। ਜੋ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਸੋਨਾਲੀ ਨੇ ਥਾਇਲੈਂਡ ਦੀ ਆਪਣੀ ਯਾਤਰਾ ਦੌਰਾਨ ਖਰੀਦੀਆਂ ਹਨ।
ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਹੀ ਸੋਨੂੰ ਸੂਦ ਨੇ ਇਸ ਅਪਾਰਟਮੈਂਟ ਨੂੰ ਖਰੀਦ ਲਿਆ ਸੀ। ਉਹ ਲੰਬੇ ਸਮੇਂ ਤੋਂ ਇਸ ਘਰ 'ਚ ਰਹਿ ਰਹੇ ਹਨ। ਅਦਾਕਾਰ ਸਿਰਫ ਬਾਲੀਵੁੱਡ 'ਚ ਹੀ ਨਹੀਂ ਬਲਕਿ ਦੱਖਣੀ ਸਿਨੇਮਾ 'ਚ ਵੀ ਇਕ ਬਹੁਤ ਵੱਡਾ ਨਾਂਅ ਹੈ।
ਅੱਜ ਅਸੀਂ ਤਹਾਨੂੰ ਅਦਾਕਾਰ ਦੇ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ, ਜੋ ਸੱਚਮੁੱਚ ਸ਼ਾਨਦਾਰ ਹੈ। ਮੁੰਬਈ ਦੇ ਇਕ ਸ਼ਾਨਦਾਰ 2600 ਸਿਕੁਏਅਰ ਫੁੱਟ ਦੇ ਚਾਰ ਬੈੱਡਰੂਮ ਵਾਲੇ ਅਪਾਰਟਮੈਂਟ 'ਚ ਸੋਨੂੰ ਸੂਦ ਰਹਿੰਦੇ ਹਨ।
ਸੋਨੂੰ ਦਾ ਘਰ ਯਮੁਨਾ ਨਗਰ ਲੋਖੰਡਵਾਲਾ, ਅੰਧੇਰੀ ਪੱਛਮ 'ਚ ਹੈ। ਇਹ ਜਗ੍ਹਾ ਫਿਲਮ ਬਰਾਦਰੀ ਲਈ ਇਕ ਕੇਂਦਰ ਹੈ। ਸੋਨੂੰ ਸੂਦ ਦਾ ਕਹਿਣਾ ਹੈ ਕਿ ਇਹ ਥਾਂ ਮੈਨੂੰ ਪਸੰਦ ਹੈ। ਮੇਰੇ ਸਾਰੇ ਦੋਸਤ ਨੇੜੇ ਹਨ। ਮੇਰਾ ਜਿੰਮ, ਮੇਰੇ ਬੱਚੇ ਦਾ ਸਕੂਲ, ਚੰਗੇ ਰੈਸਟੋਰੈਂਟ, ਵੱਖ-ਵੱਖ ਸ਼ੌਪਿੰਗ ਮਾਲ ਤੇ ਮਲਟੀਪਲੈਕਸ ਸਭ ਆਸ-ਪਾਸ ਹਨ।
ਉਨ੍ਹਾਂ ਕਿਹਾ ਇਕ ਹੋਟਲ ਆਲੀਸ਼ਾਨ ਹੋ ਸਕਦਾ ਹੈ। ਪਰ ਇਕ ਘਰ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਤੇ ਸ਼ਾਂਤ ਕੁਝ ਵੀ ਨਹੀਂ ਹੈ।
ਸੋਨੂੰ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੋ ਹੋਰ ਫਲੈਟ ਖਰੀਦੇ ਹਨ ਪਰ ਉਨ੍ਹਾਂ ਨੂੰ ਇੱਥੇ ਰਹਿਣਾ ਪਸੰਦ ਹੈ।