Sonu Sood Birthday: 47 ਸਾਲਾਂ ਦੇ ਹੋਏ ਸੋਨੂੰ ਸੂਦ, ਲੌਕਡਾਊਨ 'ਚ ਬਣੇ ਲੌਕਾਂ ਮਸੀਹਾ, ਜਾਣੇ ਵਿਲੇਨ ਤੋਂ ਹੀਰੋ ਦੀ ਕਹਾਣੀ
ਸੋਨੂੰ ਸੂਦ ਨੂੰ ਜਨਮਦਿਨ ਮੌਕੇ ਪੰਜਾਬ CM ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ਸੋਨੂੰ ਸੂਦ ਨੂੰ ਜਨਮਦਿਨ ਦੀਆ ਬਹੁਤ-ਬਹੁਤ ਮੁਬਾਰਕਾਂ, ਕਿਰਪਾ ਕਰਕੇ ਚੰਗਾ ਕੰਮ ਜਾਰੀ ਰੱਖੋ ਤੇ ਲੋੜਵੰਦ ਲੋਕਾ ਦੀ ਵੀ ਮਦਦ ਕਰਦੇ ਰਹੋ, ਜਿਵੇਂ ਕੀ ਤੁਸੀਂ ਕਰਦੇ ਆ ਰਹੇ ਹੋ।
Download ABP Live App and Watch All Latest Videos
View In Appਦੱਸ ਦਈਏ ਕਿ ਸੋਨੂੰ ਸੂਦ ਨੇ ਬਿਹਾਰ 'ਚ ਆਏ ਹੜ੍ਹ ਤੋਂ ਬਾਅਦ 'ਬਾੜ੍ਹ ਰਾਹਤ ਸੇਵਾ' ਦੇ ਤਹਿਤ 3 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਾਲ ਹੀ 'ਚ ਉਨ੍ਹਾਂ 'ਪ੍ਰਵਾਸੀ ਰੋਜਗਾਰ' ਨਾਂ ਦੀ ਵੈੱਬ ਸਾਈਟ ਵੀ ਬਣਾਈ। ਜਿਸ 'ਤੇ ਜਾ ਕੇ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਬਾਰੇ ਜਾਣਕਾਰੀਆਂ ਹਾਸਲ ਹੋਣਗੀਆਂ।
ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਤੇ ਸੋਨੂੰ ਸੂਦ ਨੇ ਵੀ ਰਿਪਲਾਈ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਸੋਨੂੰ ਨੇ ਕਿਹਾ, ਤੁਸੀਂ ਹਮੇਸ਼ਾਂ ਮੇਰੇ ਲਈ ਪ੍ਰੇਰਣਾ ਰਹੇ ਹੋ ਅਤੇ ਇਸੇ ਕਰਕੇ ਹੀ ਮੈਂ ਦੂਜਿਆਂ ਲਈ ਕੁਝ ਕਰ ਸਕਦਾ ਹਾਂ।
ਇਸ ਤੋਂ ਬਾਅਦ ਸੋਨੂ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਸਿਲਸਿਲਾ ਸ਼ੁਰੂ ਕੀਤਾ। ਮੁੰਬਈ ਦੇ ਨੇੜਲੇ ਇਲਾਕੇ ਤੋਂ ਪ੍ਰਵਾਸੀ ਮਜ਼ਦੂਰਾਂ ਨਾਲ ਭਰੀ 10 ਬੱਸਾਂ ਨੂੰ ਰਵਾਨਾ ਕੀਤਾ, ਇਹ ਸਭ ਬੱਸਾਂ ਕਰਨਾਟਕ ਦੇ ਗੁਲਬਰਗ ਇਲਾਕੇ ਵਿਖੇ ਗਈਆਂ। ਫਿਰ ਹਜ਼ਾਰਾਂ ਮਜ਼ਦੂਰਾਂ ਨੂੰ UP ਤੇ ਬਿਹਾਰ ਉਨ੍ਹਾਂ ਦੇ ਘਰ ਪਹੁੰਚਾਉਣ ਲਈ ਕਈ ਬੱਸਾਂ ਦਾ ਇੰਤਜ਼ਾਮ ਕੀਤਾ।
ਇਸ ਤੋਂ ਬਾਅਦ ਸੋਨੂੰ ਸੂਦ ਵੱਲੋਂ ਇਸ ਸਿਲਸਿਲਾ ਲਗਾਤਾਰ ਜਾਰੀ ਰਿਹਾ। ਬੱਸਾਂ , ਰੇਲ ਗੱਡੀਆਂ ਅਤੇ ਹਵਾਈ ਜਹਾਜ਼ ਹਰ ਸਾਧਨ ਦਾ ਪ੍ਰਬੰਧ ਕਰ ਸੋਨੂ ਸੂਦ ਨੇ ਕੇਰਲਾ ਦੇ ਅਰਨਾਕੁਲਮ ਵਿੱਚ ਫਸੀਆਂ ਉੜੀਸਾ ਦੀਆਂ 177 ਲਕੁੜੀਆਂ ਨੂੰ ਏਅਰਲਿਫਟ ਕਰਵਾਇਆ। ਇਸ ਤੋਂ ਬਾਅਦ ਉਸ ਨੇ ਕਜ਼ਾਕੀਸਤਾਨ 'ਚ ਫਸੇ ਭਾਰਤੀ ਵਿੱਦਿਆਰਥੀਆਂ ਲਈ ਚਾਰਟਰ ਫਲਾਈਟ ਦਾ ਪ੍ਰਬੰਧ ਕਰ ਉਨ੍ਹਾਂ ਨੂੰ ਵੀ ਭਾਰਤ ਲਿਆਂਦਾ।
ਅੱਜ ਸੋਨੂੰ ਸੂਦ ਦਾ ਇਹ ਜਨਮ ਦਿਨ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਖਾਸ ਦਿਨ ਹੈ। ਇਸੇ ਲਈ ਏਬੀਪੀ ਸਾਂਝਾ ਦੀ ਸਾਰੀ ਟੀਮ ਵਲੋਂ ਨੀ ਸੋਨੂੰ ਸੂਦ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
ਸੋਨੂੰ ਸੂਦ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਸੋਸ਼ਲ ਮੀਡੀਆ ਤੇ ਢੇਰ ਸਾਰੀਆਂ ਵਧਾਈਆਂ ਅਤੇ ਦੁਆਵਾਂ ਮਿਲ ਰਹੀਆਂ ਹਨ। ਮੋਗਾ ਦੇ ਇਸ ਹੀਰੋ ਨੇ ਪੂਰੇ ਦੇਸ਼ 'ਚ ਪੰਜਾਬ ਦਾ ਮਾਨ ਵਧਾਇਆ ਹੈ ਬਾਲੀਵੁੱਡ ਦਾ ਇਹ ਵਿਲੇਨ ਅਸਲ ਜ਼ਿੰਦਗੀ 'ਚ ਹੀਰੋ ਬਣ ਗਿਆ ਹੈ।
ਲੌਕਡਾਊਨ ਦੌਰਾਨ ਲਗਾਤਾਰ ਜ਼ਰੂਰਤਮੰਦਾਂ ਨੂੰ ਵੱਖ-ਵੱਖ ਸੂਬਿਆਂ 'ਚ ਉਨ੍ਹਾਂ ਦੇ ਘਰ ਪਹੁੰਚਾ ਸੋਨੂੰ ਸੂਦ ਨੇ ਮਿਸਾਲ ਕਾਇਮ ਕੀਤੀ ਹੈ, ਤੇ ਨਾਲ ਹੀ ਉਹ ਜ਼ਰੂਰਤਮੰਦਾਣ ਲਈ ਮਸੀਹਾ ਬਣਕੇ ਸਾਹਮਣੇ ਆਏ ਹਨ।
ਲੌਕਡਾਊਨ ਦੌਰਾਨ ਸਭ ਤੋਂ ਪਹਿਲਾਂ ਸੋਨੂੰ ਨੇ ਮੁੰਬਈ ਦੇ ਜੁਹੂ ਸਥਿਤ ਆਪਣੇ ਛੇ ਮੰਜ਼ਿਲ ਹੋਟਲ ਸ਼ਿਵ ਸਾਗਰ ਨੂੰ ਡਾਕਟਰਾਂ ਅਤੇ ਹੈਲਥ ਸਟਾਫ ਲਈ ਖੋਲ੍ਹ ਦਿੱਤਾ। ਇਸ ਤੋਂ ਬਾਅਦ ਕਈ ਜ਼ਰੂਰਤਮੰਦਾਂ ਲੋਕਾਂ ਨੂੰ ਰਾਸ਼ਨ ਅਤੇ ਖਾਣਾ ਵੀ ਮੁਹਈਆ ਕਰਵਾਇਆ।
ਸੋਨੂੰ ਨੇ ਫ੍ਰੀ ਹੈਲਪਲਾਈਨ ਨੰਬਰ ਵੀ ਲਾਂਚ ਕੀਤਾ। ਜਿਸ ਰਾਹੀਂ ਵੱਖ-ਵੱਖ ਸੂਬਿਆਂ 'ਚ ਫਸੇ ਹੋਏ ਲੋਕਾਂ ਨੂੰ ਆਪਣੀਆਂ ਡਿਟੇਲਸ ਭੇਜਣ ਨੂੰ ਕਿਹਾ ਤਾਂ ਜੋ ਉਹ ਮੁਸ਼ਕਿਲ 'ਚ ਫਸੇ ਲੋਕਾਂ ਦੀ ਮਦਦ ਕਰ ਸਕਣ।
ਆਪਣੇ ਵਲੋਂ ਕਿਤੇ ਨੇਕ ਕੰਮਾਂ ਕਰਕੇ ਹੀ ਸੋਨੂ ਸੂਦ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਸੋਨੂੰ ਦ ਕਪਿਲ ਸ਼ਰਮਾ ਸ਼ੋਅ ਦੇ ਪਹਿਲੇ ਗੈਸਟ ਬਣ ਲੋਕਾਂ ਸਾਹਮਣੇ ਰੁ-ਬ-ਰੂ ਹੋਣਗੇ।
ਫ਼ਿਲਮਾਂ 'ਚ ਤਾਂ ਸੋਨੂੰ ਸੂਦ ਨੇ ਆਪਣੀ ਪਛਾਣ ਬਣਾ ਲਈ ਸੀ, ਪਰ ਲੌਕਡਾਊਨ 'ਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸੋਨੂੰ ਸੂਦ ਨੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਅੱਜ ਸੋਨੂੰ ਸੂਦ ਦੇ ਜਨਮਦਿਨ ਤੇ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਰਥਡੇ ਵਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਜਨਮਦਿਨ ਮੌਕੇ ਵੱਡਾ ਐਲਾਨ ਵੀ ਕਰ ਦਿੱਤਾ ਹੈ।
ਦੱਸ ਦਈਏ ਕਿ ਸੋਨੂੰ ਸੂਦ ਨੇ ਕੋਰੋਨਾ ਕਰਕੇ ਲਾਗੂ ਲੌਕਡਾਊਨ ਦੌਰਾਨ ਕਈਂ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ, ਕਈਆਂ ਦੀ ਆਰਥਿਕ ਮਦਦ ਕੀਤੀ ਤੇ ਨਾਲ ਹੀ ਕਈਆਂ ਨੂੰ ਰੋਜਗਾਰ ਵੀ ਮੁਹਈਆ ਕਰਵਾ ਕੇ ਲੋਕਾਂ ਦੇ ਮਸੀਹਾ ਬਣ ਗਏ।
ਅੱਜ ਬਾਲੀਵੁੱਡ ਦੇ ਰੀਅਲ ਹੀਰੋ ਸੋਨੂੰ ਸੂਦ ਦਾ ਜਨਮਦਿਨ ਹੈ, ਸੋਨੂੰ ਸੂਦ 47 ਸਾਲ ਦੇ ਹੋਏ ਗਏ ਹਨ ਤੇ ਉਨ੍ਹਾਂ ਦੇ ਫੈਨਸ ਸੋਸ਼ਲ ਮੀਡੀਆ 'ਤੇ ਸੋਨੂੰ ਨੂੰ ਇਸ ਖਾਸ ਦਿਨ ਦੀ ਮੁਬਾਰਕਬਾਦ ਦੇ ਰਹੇ ਹਨ।
- - - - - - - - - Advertisement - - - - - - - - -