Cannes 2023 : ਕਾਨਸ 'ਚ ਹਲਟਰ ਨੇਕ ਵੈਲਵੇਟ ਗਾਊਨ ਪਹਿਨੇ ਅਪਸਰਾ ਜਿਹੀ ਖੂਬਸੂਰਤ ਦਿਖੀ ਸੰਨੀ ਲਿਓਨ , ਫ਼ੈਨਜ ਕਰ ਰਹੇ ਹਨ ਤਾਰੀਫ
Sunny Leone Cannes 2023 Look Pics : ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੇ ਵੀ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ ਹੈ। ਅਦਾਕਾਰਾ ਦੀਆਂ ਵੈਲਵੇਟ ਗਾਊਨ 'ਚ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਸੰਨੀ ਲਿਓਨ ਦੀਆਂ ਇਹ ਤਸਵੀਰਾਂ ਕਾਨਸ ਦੇ ਰੈੱਡ ਕਾਰਪੇਟ ਤੋਂ ਸਾਹਮਣੇ ਆਈਆਂ ਹਨ। ਜਿਸ 'ਚ ਅਭਿਨੇਤਰੀ ਲੰਬੇ ਮੈਰੂਨ ਗਾਊਨ 'ਚ ਨਜ਼ਰ ਆ ਰਹੀ ਹੈ।
ਸੰਨੀ ਦੀ ਇਸ ਖੂਬਸੂਰਤ ਡਰੈੱਸ ਨੂੰ ਮਸ਼ਹੂਰ ਡਿਜ਼ਾਈਨਰ ਉਸਤਾਦ ਜੈਮੀ ਮਲੂਫ ਨੇ ਡਿਜ਼ਾਈਨ ਕੀਤਾ ਹੈ। ਜਿਸ 'ਚ ਅਭਿਨੇਤਰੀ ਦੀ ਖੂਬਸੂਰਤੀ ਦਿੱਖ ਰਹੀ ਹੈ।
ਸੰਨੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟਸ ਰਾਹੀਂ ਅਦਾਕਾਰਾ ਦੀ ਤਾਰੀਫ ਕਰ ਰਹੇ ਹਨ।
ਦੱਸ ਦੇਈਏ ਕਿ ਸੰਨੀ ਦੀ ਆਉਣ ਵਾਲੀ ਫਿਲਮ 'ਕੈਨੇਡੀ' ਕਾਨਸ 'ਚ ਦਿਖਾਈ ਜਾਵੇਗੀ। ਇਸ ਸਾਲ ਇਹ ਕਾਨਸ ਪਹੁੰਚਣ ਵਾਲੀ ਪਹਿਲੀ ਭਾਰਤੀ ਫਿਲਮ ਹੈ।
ਜਦਕਿ ਇਸ ਤੋਂ ਪਹਿਲਾਂ ਉਹ ਪ੍ਰਿੰਟਿਡ ਬਾਡੀਕੋਨ ਡਰੈੱਸ 'ਚ ਨਜ਼ਰ ਆਈ ਸੀ। ਜਿਸ ਨੂੰ ਉਸ ਨੇ ਓਵਰਸਾਈਜ਼ ਬਲੇਜ਼ਰ ਨਾਲ ਪਹਿਨਿਆ ਸੀ।