Swara Bhaskar ਨੇ ਏਅਰਪੋਰਟ ‘ਤੇ ਬਲੈਕ ਮਿਨੀ ਡ੍ਰੈਸ ‘ਚ ਫਲਾਂਟ ਕੀਤਾ ਬੇਬੀ ਬੰਪ, ਪਤੀ ਫਹਾਦ ਅਹਿਮਦ ਨੂੰ ਕਿਸ ਕਰਕੇ ਹੋਈ ਵਿਦਾ
ਅਦਾਕਾਰਾ ਸਵਰਾ ਭਾਸਕਰ ਨੇ 6 ਜੂਨ ਨੂੰ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਹ ਪ੍ਰੈਗਨੈਂਟ ਹੈ। ਉਨ੍ਹਾਂ ਨੇ ਆਪਣੇ ਪਤੀ ਫਹਾਦ ਅਹਿਮਦ ਨਾਲ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਨੂੰ ਇਹ ਖੁਸ਼ਖਬਰੀ ਸੁਣਾਈ।
Download ABP Live App and Watch All Latest Videos
View In Appਸਵਰਾ ਅਤੇ ਫਹਾਦ ਨੂੰ ਸ਼ਨੀਵਾਰ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਸਵਰਾ ਨੇ ਬਲੈਕ ਡਰੈੱਸ ਪਾਈ ਹੋਈ ਸੀ ਅਤੇ ਉਨ੍ਹਾਂ ਦਾ ਬੇਬੀ ਬੰਪ ਬਹੁਤ ਹੀ ਪਿਆਰਾ ਲੱਗ ਰਿਹਾ ਸੀ।
ਏਅਰਪੋਰਟ 'ਤੇ ਅੰਦਰ ਜਾਣ ਤੋਂ ਪਹਿਲਾਂ ਸਵਰਾ ਨੇ ਫਹਾਦ ਦੀ ਗੱਲ੍ਹ 'ਤੇ ਕਿਸ ਕੀਤੀ ਅਤੇ ਦੋਹਾਂ ਨੇ ਇਕ-ਦੂਜੇ ਨੂੰ ਜੱਫੀ ਪਾ ਲਈ।
ਸਵਰਾ ਬਲੈਕ ਬਾਡੀਕਾਨ ਮਿਨੀ ਡਰੈੱਸ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਡਰੈੱਸ ਦੇ ਨਾਲ ਸਨੀਕਰ ਪਾਏ ਹੋਏ ਸਨ। ਜਦ ਕਿ ਫਹਾਦ ਬਲੈਕ ਸ਼ਰਟ, ਸਫੇਦ ਪੈਂਟ ਅਤੇ ਸਨ ਗਲਾਸ 'ਚ ਨਜ਼ਰ ਆਏ।
ਸਵਰਾ ਅਕਤੂਬਰ 'ਚ ਬੱਚੇ ਨੂੰ ਜਨਮ ਦੇਵੇਗੀ। ਸਵਰਾ ਅਤੇ ਫਹਾਦ ਦੋਵੇਂ ਇਸ ਨਵੀਂ ਯਾਤਰਾ ਲਈ ਬਹੁਤ ਉਤਸ਼ਾਹਿਤ ਹਨ।
ਇਸ ਸਾਲ ਫਰਵਰੀ 'ਚ ਸਵਰਾ ਨੇ ਫਹਾਦ ਨਾਲ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਸਾਲ ਜਨਵਰੀ 'ਚ ਅਦਾਲਤ 'ਚ ਆਪਣਾ ਵਿਆਹ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਮਾਰਚ 'ਚ ਉਨ੍ਹਾਂ ਨੇ ਧੂਮ-ਧਾਮ ਨਾਲ ਵਿਆਹ ਕਰਵਾ ਲਿਆ।