Swara Bhasker: ਸਵਰਾ ਭਾਸਕਰ ਨੇ ਸ਼ੇਅਰ ਕੀਤੀਆਂ ਮਹਿੰਦੀ ਰਸਮ ਦੀਆਂ ਖੂਬਸੂਰਤ ਤਸਵੀਰਾਂ, ਦੇਖੋ ਸ਼ਾਨਦਾਰ ਲੁੱਕ
ਕੋਰਟ ਮੈਰਿਜ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਹੁਣ ਫਹਾਦ ਅਹਿਮਦ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
Download ABP Live App and Watch All Latest Videos
View In Appਇਸ ਦੌਰਾਨ ਸਵਰਾ ਭਾਸਕਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨਾਲ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਝਲਕੀਆਂ ਲਗਾਤਾਰ ਸ਼ੇਅਰ ਕਰ ਰਹੀ ਹੈ।
ਹਾਲ ਹੀ 'ਚ ਸਵਰਾ ਭਾਸਕਰ ਨੇ ਇੰਸਟਾਗ੍ਰਾਮ 'ਤੇ ਆਪਣੀ ਮਹਿੰਦੀ ਦੀ ਰਸਮ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਵਰਾ ਭਾਸਕਰ ਫਹਾਦ ਦੇ ਨਾਂ 'ਤੇ ਆਪਣੇ ਹੱਥਾਂ 'ਚ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਸਵਰਾ ਭਾਸਕਰ ਨੇ ਆਰੇਂਜ ਕਲਰ ਦਾ ਖੂਬਸੂਰਤ ਸੂਟ ਪਾਇਆ ਹੋਇਆ ਹੈ ਅਤੇ ਇਸ ਦੌਰਾਨ ਫਹਾਦ ਵੀ ਉਨ੍ਹਾਂ ਦੇ ਨਾਲ ਬੈਠਾ ਨਜ਼ਰ ਆ ਰਿਹਾ ਹੈ। ਸਵਰਾ ਨੇ ਮਾਂਗ ਟੀਕਾ ਅਤੇ ਗਜਰੇ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਮਹਿੰਦੀ ਦੌਰਾਨ ਦੋਵੇਂ ਇਕੱਠੇ ਖੂਬ ਮਸਤੀ ਕਰਦੇ ਵੀ ਨਜ਼ਰ ਆ ਰਹੇ ਹਨ। ਦੋਵੇਂ ਇਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਸਵਰਾ ਭਾਸਕਰ ਨੇ ਵੀ ਆਪਣੇ ਸੰਗੀਤ ਅਤੇ ਹਲਦੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਸਵਰਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਦੱਸਿਆ ਕਿ ਉਸ ਦੀ ਹਲਦੀ ਹੋਲੀ 'ਚ ਬਦਲ ਗਈ ਹੈ।
ਇਸ ਦੌਰਾਨ ਦੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਲਦੀ ਦੇ ਨਾਲ-ਨਾਲ ਹਰ ਕੋਈ ਹੋਲੀ ਦੇ ਰੰਗਾਂ 'ਚ ਵੀ ਰੰਗਿਆ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਸਵਰਾ ਭਾਸਕਰ 16 ਮਾਰਚ ਨੂੰ ਪੂਰੀਆਂ ਰਸਮਾਂ ਨਾਲ ਫਾਹਾਦ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਇਕ ਦੂਜੇ ਨਾਲ ਕੋਰਟ ਮੈਰਿਜ ਕਰਵਾਈ ਸੀ।