Taali: ਵੈੱਬ ਸੀਰੀਜ਼ 'ਤਾਲੀ' ਗੌਰੀ ਸਾਵੰਤ ਦੀ ਜ਼ਿੰਦਗੀ ਤੇ ਅਧਾਰਿਤ, ਪਿਤਾ ਨੇ ਜ਼ਿੰਦਾ ਟਰਾਂਸਜੈਂਡਰ ਦਾ ਕੀਤਾ ਸੀ ਅੰਤਿਮ ਸੰਸਕਾਰ, ਜਾਣੋ ਕਹਾਣੀ
ਸੁਸ਼ਮਿਤਾ ਸੇਨ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣਨ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਤਾਂ ਆਓ ਜਾਣਦੇ ਹਾਂ ਕੌਣ ਹੈ ਗੌਰੀ...
Download ABP Live App and Watch All Latest Videos
View In Appਦਰਅਸਲ, ਸ਼੍ਰੀ ਗੌਰੀ ਸਾਵੰਤ ਇੱਕ ਟਰਾਂਸਜੈਂਡਰ ਸੋਸ਼ਲ ਵਰਕਰ ਹੈ। ਜੋ ਆਪਣੇ ਸਮਾਜ ਲਈ ਬਹੁਤ ਕੁਝ ਕਰਦੀ ਹੈ ਅਤੇ ਦੇਸ਼ ਵਿੱਚ ਪਹਿਚਾਣ ਦਿਵਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼੍ਰੀ ਗੌਰੀ ਸਾਵੰਤ ਅੱਜ ਕਿਸ ਮੁਕਾਮ 'ਤੇ ਹੈ। ਉਸ ਨੇ ਉੱਥੇ ਪਹੁੰਚਣ ਲਈ ਆਪਣੀ ਜ਼ਿੰਦਗੀ ਵਿੱਚ ਲੰਮਾ ਸਮਾਂ ਸੰਘਰਸ਼ ਕੀਤਾ ਹੈ। ਸ਼੍ਰੀ ਗੌਰੀ ਦਾ ਜਨਮ ਮਹਾਰਾਸ਼ਟਰ ਦੇ ਇੱਕ ਮਰਾਠੀ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦਾ ਸ਼੍ਰੀ ਗੌਰੀ ਦਾ ਅਸਲੀ ਨਾਂ ਗਣੇਸ਼ ਨੰਦਨ ਸੀ। ਪਰ ਜਦੋਂ ਉਸ ਨੂੰ ਆਪਣੀ ਸਮਝ ਆਈ ਤਾਂ ਉਸ ਨੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਦੂਜੇ ਪਾਸੇ ਗੌਰੀ ਦੀ ਗੱਲ ਸੁਣ ਕੇ ਉਸ ਦੇ ਪਿਤਾ ਨੂੰ ਬਹੁਤ ਗੁੱਸਾ ਆਇਆ।
ਇੰਨਾ ਹੀ ਨਹੀਂ ਗੌਰੀ ਦੇ ਪਿਤਾ ਨੇ ਉਸ ਨੂੰ 15-16 ਸਾਲ ਦੀ ਉਮਰ 'ਚ ਹੀ ਘਰੋਂ ਕੱਢ ਦਿੱਤਾ ਸੀ ਅਤੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ।
ਇਸ ਤੋਂ ਬਾਅਦ ਗੌਰੀ ਸਾਵੰਤ ਹਮਸਫਰ ਟਰੱਸਟ ਦੀ ਸ਼ਰਨ 'ਚ ਪਹੁੰਚੀ। ਜਿੱਥੇ ਉਸ ਦਾ ਨਾਂ ਗੌਰੀ ਸਾਵੰਤ ਪਿਆ। ਫਿਰ ਹੌਲੀ-ਹੌਲੀ ਗੌਰੀ ਨੇ ਆਪਣੀ ਇੱਕ ਖਾਸ ਪਛਾਣ ਬਣਾਈ ਅਤੇ ਬਾਅਦ ਵਿਚ ਇੱਕ ਬੇਟੀ ਨੂੰ ਵੀ ਗੋਦ ਲਿਆ। ਜਿਸ ਦੀ ਉਮਰ ਹੁਣ 24 ਸਾਲ ਹੈ ਅਤੇ ਉਸਦਾ ਨਾਂਅ ਗਾਇਤਰੀ ਹੈ।
'ਤਾਲੀ' ਵੈੱਬ ਸੀਰੀਜ਼ ਦੀ ਗੱਲ ਕਰੀਏ ਤਾਂ ਇਸ 'ਚ ਅਭਿਨੇਤਰੀ ਸੁਸ਼ਮਿਤਾ ਸੇਨ ਗੌਰੀ ਸਾਵੰਤ ਦਾ ਦਮਦਾਰ ਕਿਰਦਾਰ ਨਿਭਾਉਣ ਜਾ ਰਹੀ ਹੈ। ਇਹ ਸੀਰੀਜ਼ 15 ਅਗਸਤ ਨੂੰ ਰਿਲੀਜ਼ ਹੋਵੇਗੀ। ਜਿਸ ਨੂੰ ਤੁਸੀਂ Jio ਸਿਨੇਮਾ ਵਿੱਚ ਮੁਫ਼ਤ ਵਿੱਚ ਦੇਖ ਸਕਦੇ ਹੋ।