ਕੋਈ 51 ਤੇ ਕੋਈ 49 ਸਾਲ ਦੀ ਉਮਰ 'ਚ ਵੀ ਅਨਮੈਰਿਡ, ਬਾਲੀਵੁੱਡ ਦੀਆਂ ਇਨ੍ਹਾਂ ਖੂਬਸੂਰਤ ਅਭਿਨੇਤਰੀਆਂ ਨੂੰ ਅਜੇ ਤੱਕ ਨਹੀਂ ਮਿਲਿਆ ਹਮਸਫਰ
ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਨੇ 40 ਸਾਲ ਦੀ ਉਮਰ ਦੇ ਬਾਵਜੂਦ ਵਿਆਹ ਨਹੀਂ ਕਰਵਾਇਆ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਅਭਿਨੇਤਰੀਆਂ ਦੀ ਲਵ ਲਾਈਫ ਹਮੇਸ਼ਾ ਹੀ ਸੁਰਖੀਆਂ 'ਚ ਰਹੀ ਹੈ ਪਰ ਉਹ ਵਿਆਹ ਤੋਂ ਕਾਫੀ ਦੂਰ ਹਨ।
Download ABP Live App and Watch All Latest Videos
View In Appਤੱਬੂ (Tabbu): ਤੱਬੂ 51 ਸਾਲ ਦੀ ਹੋ ਚੁੱਕੀ ਹੈ ਪਰ ਉਸ ਨੇ ਵੀ ਅਜੇ ਤੱਕ ਵਿਆਹ ਨਹੀਂ ਕੀਤਾ। ਤੱਬੂ ਦਾ ਸਭ ਤੋਂ ਚਰਚਿਤ ਅਫੇਅਰ ਨਾਗਾਰਜੁਨ ਅਕੀਨੇਨੀ ਨਾਲ ਸੀ ਪਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ। ਇਸ ਤੋਂ ਬਾਅਦ ਤੱਬੂ ਨੇ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਇਆ।
ਸੁਸ਼ਮਿਤਾ ਸੇਨ (Sushmita Sen): ਸੁਸ਼ਮਿਤਾ ਦੀ ਲਵ ਲਾਈਫ ਹਮੇਸ਼ਾ ਹੀ ਸੁਰਖੀਆਂ 'ਚ ਰਹੀ ਹੈ। 47 ਸਾਲਾ ਸੁਸ਼ਮਿਤਾ ਦੇ ਕਈ ਪ੍ਰੇਮ ਸਬੰਧ ਸੁਰਖੀਆਂ ਵਿੱਚ ਸਨ ਪਰ ਉਨ੍ਹਾਂ ਨੇ ਹੁਣ ਤੱਕ ਵਿਆਹ ਤੋਂ ਦੂਰੀ ਬਣਾਈ ਰੱਖੀ ਹੈ। ਸੁਸ਼ਮਿਤਾ ਦਾ ਹਾਲ ਹੀ 'ਚ ਬੁਆਏਫ੍ਰੈਂਡ ਰੋਹਮਨ ਸ਼ਾਲ ਨਾਲ ਬ੍ਰੇਕਅੱਪ ਹੋਇਆ ਹੈ।
ਤਨੀਸ਼ਾ ਮੁਖਰਜੀ (Tanisha Mukerji): ਕਾਜੋਲ ਦੀ ਭੈਣ ਤੇ ਤਨੁਜਾ ਦੀ ਬੇਟੀ ਤਨੀਸ਼ਾ ਵੀ 43 ਸਾਲ ਦੀ ਹੈ ਪਰ ਅਜੇ ਤੱਕ ਅਨਮੈਰਿਡ ਹੈ। ਤਨੀਸ਼ਾ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੀ ਹੈ ਜਿਸ 'ਚ ਉਹ ਅਰਮਾਨ ਕੋਹਲੀ ਦੇ ਕਾਫੀ ਕਰੀਬ ਸੀ ਪਰ ਸ਼ੋਅ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਅਮੀਸ਼ਾ ਪਟੇਲ (Amisha Patel): ਅਮੀਸ਼ਾ 45 ਸਾਲ ਦੀ ਹੈ ਪਰ ਹੁਣ ਤੱਕ ਉਹ ਵੀ ਅਨਮੈਰਿਡ ਹੈ। ਅਮੀਸ਼ਾ ਨੇ ਆਪਣਾ ਬਾਲੀਵੁੱਡ ਡੈਬਿਊ ਫਿਲਮ ਕਹੋ ਨਾ ਪਿਆਰ ਹੈ ਨਾਲ ਕੀਤਾ ਸੀ। ਉਸ ਦਾ ਨਾਂ ਫਿਲਮ ਨਿਰਮਾਤਾ ਵਿਕਰਮ ਭੱਟ ਨਾਲ ਜੁੜਿਆ ਸੀ ਪਰ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਨਰਗਿਸ ਫਾਖਰੀ (Nargis Fakhri): ਰਾਕਸਟਾਰ ਫਿਲਮ 'ਚ ਨਜ਼ਰ ਆਈ ਨਰਗਿਸ 42 ਸਾਲ ਦੀ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਅਜੇ ਤੱਕ ਵਿਆਹ ਨਹੀਂ ਕਰਵਾਇਆ ਹੈ। ਨਰਗਿਸ ਦਾ ਉਦੈ ਚੋਪੜਾ ਨਾਲ ਮਸ਼ਹੂਰ ਅਫੇਅਰ ਸੀ ਪਰ ਫਿਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਏਕਤਾ ਕਪੂਰ (Ekta Kapoor): ਟੈਲੀਵਿਜ਼ਨ ਕਵੀਨ ਦੇ ਨਾਂ ਨਾਲ ਮਸ਼ਹੂਰ ਏਕਤਾ ਨੇ ਵੀ ਵਿਆਹ ਨਹੀਂ ਕਰਵਾਇਆ ਹੈ। 46 ਸਾਲ ਦੀ ਹੋ ਚੁੱਕੀ ਏਕਤਾ ਸਰੋਗੇਸੀ ਰਾਹੀਂ ਮਾਂ ਬਣੀ ਹੈ। ਉਨ੍ਹਾਂ ਦੇ ਪੁੱਤਰ ਦਾ ਨਾਂ ਰਵੀ ਹੈ।
ਸਾਕਸ਼ੀ ਤੰਵਰ (Sakshi Tanwar): ਦੰਗਲ ਵਰਗੀ ਫਿਲਮ 'ਚ ਨਜ਼ਰ ਆ ਚੁੱਕੀ ਸਾਕਸ਼ੀ ਤੰਵਰ ਦੀ ਉਮਰ ਵੀ 49 ਸਾਲ ਹੈ ਪਰ ਉਸ ਨੇ ਵਿਆਹ ਨਹੀਂ ਕਰਵਾਇਆ ਹੈ। ਸਾਕਸ਼ੀ ਨੇ ਇਕ ਬੇਟੀ ਨੂੰ ਗੋਦ ਲਿਆ ਹੈ, ਜਿਸ ਨੂੰ ਉਹ ਇਕੱਲੀ ਮਾਂ ਵਜੋਂ ਪਾਲ ਰਹੀ ਹੈ।