ਲੰਡਨ ਦੀਆਂ ਸੜਕਾਂ 'ਤੇ ਆਪਣੀਆਂ ਅਦਾਵਾਂ ਬਿਖੇਰਦੀ ਦਿਖਾਈ ਦਿੱਤੀ ਹਿਨਾ ਖਾਨ
ਅਭਿਨੇਤਰੀ ਹਿਨਾ ਖਾਨ (Hina Khan) ਨੇ ਟੀਵੀ ਤੋਂ ਬਾਲੀਵੁੱਡ ਤੱਕ ਦਾ ਸਫਰ ਬਾਖੂਬੀ ਤੈਅ ਕੀਤਾ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰਾ ਦੇ ਦਮ 'ਤੇ ਘਰ-ਘਰ 'ਚ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਕਾਨਸ ਦੇ ਜ਼ਰੀਏ ਉਹ ਹੁਣ ਦੇਸ਼ ਤੋਂ ਬਾਹਰ ਵੀ ਨਾਮ ਰੋਸ਼ਨ ਕਰਨ ਲਈ ਤਿਆਰ ਹੈ।
Download ABP Live App and Watch All Latest Videos
View In Appਹਿਨਾ ਖਾਨ ਇਨ੍ਹੀਂ ਦਿਨੀਂ ਕਾਨਸ ਫੈਸਟੀਵਲ 2022 ਨੂੰ ਲੈ ਕੇ ਚਰਚਾ 'ਚ ਹੈ। ਉਸ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
ਹਿਨਾ ਖਾਨ ਨੇ ਲੰਡਨ ਦੀਆਂ ਸੜਕਾਂ 'ਤੇ ਇੱਕ ਖੂਬਸੂਰਤ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਗਲੈਮਰਸ ਤੇ ਖੂਬਸੂਰਤ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਹਿਨਾ ਨੇ ਫੈਸ਼ਨ ਡਿਜ਼ਾਈਨਰ ਤਰੁਣ ਤਾਹਿਲਿਆਨੀ ਦਾ ਆਊਟ ਫਿਟ ਕੈਰੀ ਕੀਤਾ ਹੈ, ਜਿਸ 'ਚ ਉਸ ਦਾ ਉਡਦਾ ਦੁਪੱਟਾ ਉਸ ਨੂੰ ਬਹੁਤ ਹੀ ਸਿਜਲਿੰਗ ਲੁੱਕ ਦੇ ਰਿਹਾ ਹੈ।
ਇਸ ਤੋਂ ਪਹਿਲਾਂ ਉਸ ਨੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਉਸ ਨੂੰ ਹੱਥ ਵਿੱਚ ਟਰਾਫੀ ਲੈ ਕੇ ਸਨਮਾਨਿਤ ਹੁੰਦੇ ਦੇਖਿਆ ਗਿਆ।