Thalapathy Vijay ਕੋਲ ਹੈ ਕਰੋੜਾਂ ਦੀ ਜਾਇਦਾਦ, ਫੀਸ ਦੇ ਮਾਮਲੇ 'ਚ ਦਿੱਤੀ ਰਜਨੀਕਾਂਤ ਨੂੰ ਵੀ ਮਾਤ
ਸਾਊਥ ਸੁਪਰਸਟਾਰ ਵਿਜੇ ਚੰਦਰਸ਼ੇਖਰ (Thalapathy Vijay) ਉਦਯੋਗ ਵਿੱਚ ਇੱਕ ਮਸ਼ਹੂਰ ਅਭਿਨੇਤਾ ਹੈ। ਵਿਜੇ ਨੇ ਆਪਣੇ ਕਰੀਅਰ 'ਚ ਤਾਮਿਲ ਤੋਂ ਇਲਾਵਾ ਕਈ ਭਾਸ਼ਾਵਾਂ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਵਿਜੇ ਥਲਾਪਤੀ ਰੀਅਲ ਜ਼ਿੰਦਗੀ 'ਚ ਲਗਜ਼ਰੀ ਜ਼ਿੰਦਗੀ ਜੀਉਂਦੇ ਹਨ। ਅੱਜ ਅਸੀਂ ਤੁਹਾਨੂੰ ਥਲਪਤੀ ਵਿਜੇ ਦੀ ਜਾਇਦਾਦ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਥਲਪਤੀ ਵਿਜੇ ਨੂੰ ਆਪਣੀ ਆਮਦਨ ਦੇ ਆਧਾਰ 'ਤੇ ਕਈ ਵਾਰ ਫੋਰਬਸ ਇੰਡੀਆ 100 ਸੈਲੀਬ੍ਰਿਟੀ ਦੀ ਸੂਚੀ 'ਚ ਥਾਂ ਮਿਲੀ ਹੈ।
ਦੱਖਣੀ ਸੁਪਰਸਟਾਰ ਵਿਜੇ ਤਮਿਲ ਫਿਲਮ ਇੰਡਸਟਰੀ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸਿਤਾਰਿਆਂ ਚੋਂ ਇੱਕ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਫਿਲਮ ਬੀਸਟ ਲਈ 100 ਕਰੋੜ ਵਿੱਚ ਸਾਈਨ ਕੀਤਾ ਗਿਆ ਸੀ।
ਇੱਕ ਫਿਲਮ ਲਈ ਫੀਸ ਲੈਣ ਦੇ ਮਾਮਲੇ ਵਿੱਚ ਵਿਜੇ ਜੋਸੇਫ ਨੇ ਸੁਪਰਸਟਾਰ ਰਜਨੀਕਾਂਤ ਨੂੰ ਵੀ ਪਿੱਛੇ ਛੱਡ ਦਿੱਤਾ, ਰਜਨੀਕਾਂਤ ਨੇ ਫਿਲਮ ਦਰਬਾਰ ਲਈ ਲਗਪਗ 90 ਕਰੋੜ ਰੁਪਏ ਲਏ ਸੀ।
ਵਿਜੇ ਕਈ ਵੱਡੀਆਂ ਕੰਪਨੀਆਂ ਲਈ ਵਿਗਿਆਪਨ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਰ ਸਾਲ ਉਹ ਇਸ਼ਤਿਹਾਰਾਂ ਤੋਂ 10 ਕਰੋੜ ਰੁਪਏ ਕਮਾ ਲੈਂਦੇ ਹਨ। ਵਿਜੇ ਕੋਕਾ ਕੋਲਾ, ਇੰਡੀਅਨ ਪ੍ਰੀਮੀਅਰ ਲੀਗ ਟੀਮ ਚੇਨਈ ਸੁਪਰ ਕਿੰਗਜ਼ ਸਮੇਤ ਹੋਰ ਬ੍ਰਾਂਡਾਂ ਲਈ ਪ੍ਰਚਾਰ ਕਰਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਵਿਜੇ ਥਲਾਪਤੀ ਸਾਲਾਨਾ 100 ਤੋਂ 120 ਕਰੋੜ ਰੁਪਏ ਕਮਾਉਂਦੇ ਹਨ। ਰਿਪੋਰਟਾਂ ਮੁਤਾਬਕ ਵਿਜੇ ਦੀ ਕੁੱਲ ਜਾਇਦਾਦ 410 ਕਰੋੜ ਰੁਪਏ ਹੈ।
ਵਿਜੇ ਚੇਨਈ ਵਿੱਚ ਆਪਣੇ ਪਰਿਵਾਰ ਨਾਲ ਇੱਕ ਆਲੀਸ਼ਾਨ ਘਰ ਵਿੱਚ ਰਹਿੰਦਾ ਹੈ। ਅਦਾਕਾਰ ਦੇ ਘਰ 'ਚ ਸਾਰੀਆਂ ਲਗਜ਼ਰੀ ਸਹੂਲਤਾਂ ਮੌਜੂਦ ਹਨ।
ਸੁਪਰਸਟਾਰ ਵਿਜੇ ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਦੇ ਕਲੈਕਸ਼ਨ 'ਚ ਕਰੋੜਾਂ ਵਾਹਨ ਹਨ।