Death Inside Story: ਮਸ਼ਹੂਰ ਗਾਇਕ ਦੀ ਸਵੀਮਿੰਗ ਪੁੱਲ 'ਚੋਂ ਮਿਲੀ ਸੀ ਲਾਸ਼, ਸਿਰ 'ਤੇ ਲੱਗੀ ਸੱਟ ਨੇ ਖੜ੍ਹੇ ਕੀਤੇ ਸਵਾਲ

ਉਨ੍ਹਾਂ ਬਹੁਤ ਛੋਟੀ ਉਮਰੇਂ ਦੁਨੀਆ ਭਰ ਵਿੱਚ ਸਫਲ ਮੁਕਾਮ ਹਾਸਿਲ ਕੀਤਾ। ਗਾਇਕ ਦੀ ਸਿਰਫ਼ 19 ਸਾਲ ਦੀ ਛੋਟੀ ਉਮਰ ਵਿੱਚ ਸਵਿਮਿੰਗ ਪੂਲ ਵਿੱਚ ਡੁੱਬਣ ਕਾਰਨ ਮੌਤ ਹੋਈ ਸੀ। ਸਾਲ 2007 ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ‘ਵਾਇਸ ਆਫ਼ ਇੰਡੀਆ’ ਦਾ ਖਿਤਾਬ ਇਸ਼ਮੀਤ ਨੇ ਆਪਣੇ ਨਾਂਅ ਕੀਤਾ ਸੀ। ਲੋਕ ਉਸ ਦੀ ਆਵਾਜ਼ ਨੂੰ ਬਹੁਤ ਪਸੰਦ ਕਰਦੇ ਸਨ ਪਰ ਉਸ ਨੇ ਸਿਰਫ 19 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
Download ABP Live App and Watch All Latest Videos
View In App
ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਕਲੀ ਜਾਨ 2 ਸਤੰਬਰ 1988 ਨੂੰ ਲੁਧਿਆਣਾ ਵਿੱਚ ਜਨਮੇ ਮਰਹੂਮ ਗਾਇਕ ਇਸ਼ਮੀਤ ਸਿੰਘ ਨੇ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ ਨਾਮ ਕਮਾਇਆ ਸੀ। ਉਸ ਨੇ ਆਪਣੀ ਸੁਰੀਲੀ ਆਵਾਜ਼ ਨਾਲ ਕਈ ਲੋਕਾਂ ਦਾ ਦਿਲ ਜਿੱਤ ਲਿਆ ਸੀ। ਉਸ ਦੀ ਪਹਿਲੀ ਸੰਗੀਤ ਐਲਬਮ 'ਸਤਿਗੁਰੂ ਤੁਮਰੇ ਕਾਜ ਸਵਾਰੇ' ਧਾਰਮਿਕ ਗੁਰਬਾਣੀ ਸੀ ਜੋ ਕਾਫੀ ਮਸ਼ਹੂਰ ਹੋਈ ਸੀ।

ਕਿਹਾ ਜਾਂਦਾ ਹੈ ਕਿ ਉਸ ਨੇ ਸਿਰਫ਼ 17 ਸਾਲ ਦੀ ਉਮਰ ਵਿੱਚ ਸਿੰਗਿੰਗ ਰਿਐਲਿਟੀ ਸ਼ੋਅ 'ਵੋਇਸ ਆਫ਼ ਇੰਡੀਆ' ਵਿੱਚ ਹਿੱਸਾ ਲਿਆ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਸਭ ਤੋਂ ਘੱਟ ਉਮਰ ਦੇ ਪ੍ਰਤੀਯੋਗੀ ਦਾ ਖਿਤਾਬ ਹਾਸਲ ਕੀਤਾ ਸੀ।
ਮੌਤ 'ਤੇ ਖੜ੍ਹੇ ਕੀਤੇ ਗਏ ਕਈ ਸਵਾਲ ਗਾਇਕ ਇਸ਼ਮੀਤ ਸਿੰਘ ਦੀ ਮੌਤ ਸਵੀਮਿੰਗ ਪੂਲ 'ਚ ਡੁੱਬਣ ਨਾਲ ਹੋਈ ਸੀ, ਪਰ ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਉਸ ਦੀ ਲਾਸ਼ ਨੂੰ ਸਵੀਮਿੰਗ ਪੂਲ 'ਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੇ ਸਿਰ 'ਤੇ ਸੱਟ ਦੇ ਨਿਸ਼ਾਨ ਪਾਏ ਗਏ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ਼ਮੀਤ ਸਿੰਘ ਨੂੰ ਤੈਰਾਕੀ ਨਹੀਂ ਆਉਂਦੀ ਸੀ, ਜਿਸ ਕਾਰਨ ਉਹ ਪਾਣੀ ਵਿੱਚ ਡੁੱਬ ਗਿਆ। ਉਂਜ ਅੱਜ ਵੀ ਉਸ ਦੀ ਮੌਤ ਨੂੰ ਲੈ ਕੇ ਸਵਾਲ ਇਹੀ ਹਨ ਕਿ ਉਸ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਕਿਵੇਂ ਆਏ ਪਏ ਸੀ ?