Death: ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਮੌਤ ਤੋਂ ਬਾਅਦ ਪਰਿਵਾਰ ਸਣੇ ਸਦਮੇ 'ਚ ਫੈਨਜ਼
ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਹਿਮੇਸ਼ ਰੇਸ਼ਮੀਆ ਦੇਪਿਤਾ ਦੀ ਮੌਤ ਤੋਂ ਬਾਅਦ ਮਸ਼ਹੂਰ ਅਦਾਕਾਰਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜਿਸ ਨਾਲ ਇਸ ਸਮੇਂ ਹਰ ਪਾਸੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ।
Download ABP Live App and Watch All Latest Videos
View In Appਜਾਣਕਾਰੀ ਲਈ ਦੱਸ ਦੇਈਏ ਕਿ ਦਿੱਗਜ ਮਲਿਆਲਮ ਅਦਾਕਾਰਾ ਕਵੀਯੂਰ ਪੋਨੰਮਾ ਦਾ ਦੇਹਾਂਤ ਹੋ ਗਿਆ ਹੈ। ਸੀਨੀਅਰ ਅਦਾਕਾਰਾ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਉਹ 79 ਸਾਲਾਂ ਦੇ ਸਨ। ਕਵੀਯੂਰ ਪੋਨੰਮਾ ਨੇ ਕੇਰਲ ਦੇ ਕੋਚੀ ਵਿੱਚ ਆਖਰੀ ਸਾਹ ਲਿਆ। ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਸਿਨੇਮਾ ਪ੍ਰੇਮੀਆਂ ਦੇ ਦਿਲ ਟੁੱਟ ਗਏ। ਕੇਰਲ ਦੇ ਸੀਐਮ ਪਿਨਾਰਾਈ ਵਿਜਯਨ ਦੇ ਨਾਲ-ਨਾਲ ਫਿਲਮ ਇੰਡਸਟਰੀ ਨਾਲ ਜੁੜੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਦੱਸ ਦੇਈਏ ਕਿ ਕਵੀਯੂਰ ਪੋਨੰਮਾ ਨੇ 1960 ਦੇ ਦਹਾਕੇ ਵਿੱਚ ਇੱਕ ਅਭਿਨੇਤਰੀ ਵਜੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਉਸ ਨੇ ਕਈ ਦਹਾਕਿਆਂ ਤੱਕ ਦੱਖਣੀ ਸਿਨੇਮਾ 'ਤੇ ਰਾਜ ਕੀਤਾ। ਇਸ ਸਮੇਂ ਦੌਰਾਨ, ਉਨ੍ਹਾਂ ਸਾਰੀਆਂ ਭਾਸ਼ਾਵਾਂ ਸਮੇਤ ਲਗਭਗ 700 ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਸੀ।
ਸੀਐਮ ਪਿਨਾਰਾਈ ਵਿਜਯਨ ਨੇ ਦੁੱਖ ਪ੍ਰਗਟ ਕੀਤਾ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਵੀਯੂਰ ਪੋਨੰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ, 'ਮੈਂ ਕਵੀਯੂਰ ਪੋਨੰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ, ਜਿਸ ਨੇ ਮਾਂ ਦੇ ਰੂਪ ਵਿੱਚ ਆਪਣੀਆਂ ਭੂਮਿਕਾਵਾਂ ਰਾਹੀਂ ਮਲਿਆਲੀ ਵਾਸੀਆਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਦਾ ਲੰਬਾ ਕਲਾਤਮਕ ਕਰੀਅਰ ਸਿਰਫ਼ ਸਿਨੇਮਾ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਹ ਥੀਏਟਰ ਅਤੇ ਟੈਲੀਵਿਜ਼ਨ ਤੱਕ ਵੀ ਫੈਲਿਆ ਹੋਇਆ ਸੀ।''
ਉਨ੍ਹਾਂ ਨੇ ਅੱਗੇ ਕਿਹਾ, 'ਉਨ੍ਹਾਂ ਦੇ ਦੇਹਾਂਤ ਨਾਲ ਮਲਿਆਲਮ ਸਿਨੇਮਾ ਅਤੇ ਥੀਏਟਰ ਦੇ ਇਤਿਹਾਸ ਦਾ ਇੱਕ ਸ਼ਾਨਦਾਰ ਅਧਿਆਏ ਖਤਮ ਹੋ ਗਿਆ ਹੈ। ਹਾਲਾਂਕਿ, ਉਹ ਆਪਣੇ ਯਾਦਗਾਰੀ ਕਿਰਦਾਰਾਂ ਰਾਹੀਂ ਮਲਿਆਲੀ ਲੋਕਾਂ ਦੇ ਦਿਲਾਂ ਵਿੱਚ ਬਣੀ ਰਹੇਗੀ। ਮੈਂ ਇਸ ਔਖੀ ਘੜੀ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ।