ਸ਼ੂਟਿੰਗ ਤੋਂ ਬਾਅਦ ਕਿਉਂ ਬਦਲ ਦਿੱਤਾ ਜਾਂਦਾ ਸੀ ਰਾਣੀ ਚੈਟਰਜੀ ਦੀ ਫ਼ਿਲਮ ਦਾ ਟਾਈਟਲ, ਅਦਾਕਾਰਾ ਨੇ ਦੱਸਿਆ ਅਜੀਬੋ ਗਰੀਬ ਕਿੱਸਾ
Rani Chatterjee News : ਭੋਜਪੁਰੀ ਸਿਨੇਮਾ ਵਿੱਚ 400 ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਰਾਣੀ ਚੈਟਰਜੀ ਨੇ ਖੂਬ ਨਾਮਣਾ ਖੱਟਿਆ ਹੈ। ਰਾਣੀ ਭੋਜਪੁਰੀ ਸਿਨੇਮਾ ਵਿੱਚ ਲੱਕੀ ਚਾਰਮ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
Download ABP Live App and Watch All Latest Videos
View In Appਰਾਣੀ ਨੇ ਖੁਦ ਨਾਲ ਜੁੜਿਆ ਮਜ਼ੇਦਾਰ ਕਿੱਸਾ ਦਿ ਕਪਿਲ ਸ਼ਰਮਾ ਸ਼ੋਅ 'ਚ ਸੁਣਾਇਆ ਹੈ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਰਿਲੀਜ਼ ਤੋਂ ਇਕ ਦਿਨ ਪਹਿਲਾਂ ਫਿਲਮ ਦਾ ਟਾਈਟਲ ਬਦਲ ਦਿੱਤਾ ਜਾਂਦਾ ਸੀ।
ਰਾਣੀ ਚੈਟਰਜੀ ਭੋਜਪੁਰੀ ਸਿਨੇਮਾ ਦੀ ਉਹ ਅਭਿਨੇਤਰੀ ਹੈ ,ਜਿਸ ਦੀਆਂ ਫ਼ਰੀ ਤਰੀਕਾਂ ਦਾ ਨਿਰਦੇਸ਼ਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਰਾਣੀ ਨੇ ਦੱਸਿਆ ਕਿ ਕਿਸ ਤਰ੍ਹਾਂ ਨਿਰਦੇਸ਼ਕ ਨੇ ਫਿਲਮ ਨੂੰ ਹਿੱਟ ਬਣਾਉਣ ਲਈ ਫਿਲਮ ਦੇ ਟਾਈਟਲ ਨਾਲ ਰਾਣੀ ਦਾ ਨਾਂ ਜੋੜਿਆ।
ਇਸ ਨਾਂ ਨਾਲ ਜੁੜਿਆ ਇਕ ਮਜ਼ਾਕੀਆ ਕਿੱਸਾ ਦੱਸਦੇ ਹੋਏ ਰਾਣੀ ਨੇ ਕਿਹਾ ਕਿ ਮੈਂ ਇਕ ਫਿਲਮ ਕਰ ਰਹੀ ਸੀ, ਜਿਸ ਵਿਚ ਮੇਰੇ ਕਿਰਦਾਰ ਦਾ ਨਾਂ ਜੋਤੀ ਸੀ। ਇਸ ਦਾ ਟਾਈਟਲ ਟਰੈਕ ਵੀ ਜੋਤੀ ਦੇ ਨਾਂ 'ਤੇ ਹੀ ਸ਼ੂਟ ਕੀਤਾ ਗਿਆ ਸੀ ਪਰ ਰਿਲੀਜ਼ ਦੇ ਸਮੇਂ ਜਦੋਂ ਮੈਂ ਨਾਂ ਸੁਣਿਆ ਤਾਂ ਟਾਈਟਲ ਜੋਤੀ ਨਹੀਂ ਸਗੋਂ ਰਾਣੀ ਦੇ ਨਾਂਅ ਨਾਲ ਸੀ।
ਅਜਿਹੇ 'ਚ ਜਦੋਂ ਰਾਣੀ ਨੇ ਨਿਰਦੇਸ਼ਕ ਨੂੰ ਫੋਨ ਕਰਕੇ ਕਾਰਨ ਪੁੱਛਿਆ ਤਾਂ ਨਿਰਦੇਸ਼ਕ ਨੇ ਕਿਹਾ- ਕੋਈ ਗੱਲ ਨਹੀਂ ਤਾਂ ਕੀ ਹੋਇਆ, ਰਾਣੀ ਟਾਈਟਲ 'ਚ ਹੋਣੀ ਚਾਹੀਦੀ ਹੈ ਤਾਂਹੀ ਤਾਂ ਲੱਗੇਗਾ ਤੁਹਾਡੀ ਫਿਲਮ ਹੈ।
ਇੱਕ ਹੋਰ ਫ਼ਿਲਮ ਦਾ ਕਿੱਸਾ ਦੱਸਦੇ ਹੋਏ ਰਾਣੀ ਨੇ ਕਿਹਾ ਕਿ ਜਦੋਂ ਨਿਰਦੇਸ਼ਕ ਨੂੰ ਕੋਈ ਵੀ ਨਾਂ ਨਹੀਂ ਸੂਝਿਆ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਾਂ ਰਾਣੀ 786 ਰੱਖ ਲਿਆ ਸੀ।