Nana Patekar Life: ਕਦੇ ਸਿਰਫ 75 ਰੁਪਏ ਹੁੰਦੀ ਸੀ ਨਾਨਾ ਪਾਟੇਕਰ ਦੀ ਫੀਸ, ਫਿਰ ਇਦਾਂ ਬਦਲੀ ਕਿਮਸਤ, ਜਾਣੋ
ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹਾਰਾਸ਼ਟਰ ਵਿੱਚ ਪੈਦਾ ਹੋਏ ਨਾਨਾ ਪਾਟੇਕਰ ਦਾ ਅਸਲੀ ਨਾਮ ਵਿਸ਼ਵਨਾਥ ਪਾਟੇਕਰ ਹੈ। ਅਦਾਕਾਰ ਨੇ ਬਾਲੀਵੁੱਡ ਲਈ ਆਪਣਾ ਨਾਂ ਬਦਲ ਕੇ ਨਾਨਾ ਰੱਖ ਲਿਆ ਸੀ। ਨਾਨਾ ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
Download ABP Live App and Watch All Latest Videos
View In Appਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਕਰਕੇ ਨਾਨਾ ਨੇ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਅਦਾਕਾਰ ਕਾਲਜ ਵਿੱਚ ਪੜ੍ਹਦੇ ਸੀ ਤਾਂ ਉਦੋਂ ਉਹ ਵਿਗਿਆਪਨ ਏਜੰਸੀ ਨਾਲ ਕੰਮ ਕਰਦੇ ਸੀ।
ਫਿਰ ਇਸ ਤੋਂ ਬਾਅਦ ਨਾਨਾ ਨੂੰ ਥੀਏਟਰ ਕਰਨ ਦਾ ਮੌਕਾ ਮਿਲਿਆ। ਉਸ ਦੌਰਾਨ ਉਨ੍ਹਾਂ ਨੂੰ ਇਕ ਸ਼ੋਅ ਲਈ ਸਿਰਫ 75 ਰੁਪਏ ਦਿੱਤੇ ਜਾਂਦੇ ਸਨ। ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ ਸੀ। ਫਿਰ ਅਦਾਕਾਰ ਦਾ ਸਾਥ ਉਨ੍ਹਾਂ ਦੀ ਪਤਨੀ ਨੀਲਕਾਂਤੀ ਨੇ ਦਿੱਤਾ ਸੀ।
ਫਿਰ ਨਾਨਾ ਪਾਟੇਕਰ ਨੇ 10 ਸਾਲ ਤੱਕ ਥੀਏਟਰ ਕੀਤਾ ਅਤੇ ਫਿਰ ਉਨ੍ਹਾਂ ਨੂੰ ਫਿਲਮ 'ਗਮਨ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਇਸ ਫਿਲਮ ਰਾਹੀਂ ਅਦਾਕਾਰ ਨੂੰ ਕੋਈ ਪਛਾਣ ਨਹੀਂ ਮਿਲੀ। ਫਿਰ ਅਦਾਕਾਰਾ ਫਿਲਮ 'ਪਰਿੰਦਾ' 'ਚ ਦੇਖਿਆ ਗਿਆ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ।
ਇਸ ਫਿਲਮ ਤੋਂ ਬਾਅਦ ਨਾਨਾ ਪਾਟੇਕਰ ਦੀ ਕਿਸਮਤ ਅਜਿਹੀ ਚਮਕੀ ਕਿ ਉਨ੍ਹਾਂ ਨੇ 'ਤਿਰੰਗਾ', 'ਕ੍ਰਾਂਤੀਵੀਰ', 'ਖਾਮੋਸ਼ੀ', 'ਯਸ਼ਵੰਤ', 'ਕੋਹਰਾਮ', 'ਅਬ ਤਕ ਛੱਪਨ', 'ਅਪਹਰਣ' ਅਤੇ 'ਵੈਲਕਮ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
ਦੱਸ ਦਈਏ ਕਿ ਨਾਨਾ ਪਾਟੇਕਰ ਦਾ ਵਿਆਹ ਨੀਲਕਾਂਤੀ ਨਾਲ ਹੋਇਆ ਸੀ। ਜਿਨ੍ਹਾਂ ਨਾਲ ਉਨ੍ਹਾਂ ਦੀ ਮੁਲਾਕਾਤ ਇਕ ਵਿਗਿਆਪਨ ਏਜੰਸੀ 'ਚ ਕੰਮ ਕਰਦਿਆਂ ਹੋਈ ਸੀ।