Udit Narayan B’day: ਕਦੇ ਰੇਡੀਓ ਵਿੱਚ ਕਰਦੇ ਸੀ 100 ਰੁਪਏ ਦੀ ਨੌਕਰੀ, ਹੁਣ ਮਹੀਨੇ ਵਿੱਚ ਕਮਾ ਲੈਂਦਾ ਹੈ ਕਰੋੜਾਂ
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਆਪਣੇ ਕਰੀਅਰ 'ਚ ਕਈ ਹਿੱਟ ਗੀਤ ਦਿੱਤੇ ਹਨ। ਗਾਇਕ ਅੱਜ ਵੀ ਆਪਣੀ ਆਵਾਜ਼ ਵਿੱਚ ਬਾਲੀਵੁੱਡ ਨੂੰ ਗੀਤ ਦਿੰਦੇ ਰਹਿੰਦੇ ਹਨ।
Download ABP Live App and Watch All Latest Videos
View In Appਰੋਮਾਂਟਿਕ ਗੀਤਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਉਦਿਤ ਨਾਰਾਇਣ ਅੱਜ ਆਪਣਾ 67ਵਾਂ ਜਨਮਦਿਨ ਮਨਾ ਰਹੇ ਹਨ। ਗਾਇਕ ਦਾ ਜਨਮ 1 ਦਸੰਬਰ 1955 ਨੂੰ ਸੁਪੌਲ, ਬਿਹਾਰ ਵਿੱਚ ਹੋਇਆ ਸੀ।
ਮੈਥਿਲੀ ਬ੍ਰਾਹਮਣ ਪਰਿਵਾਰ 'ਚ ਜਨਮੇ ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੇ ਆਪਣੀ ਮਿਹਨਤ ਨਾਲ ਖੁਦ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਇੱਕ ਇਵੈਂਟ ਵਿੱਚ ਆਪਣੇ ਔਖੇ ਦਿਨਾਂ ਬਾਰੇ ਵੀ ਦੱਸਿਆ ਸੀ।
ਖਬਰਾਂ ਮੁਤਾਬਕ ਅੱਜ ਉਦਿਤ ਨਾਰਾਇਣ ਦੀ ਕੁੱਲ ਜਾਇਦਾਦ 20 ਮਿਲੀਅਨ ਡਾਲਰ ਯਾਨੀ 150 ਕਰੋੜ ਰੁਪਏ ਹੈ। ਉਸਨੇ ਅਣਗਿਣਤ ਫਿਲਮਾਂ ਅਤੇ ਐਲਬਮਾਂ ਵਿੱਚ ਗਾ ਕੇ ਆਪਣੀ ਜ਼ਿਆਦਾਤਰ ਦੌਲਤ ਕਮਾਈ।
ਪਰ ਇੱਕ ਸਮਾਂ ਸੀ ਜਦੋਂ ਉਹ ਕਾਠਮੰਡੂ ਦੇ ਰੇਡੀਓ ਸਟੇਸ਼ਨ ਵਿੱਚ 100 ਰੁਪਏ ਦੀ ਨੌਕਰੀ ਕਰਦਾ ਸੀ। ਘਰ ਤੋਂ ਦੂਰ ਉਦਿਤ ਉੱਥੇ ਬਹੁਤ ਪਰੇਸ਼ਾਨ ਰਹਿੰਦਾ ਸੀ। ਪਿਤਾ ਦੇ ਮਨ੍ਹਾ ਕਰਨ 'ਤੇ ਵੀ ਉਹ ਉਥੇ ਚਲਾ ਗਿਆ ਸੀ।
ਮੁੰਬਈ ਆਉਣ ਤੱਕ ਦਾ ਸਫਰ ਉਸ ਲਈ ਆਸਾਨ ਨਹੀਂ ਸੀ। 100 ਰੁਪਏ ਵਿੱਚ ਗੁਜਾਰਾ ਨਹੀਂ ਚਲਦਾ ਸੀ। ਜਿਸ ਕਾਰਨ ਉਹ ਹੋਟਲ ਵਿੱਚ ਗੀਤ ਗਾਉਂਦਾ ਸੀ, ਰਾਤ ਨੂੰ ਪੜ੍ਹਾਈ ਕਰਦਾ ਸੀ। ਸੰਗੀਤਕ ਵਜ਼ੀਫ਼ਾ ਮਿਲਣ ਤੋਂ ਬਾਅਦ ਉਹ ਮੁੰਬਈ ਆ ਗਿਆ।
10 ਸਾਲ ਲਗਾਤਾਰ ਕੰਮ ਕਰਨ ਤੋਂ ਬਾਅਦ ਉਦਿਤ ਨਾਰਾਇਣ ਨੂੰ ਆਪਣਾ ਪਹਿਲਾ ਹਿੱਟ ਗੀਤ ਮਿਲਿਆ। ਫਿਰ ਇਹ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਹੋਇਆ ਕਿ ਮੁੜ ਰੁਕਿਆ ਹੀ ਨਹੀਂ।