Urfi Javed Photos : ਰੈੱਡ ਬੈਕਲੇਸ ਥਾਈ ਹਾਈ ਸਲਿਟ ਡਰੈੱਸ ਪਹਿਨ ਕੇ ਉਰਫੀ ਜਾਵੇਦ ਨੇ ਫਲਾਂਟ ਕੀਤਾ ਫਿਗਰ
ਟੀਵੀ ਅਦਾਕਾਰਾ ਉਰਫੀ ਜਾਵੇਦ ਦਾ ਹਰ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦਾ ਹੈ। ਉਰਫੀ ਆਪਣੀ ਡਰੈਸ 'ਤੇ ਬਹੁਤ ਧਿਆਨ ਦਿੰਦੀ ਹੈ।
Download ABP Live App and Watch All Latest Videos
View In Appਹੁਣ ਹਾਲ ਹੀ ਵਿੱਚ ਅਭਿਨੇਤਰੀ ਰੈੱਡ ਹਾਈ ਸਲਿਟ ਡਰੈੱਸ ਪਹਿਨ ਕੇ ਸ਼ੀਸ਼ੇ ਦੇ ਸਾਹਮਣੇ ਖੜੀ ਹੈ। ਖੁਦ ਨੂੰ ਪੈਪਰ ਕਰਦੇ ਹੋਏ ਉਰਫੀ ਨੇ ਇਹ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਸ਼ੇਅਰ ਕੀਤੀਆਂ ਹਨ।
ਵੈਸੇ ਖ਼ੁਦ ਨੂੰ ਪੈਪਰ ਕਰਨਾ ਉਰਫੀ ਲਈ ਕੋਈ ਨਵਾਂ ਕੰਮ ਨਹੀਂ ਹੈ। ਹਰ ਨਵੀਂ ਡਰੈਸ ਨਾਲ ਉਰਫੀ ਖੁਦ ਨੂੰ ਪਿਆਰ ਕਰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਫੋਟੋਆਂ ਸਾਂਝੀਆਂ ਕਰਦੀ ਹੈ।
ਆਪਣੇ ਅਜੀਬੋ -ਗਰੀਬ ਡਰੈਸਿੰਗ ਸੈਂਸ ਲਈ ਉਰਫੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਕੀਤਾ ਜਾਂਦਾ, ਹਾਲਾਂਕਿ ਉਰਫੀ ਹਰ ਵਾਰ ਟ੍ਰੋਲਰਜ਼ ਨੂੰ ਕਰਾਰਾ ਜਵਾਬ ਦਿੰਦੀ ਹੈ।
ਉਰਫੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦੇਈਏ ਕਿ ਅਦਾਕਾਰਾ ਬਾਰੇ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਪ੍ਰਸਿੱਧੀ ਤੋਂ ਬਾਅਦ ਵੀ ਉਰਫੀ ਕੋਲ ਕੋਈ ਕੰਮ ਨਹੀਂ ਹੈ, ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਕੀਤਾ ਸੀ।