Urvashi Rautela: ਉਰਵਸ਼ੀ ਰੌਤੇਲਾ ਦਾ ਬ੍ਰਾਈਡਲ ਲੁੱਕ ਹੋਇਆ ਵਾਇਰਲ, ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਦੀਵਾਨੇ
ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਬ੍ਰਾਈਡਲ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਉਰਵਸ਼ੀ ਰੌਤੇਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਉਹ ਦੁਲਹਨ ਦੀ ਤਰ੍ਹਾਂ ਸਜੇ ਨਜ਼ਰ ਆ ਰਹੀ ਹੈ। ਇਸ ਬ੍ਰਾਈਡਲ ਫੋਟੋਸ਼ੂਟ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਉਰਵਸ਼ੀ ਰੋਤੇਲਾ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।
ਅਦਾਕਾਰਾ ਉਰਵਸ਼ੀ ਰੋਤੇਲਾ ਨੇ ਲਹਿੰਗਾ ਦੇ ਨਾਲ ਬ੍ਰਾਈਡਲ ਮੇਕਅੱਪ ਵੀ ਕੀਤਾ ਹੈ।
ਗਹਿਣਿਆਂ ਦੀ ਗੱਲ ਕਰੀਏ ਤਾਂ ਉਰਵਸ਼ੀ ਰੋਤੇਲਾ ਨੇ ਹਰੇ ਰੰਗ ਦਾ ਕੁੰਦਨ ਬ੍ਰਾਈਡਲ ਸੈੱਟ ਪਾਇਆ ਹੋਇਆ ਹੈ।
ਹੱਥਾਂ ਵਿੱਚ ਸਿਲਵਰ ਅਤੇ ਗੋਲਡਨ ਕਲਰ ਦੀਆਂ ਚੂੜੀਆਂ ਅਤੇ ਰਿੰਗਸ ਉਸ ਦੀ ਲੁੱਕ ਵਿੱਚ ਚਾਰ ਚੰਨ ਲਗਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਦੇ ਨਾਲ ਹੀ ਅਦਾਕਾਰਾ ਨੇ ਪੋਸਟ ਦੇ ਕੈਪਸ਼ਨ 'ਚ 'ਹਮ ਤੋ ਦੀਵਾਨੇ' ਗੀਤ ਨੂੰ ਪਿਆਰ ਕਰਨ ਲਈ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਅਤੇ ਉਰਵਸ਼ੀ ਰੋਤੇਲਾ ਦਾ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। 14 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 3 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।