ਕੈਮਰੇ ਤੋਂ ਲੁਕ ਕੇ ਇਸ਼ਕ ਲੜਾਉਣ ਵਾਲੀਆਂ ਬਾਲੀਵੁੱਡ ਜੋੜੀਆਂ, ਦੇਖੋ ਤਸਵੀਰਾਂ
ਅਸੀਂ ਬੀ-ਟਾਊਨ ਦੀਆਂ ਕਈ ਜੋੜੀਆਂ ਨੂੰ ਸੋਸ਼ਲ ਮੀਡੀਆ ਲਈ ਸੁਰਖੀਆਂ ਬਟੋਰਦੇ ਦੇਖਿਆ ਹੈ। ਕਈ ਜੋੜੀਆਂ ਅਜਿਹੀਆਂ ਹਨ ਜੋ ਆਪਣੀ ਨਿੱਜੀ ਲਾਈਫ ਬਾਰੇ ਚੁੱਪ ਰਹਿਣਾ ਚਾਹੁੰਦੀਆਂ ਹਨ। ਅੱਜ ਤਹਾਨੂੰ ਦੱਸਦੇ ਹਾਂ ਉਨ੍ਹਾਂ ਜੋੜੀਆਂ ਬਾਰੇ ਜਿੰਨ੍ਹਾਂ ਨੂੰ ਚੋਰੀ ਛਿਪੇ ਇਕ ਦੂਜੇ ਨਾਲ ਸਪੌਟ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਜੋੜੀ ਹੈ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ। ਜਿੰਨ੍ਹਾਂ ਦੇ ਅਫੇਅਰ ਦੀ ਚਰਚਾ ਕਾਫੀ ਸਮੇਂ ਤੋਂ ਹੈ।
Download ABP Live App and Watch All Latest Videos
View In Appਕਿਆਰਾ ਆਡਵਾਨੀ ਤੇ ਸਿਧਾਰਥ ਮਲਹੋਤਰਾ ਨੂੰ ਕਈ ਵਾਰ ਮੀਡੀਆ ਤੋਂ ਲੁਕਦੇ ਦੇਖਿਆ ਗਿਆ ਹੈ। ਦੋਵਾਂ ਦੇ ਰਿਸ਼ਤੇ ਨੂੰ ਲੈਕੇ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਕਿਆਰਾ ਨੇ ਸਿਧਾਰਥ ਦੇ ਉਸ ਬਰਥਡੇਅ ਪਾਰਟੀ 'ਚ ਸ਼ਿਰਕਤ ਕੀਤੀ ਜਿਸ 'ਚ ਉਸ ਦੇ ਸਿਰਫ ਕਰੀਬੀ ਦੋਸਤ ਮੌਜੂਦ ਸਨ।
ਅਦਾਕਾਰ ਕਾਰਤਿਕ ਆਰਿਅਨ ਤੇ ਸਾਰਾ ਅਲੀ ਖਾਨ ਦੇ ਵਿਚ ਡੇਟਿੰਗ ਦੀਆਂ ਅਫਵਾਹਾਂ ਉਨ੍ਹਾਂ ਦੀ ਇਕ ਫ਼ਿਲਮ ਤੋਂ ਬਾਅਦ ਆਉਣ ਲੱਗੀਆਂ।
ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਨੂੰ ਕਈ ਪਾਰਟੀਆਂ ਤੇ ਫੰਕਸ਼ਨ 'ਚ ਇਕੱਠੇ ਦੇਖਿਆ ਗਿਆ। ਪਰ ਦੋਵਾਂ ਦਾ ਰਿਸ਼ਤਾ ਸੁਰਖੀਆਂ 'ਚ ਉਦੋਂ ਆਇਆ ਜਦੋਂ ਤਲਾਕ ਤੋਂ ਬਾਅਦ ਅਰਜੁਨ ਨੂੰ ਮਲਾਇਕਾ ਦੇ ਘਰ ਦੇਖਿਆ ਗਿਆ।
ਦਿਸ਼ਾ ਪਟਾਨੀ ਤੇ ਟਾਇਗਰ ਨੂੰ ਡਿਨਰ ਡੇਟ ਤੇ ਹੌਲੀਡੇਅ 'ਤੇ ਜਾਣ ਤੋਂ ਇਲਾਵਾ ਅਕਸਰ ਇਕ ਦੂਜੇ ਦੇ ਘਰ ਦੇਖਿਆ ਜਾਂਦਾ ਹੈ।
ਆਲਿਆ ਭੱਟ ਤੇ ਰਣਬੀਰ ਕਪੂਰ ਇਕੱਠੇ ਸੋਨਮ ਕਪੂਰ ਤੇ ਆਨੰਦ ਅਹੂਜਾ ਦੇ ਵਿਆਹ 'ਚ ਪਹੁੰਚੇ ਸਨ। ਇਸ ਤੋਂ ਇਲਾਵਾ ਵੀ ਦੋਵੇਂ ਸੋਸ਼ਲ ਮੀਡੀਆ 'ਤੇ ਇਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਵਿੱਕੀ ਕੌਸ਼ਲ ਨੂੰ ਪਿਛਲੇ ਹਫ਼ਤੇ ਕੈਟਰੀਨਾ ਦੀ ਬਿਲਡਿੰਗ 'ਚ ਦੇਖਿਆ ਗਿਆ ਸੀ ਤੇ ਕਰੀਬ 6 ਘੰਟੇ ਬਾਅਦ ਉਹ ਕੈਟਰੀਨਾ ਦੇ ਘਰੋਂ ਬਾਹਰ ਨਿੱਕਲੇ ਸਨ। ਦੋਵਾਂ ਨੇ ਕਦੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਹਾਲ ਹੀ 'ਚ ਅਦਾਕਾਰ ਹਰਸ਼ਵਰਧਨ ਨੇ ਦੱਸਿਆ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।