Sam Bahadur: ਸੈਮ ਬਹਾਦੁਰ ਦੀ ਸਕ੍ਰੀਨਿੰਗ 'ਤੇ ਪੁੱਜੀ ਸਦਾਬਹਾਰ ਅਦਾਕਾਰਾ ਰੇਖਾ, ਕਾਂਜੀਵਰਮ ਸਾੜੀ 'ਚ ਇੰਝ ਲੁੱਟੀ ਮਹਿਫ਼ਲ
ਵਿੱਕੀ ਕੌਸ਼ਲ ਸਟਾਰਰ ਫਿਲਮ ਸੈਮ ਬਹਾਦੁਰ ਦੀ ਸਕ੍ਰੀਨਿੰਗ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰੇਖਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਰੇਖਾ ਨੇ ਸਿਤਾਰਿਆਂ ਨਾਲ ਭਰੇ ਇਕੱਠ 'ਚ ਖੂਬ ਵਾਹੋ-ਵਾਹੀ ਬਟੋਰੀ।
Download ABP Live App and Watch All Latest Videos
View In Appਸੈਮ ਬਹਾਦਰ ਦੀ ਸਕ੍ਰੀਨਿੰਗ 'ਤੇ ਰੇਖਾ ਸੁਨਹਿਰੀ ਬਾਰਡਰ ਵਾਲੀ ਕਾਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨ ਕੇ ਪਹੁੰਚੀ। ਇਸ ਸਾੜ੍ਹੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਰੇਖਾ ਨੇ ਲਾਲ ਲਿਪਸਟਿਕ ਲਗਾਈ ਹੋਈ ਸੀ ਅਤੇ ਆਪਣੇ ਵਾਲਾਂ ਦਾ ਜੂੜਾ ਬਣਾਕੇ ਅਤੇ ਉਸ 'ਤੇ ਗਜਰਾ ਲਗਾ ਕੇ ਆਪਣਾ ਲੁੱਕ ਪੂਰਾ ਕੀਤਾ। ਅਭਿਨੇਤਰੀ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ ਹੋ ਰਿਹਾ ਸੀ।
ਇਸ ਦੌਰਾਨ ਰੇਖਾ ਨੇ ਰੈੱਡ ਕਾਰਪੇਟ 'ਤੇ ਕੈਮਰੇ ਲਈ ਜ਼ਬਰਦਸਤ ਪੋਜ਼ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ।
ਇਸ ਦੌਰਾਨ ਰੇਖਾ ਨੇ ਕੁਝ ਅਜਿਹਾ ਕੀਤਾ ਕਿ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।
ਦਰਅਸਲ, ਕੈਮਰੇ ਲਈ ਪੋਜ਼ ਦਿੰਦੇ ਸਮੇਂ ਰੇਖਾ ਅਚਾਨਕ ਪਿੱਛੇ ਮੁੜ ਗਈ ਅਤੇ ਸੈਮ ਬਹਾਦੁਰ ਦੇ ਪੋਸਟਰ ਦੇ ਸਾਹਮਣੇ ਹੱਥ ਜੋੜ ਕੇ ਸਲਾਮ ਕਰਨ ਲੱਗੀ।
ਰੇਖਾ ਨੇ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਪ੍ਰਤੀ ਆਪਣਾ ਸਨਮਾਨ ਪ੍ਰਗਟ ਕੀਤਾ ਸੀ, ਜਿਸ ਦਾ ਕਿਰਦਾਰ ਵਿੱਕੀ ਕੌਸ਼ਲ ਨੇ ਸਕ੍ਰੀਨ 'ਤੇ ਨਿਭਾਇਆ ਹੈ।
ਰੇਖਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ।