ਯਸ਼ ਤੋਂ ਲੈ ਕੇ ਰਵੀਨਾ ਟੰਡਨ ਤੱਕ, KGF 2 ਲਈ ਇਨ੍ਹਾਂ ਸਿਤਾਰਿਆਂ ਨੂੰ ਮਿਲੀ ਕਰੋੜਾਂ ਦੀ ਫੀਸ
ਬਾਕਸ ਆਫਿਸ 'ਤੇ 'KGF ਚੈਪਟਰ 2' ਦਾ ਡੰਕਾ ਪੂਰੇ ਜ਼ੋਰਾਂ ਨਾਲ ਵੱਜ ਰਿਹਾ ਹੈ। ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ਨੂੰ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਇਸ ਫਿਲਮ 'ਚ ਅਭਿਨੇਤਾ ਯਸ਼ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ। ਫਿਲਮ 'ਚ ਯਸ਼ ਦੇ ਨਾਲ ਸੰਜੇ ਦੱਤ, ਰਵੀਨਾ ਟੰਡਨ ਵੀ ਮੁੱਖ ਭੂਮਿਕਾਵਾਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫਿਲਮ ਨੇ ਰਿਲੀਜ਼ ਦੇ ਚਾਰ ਦਿਨਾਂ ਦੇ ਅੰਦਰ ਹੀ 500 ਕਰੋੜ ਰੁਪਏ ਕਮਾ ਲਏ ਸਨ। ਹਾਲਾਂਕਿ, ਅੱਜ ਅਸੀਂ ਤੁਹਾਨੂੰ ਇਸ ਫਿਲਮ ਦੀ ਸਟਾਰ ਕਾਸਟ ਦੁਆਰਾ ਪ੍ਰਾਪਤ ਕੀਤੀ ਗਈ ਫੀਸ ਬਾਰੇ ਦੱਸਾਂਗੇ।
Download ABP Live App and Watch All Latest Videos
View In Appਸ਼੍ਰੀਨਿਧੀ ਸ਼ੈਟੀ: ਫਿਲਮ 'ਚ ਰੀਨਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਸ਼੍ਰੀਨਿਧੀ ਬਾਰੇ ਖਬਰਾਂ ਹਨ ਕਿ 'ਕੇਜੀਐਫ ਚੈਪਟਰ 2' ਲਈ 3 ਕਰੋੜ ਰੁਪਏ ਦੀ ਫੀਸ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 'ਕੇਜੀਐਫ ਚੈਪਟਰ 1' ਦੇ ਮੁਕਾਬਲੇ ਚੈਪਟਰ 2 ਵਿੱਚ ਸ਼੍ਰੀਨਿਧੀ ਦਾ ਰੋਲ ਵੱਡਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪ੍ਰਸ਼ਾਂਤ ਨੀਲ ਨੂੰ 'ਕੇਜੀਐਫ ਚੈਪਟਰ 2' ਦੇ ਨਿਰਦੇਸ਼ਨ ਲਈ 15 ਕਰੋੜ ਰੁਪਏ ਦੀ ਫੀਸ ਮਿਲੀ ਹੈ।
ਇਸ ਸਿਲਸਿਲੇ 'ਚ ਅਗਲਾ ਨੰਬਰ ਫਿਲਮ ਦੇ ਲੀਡ ਹੀਰੋ ਯਸ਼ ਦਾ ਆਉਂਦਾ ਹੈ, ਖਬਰਾਂ ਮੁਤਾਬਕ ਯਸ਼ ਨੇ 'KGF ਚੈਪਟਰ 2' ਲਈ 25 ਕਰੋੜ ਰੁਪਏ ਦੀ ਫੀਸ ਲਈ ਹੈ।
ਫਿਲਮ 'ਚ ਸੰਜੇ ਦੱਤ 'ਅਧੀਰਾ' ਨਾਂ ਦੇ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਜੇ ਦੱਤ ਨੇ ਇਸ ਫਿਲਮ ਲਈ 9 ਕਰੋੜ ਰੁਪਏ ਦੀ ਫੀਸ ਲਈ ਹੈ।
'ਕੇਜੀਐਫ ਚੈਪਟਰ 2' ਵਿੱਚ ਰਵੀਨਾ ਟੰਡਨ ਨੇ ਦੇਸ਼ ਦੀ ਪ੍ਰਧਾਨ ਮੰਤਰੀ 'ਰਮਿਕਾ ਸੇਨ' ਦੀ ਭੂਮਿਕਾ ਨਿਭਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਵੀਨਾ ਨੂੰ ਇਸ ਫਿਲਮ ਲਈ 1.5 ਕਰੋੜ ਰੁਪਏ ਦਿੱਤੇ ਗਏ ਹਨ।