Year Ender 2023: 'ਪਠਾਨ' ਤੋਂ 'ਐਨੀਮਲ' ਤੱਕ, ਇਹ ਹਨ ਸਾਲ ਦੀਆਂ ਬਲਾਕਬਸਟਰ ਫਿਲਮਾਂ, ਜਿਨ੍ਹਾਂ ਨੇ ਬਾਲੀਵੁੱਡ ਦੀ ਡੁੱਬਦੀ ਬੇੜੀ ਲਾਈ ਪਾਰ
ਰਣਬੀਰ ਕਪੂਰ ਦੀ ਫਿਲਮ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆQਫਿਸ 'ਤੇ ਕਰੀਬ 700 ਕਰੋੜ ਰੁਪਏ ਦੀ ਕਮਾਈ ਕਰਕੇ ਇਸ ਸਾਲ ਦੀ ਬਲਾਕਬਸਟਰ ਫਿਲਮ ਬਣ ਗਈ ਹੈ।
Download ABP Live App and Watch All Latest Videos
View In Appਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਵੀ ਇਸ ਸਾਲ ਦੀਆਂ ਹਿੱਟ ਫਿਲਮਾਂ ਦੀ ਲਿਸਟ 'ਚ ਸ਼ਾਮਲ ਹੈ, ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 449.3 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਸ਼ਾਹਰੁਖ ਖਾਨ ਦੀ 'ਜਵਾਨ' ਨੇ ਇਸ ਸਾਲ ਕਮਾਈ ਦੇ ਮਾਮਲੇ 'ਚ ਕਈ ਰਿਕਾਰਡ ਤੋੜੇ ਅਤੇ ਸਭ ਤੋਂ ਵੱਡੀ ਹਿੱਟ ਰਹੀ। ਫਿਲਮ ਨੇ ਦੁਨੀਆ ਭਰ 'ਚ 1143 ਕਰੋੜ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਇਹ ਸ਼ਾਹਰੁਖ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਹੈ। ਇਹੀ ਨਹੀਂ ਇਹ ਬਾਲੀਵੁੱਡ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਵੀ ਹੈ।
ਇਸ ਸਾਲ ਸੰਨੀ ਦਿਓਲ ਦੀ 'ਗਦਰ 2' ਨੇ ਵੀ ਹਲਚਲ ਮਚਾ ਦਿੱਤੀ ਸੀ। ਫਿਲਮ ਨੇ ਦੁਨੀਆ ਭਰ 'ਚ 691.08 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ਨੇ 350 ਕਰੋੜ ਦਾ ਕਾਰੋਬਾਰ ਕੀਤਾ ਸੀ।
ਫਿਲਮ 'ਚ ਆਲੀਆ ਭੱਟ ਦੀ ਸਾੜੀ ਲੁੱਕ ਤੇ ਰਣਵੀਰ ਸਿੰਘ ਨਾਲ ਉਸ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ ਨਾਲ ਫਿਲਮ 'ਚ ਧਰਮਿੰਦਰ ਦਾ ਸ਼ਬਾਨਾ ਆਜ਼ਮੀ ਨਾਲ ਕਿੱਸ ਸੀਨ ਸਭ ਤੋਂ ਜ਼ਿਆਂਦਾ ਚਰਚਾ 'ਚ ਰਿਹਾ।
ਇਸ ਸਾਲ ਦੀ ਪਹਿਲੀ ਬਲਾਕਬਸਟਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਸੀ। ਫਿਲਮ ਨੇ ਦੁਨੀਆ ਭਰ 'ਚ 1050.05 ਰੁਪਏ ਦੀ ਕਮਾਈ ਕੀਤੀ ਸੀ।
'ਪਠਾਨ' ਨਾਲ ਸ਼ਾਹਰੁਖ ਖਾਨ ਨੇ 5 ਸਾਲਾਂ ਬਾਅਦ ਕਮਬੈਕ ਕੀਤਾ ਸੀ। ਉਸ ਤੋਂ ਬਾਅਦ ਸ਼ਾਹਰੁਖ ਲਗਾਤਾਰ ਧਮਾਕੇ ਕਰ ਰਹੇ ਹਨ। ਹੁਣ ਸਭ ਨੂੰ ਡੰਕੀ ਦੀ ਰਿਲੀਜ਼ ਦੀ ਉਡੀਕ ਹੈ।
ਇਸ ਸਾਲ ਘੱਟ ਬਜਟ ਵਾਲੀ ਫਿਲਮ 'ਦਿ ਕੇਰਲਾ ਸਟੋਰੀ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਨੇ ਆਪਣੇ ਬਜਟ ਤੋਂ ਕਿਤੇ ਵੱਧ ਕਮਾਈ ਕਰਕੇ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ। ਫਿਲਮ ਨੇ ਦੁਨੀਆ ਭਰ 'ਚ 234.22 ਕਰੋੜ ਦੀ ਕਮਾਈ ਕੀਤੀ ਸੀ।