Box Office: ਸਭ ਤੋਂ ਘੱਟ ਦਿਨਾਂ 'ਚ 300 ਕਰੋੜ ਕਮਾਉਣ ਦਾ ਰਿਕਾਰਡ KGF 2 ਦੇ ਨਾਮ, ਇਨ੍ਹਾਂ ਫਿਲਮਾਂ ਨੇ ਵੀ ਕੀਤੀ ਬੰਪਰ ਕਮਾਈ
Box Office Records: ਪੈਨ ਇੰਡੀਆ ਫਿਲਮ KGF 2 ਨੇ ਇਸ ਸਾਲ ਬਾਕਸ ਆਫਿਸ 'ਤੇ ਵੱਡੇ ਰਿਕਾਰਡ ਤੋੜ ਕੇ ਤਹਿਲਕਾ ਮਚਾ ਦਿੱਤਾ ਹੈ। 14 ਅਪ੍ਰੈਲ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ 'ਚ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਨੇ ਸਿਰਫ 11 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਦਾ ਰਿਕਾਰਡ ਬਣਾਇਆ ਹੈ।
Download ABP Live App and Watch All Latest Videos
View In Appਇਸ ਤੋਂ ਪਹਿਲਾਂ 2017 ਦੀ ਫਿਲਮ 'ਬਾਹੂਬਲੀ' ਵੀ 11 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ। ਫਿਲਮ ਨੇ ਭਾਰਤ 'ਚ 1429 ਕਰੋੜ ਅਤੇ ਦੁਨੀਆ ਭਰ 'ਚ 1810 ਕਰੋੜ ਦੀ ਕਮਾਈ ਕੀਤੀ ਸੀ।
ਫਿਲਮ ਸੰਜੂ ਨੂੰ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ 'ਚ 16 ਦਿਨ ਲੱਗੇ ਹਨ। ਫਿਲਮ ਨੇ ਭਾਰਤ 'ਚ 342 ਕਰੋੜ ਅਤੇ ਦੁਨੀਆ ਭਰ 'ਚ 586 ਕਰੋੜ ਦੀ ਕਮਾਈ ਕੀਤੀ ਸੀ।
RRR ਨੇ ਵੀ 12 ਦਿਨਾਂ 'ਚ 300 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਕੇ ਰਿਕਾਰਡ ਬਣਾਇਆ ਹੈ। ਫਿਲਮ ਦਾ ਲਾਈਫਟਾਈਮ ਕਲੈਕਸ਼ਨ 1100 ਕਰੋੜ ਨੂੰ ਪਾਰ ਕਰ ਗਿਆ ਹੈ।
ਆਮਿਰ ਖਾਨ ਦੀ 'ਦੰਗਲ' ਨੇ ਵੀ ਸਿਰਫ 13 ਦਿਨਾਂ 'ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਭਾਰਤ 'ਚ 538 ਕਰੋੜ ਅਤੇ ਦੁਨੀਆ ਭਰ 'ਚ 2024 ਕਰੋੜ ਦੀ ਕਮਾਈ ਕੀਤੀ।
ਆਮਿਰ ਖਾਨ ਦੀ 'ਪੀਕੇ' ਨੇ 17 ਦਿਨਾਂ 'ਚ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਸੀ। ਦੁਨੀਆ ਭਰ 'ਚ ਫਿਲਮ ਨੇ 854 ਕਰੋੜ ਦੀ ਕਮਾਈ ਕੀਤੀ ਸੀ, ਜਿਸ 'ਚੋਂ ਭਾਰਤ ਦਾ ਕੁਲੈਕਸ਼ਨ 486 ਕਰੋੜ ਸੀ।
ਫਿਲਮ 'ਟਾਈਗਰ ਜ਼ਿੰਦਾ ਹੈ' ਨੂੰ 300 ਕਰੋੜ ਦਾ ਕਾਰੋਬਾਰ ਕਰਨ 'ਚ 16 ਦਿਨ ਲੱਗੇ ਹਨ। ਫਿਲਮ ਨੇ ਭਾਰਤ 'ਚ 339 ਕਰੋੜ ਅਤੇ ਦੁਨੀਆ ਭਰ 'ਚ 565 ਕਰੋੜ ਦੀ ਕਮਾਈ ਕੀਤੀ ਸੀ।
ਇਨ੍ਹਾਂ ਤੋਂ ਇਲਾਵਾ ਵਾਰ 19 ਦਿਨਾਂ 'ਚ 300 ਕਰੋੜ ਦੇ ਕਲੱਬ 'ਚ, ਬਜਰੰਗੀ ਭਾਈਜਾਨ 20 ਦਿਨਾਂ 'ਚ, ਪਦਮਾਵਤ 50 ਦਿਨਾਂ 'ਚ ਅਤੇ ਸੁਲਤਾਨ 65 ਦਿਨਾਂ 'ਚ।