ਗਿੱਪੀ ਗਰੇਵਾਲ ਤੋਂ ਦਿਲਜੀਤ ਦੋਸਾਂਝ ਤੱਕ, ਜਾਣੋ ਆਪਣੇ ਮਨਪਸੰਦ ਪੰਜਾਬੀ ਕਲਾਕਾਰਾਂ ਦੇ ਅਸਲੀ ਨਾਂ
ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਪੰਜਾਬੀ ਗਾਇਕਾਂ ਦਾ ਨਾਂ ਅਜਿਹਾ ਕਿਉਂ ਹੈ। ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਣ ਤੋਂ ਪਹਿਲਾਂ ਕੁਝ ਪੰਜਾਬੀ ਕਲਾਕਾਰਾਂ ਦੇ ਵੱਅਸਲੀ ਨਾਂ ਕੁੱਝ ਹੋਰ ਸਨ। ਪਰ ਪੰਜਾਬੀ ਇੰਡਸਟਰੀ `ਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਇਨ੍ਹਾਂ ਕਲਾਕਾਰਾਂ ਨੇ ਆਪਣੇ ਨਾਂ ਬਦਲ ਲਏ।
Download ABP Live App and Watch All Latest Videos
View In Appਗਿੱਪੀ ਗਰੇਵਾਲ: ਗਾਇਕ-ਅਦਾਕਾਰ-ਨਿਰਦੇਸ਼ਕ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਇੱਕ ਵਾਰ ਇੱਕ ਇੰਟਰਵਿਊ ਵਿੱਚ ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਅਸਲੀ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ।
ਰੋਸ਼ਨ ਪ੍ਰਿੰਸ: ਰੋਸ਼ਨ ਪ੍ਰਿੰਸ ਦਾ ਅਸਲੀ ਨਾਂ ਰਾਜੀਵ ਕਪਲਿਸ਼ ਹੈ।
ਦਿਲਜੀਤ ਦੋਸਾਂਝ: ਦਿਲਜੀਤ ਦੋਸਾਂਝ ਦਾ ਅਸਲੀ ਨਾਂ ਦਲਜੀਤ ਸੀ, ਪਰ ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ `ਚ ਖੁਲਾਸਾ ਕੀਤਾ ਸੀ ਕਿ ਉਹ ਦੁਨੀਆ ਦਾ ਦਿਲ ਜਿੱਤਣ ਲਈ ਪੈਦਾ ਹੋਏ ਹਨ, ਇਸ ਕਰਕੇ ਉਨ੍ਹਾਂ ਦਾ ਨਾਂ ਦਲਜੀਤ ਨਹੀਂ ਦਿਲਜੀਤ ਹੋਣਾ ਚਾਹੀਦਾ ਹੈ।
Neeru Bajwa: ਨੀਰੂ ਬਾਜਵਾ ਦਾ ਅਸਲੀ ਨਾਂ ਅਰਸ਼ਵੀਰ ਕੌਰ ਬਾਜਵਾ ਹੈ।
ਯੋ ਯੋ ਹਨੀ ਸਿੰਘ: ਯੋ ਯੋ ਹਨੀ ਸਿੰਘ ਪੰਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ।
ਨਿੰਜਾ: ਅਸੀਂ ਇੱਥੇ ਕਿਸੇ ਕਾਰਟੂਨ ਦੀ ਗੱਲ ਨਹੀਂ ਕਰ ਰਹੇ ਅਸੀਂ ਪੰਜਾਬੀ ਗਾਇਕ ਨਿੰਜਾ ਦੀ ਗੱਲ ਕਰ ਰਹੇ ਹਾਂ। ਜਿਸ ਦਾ ਅਸਲੀ ਨਾਂ ਅਮਿਤ ਭੱਲਾ ਹੈ।
ਡਾ: ਜ਼ਿਊਸ: 'ਵੂਫ਼ਰ', 'ਵਾਮੋਸ', 'ਨਖਰਾ ਨਵਾਬੀ', 'ਲਾਡੋ ਰਾਣੀ' ਵਰਗੇ ਗੀਤਾਂ ਦੀ ਸਫ਼ਲਤਾ ਪਿੱਛੇ ਦੁਨੀਆਂ ਜਾਣਦੀ ਹੈ ਕਿ ਉਹ ਆਦਮੀ ਡਾ: ਜ਼ਿਊਸ। ਉਨ੍ਹਾਂ ਦਾ ਅਸਲੀ ਨਾਂ ਬਲਜੀਤ ਸਿੰਘ ਪਦਮ ਹੈ।
ਬਾਦਸ਼ਾਹ: ਬਾਦਸ਼ਾਹ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ।
ਜਿੰਮੀ ਸ਼ੇਰਗਿੱਲ: ਜਿੰਮੀ ਸ਼ੇਰਗਿੱਲ ਦਾ ਅਸਲੀ ਨਾਂ ਜਸਜੀਤ ਸਿੰਘ ਸ਼ੇਰਗਿੱਲ ਹੈ, ਪਰ ਇੰਡਸਟਰੀ `ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਜਿੰਮੀ ਸ਼ੇਰਗਿੱਲ ਰੱਖ ਲਿਆ।