Justin Bieber Birthday: ਜਸਟਿਨ ਬੀਬਰ ਦੇ ਮਾਤਾ-ਪਿਤਾ ਨੇ ਅੱਜ ਤੱਕ ਨਹੀਂ ਕਰਵਾਇਆ ਵਿਆਹ, ਇਤਫਾਕ ਨਾਲ ਮਸ਼ਹੂਰ ਹੋ ਗਿਆ ਇਹ ਗਾਇਕ
1 ਮਾਰਚ 1994 ਨੂੰ ਲੰਡਨ, ਓਨਟਾਰੀਓ, ਕੈਨੇਡਾ ਵਿੱਚ ਜਨਮਿਆ, ਜਸਟਿਨ ਬੀਬਰ ਇੱਕ ਪੌਪ ਗਾਇਕ, ਗੀਤਕਾਰ, ਅਭਿਨੇਤਾ ਅਤੇ ਸੰਗੀਤਕਾਰ ਹੈ। ਉਸਦਾ ਪੂਰਾ ਨਾਮ ਜਸਟਿਨ ਡਰੂ ਬੀਬਰ ਹੈ।
Download ABP Live App and Watch All Latest Videos
View In Appਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਦੋਂ ਜਸਟਿਨ ਬੀਬਰ ਦਾ ਜਨਮ ਹੋਇਆ ਤਾਂ ਉਸ ਦੀ ਮਾਂ ਮਹਿਜ਼ 17 ਸਾਲ ਦੀ ਸੀ।
ਦਰਅਸਲ, ਜਸਟਿਨ ਦੀ ਮਾਂ ਪੈਟਰੀਸੀਆ 'ਪੈਟੀ' ਮੇਲੇਟ ਅਤੇ ਪਿਤਾ ਜੇਰੇਮੀ ਜੈਕ ਬੀਬਰ ਨੇ ਕਦੇ ਵਿਆਹ ਨਹੀਂ ਕੀਤਾ। ਦੋਵੇਂ ਹਮੇਸ਼ਾ ਕਰੀਬੀ ਦੋਸਤਾਂ ਵਾਂਗ ਇਕੱਠੇ ਰਹਿੰਦੇ ਸਨ।
ਦੱਸ ਦੇਈਏ ਕਿ ਜਸਟਿਨ ਬੀਬਰ ਭਾਰਤ ਵਿੱਚ ਵੀ ਬਹੁਤ ਮਸ਼ਹੂਰ ਹੈ। ਉਸ ਨੇ ਛੋਟੀ ਉਮਰ 'ਚ ਹੀ ਇੰਨੀ ਪ੍ਰਸਿੱਧੀ ਖੱਟ ਲਈ ਹੈ ਕਿ ਬਾਲੀਵੁੱਡ ਸਿਤਾਰੇ ਵੀ ਉਸ ਦੇ ਸਾਹਮਣੇ ਫਿੱਕੇ ਪੈ ਜਾਂਦੇ ਹਨ।
ਜਸਟਿਨ ਨੇ ਮਹਿਜ਼ 12 ਸਾਲ ਦੀ ਉਮਰ ਤੋਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਉਨ੍ਹਾਂ ਨੂੰ ਇਤਫ਼ਾਕ ਨਾਲ ਪ੍ਰਸਿੱਧੀ ਮਿਲੀ। ਦਰਅਸਲ, ਜਸਟਿਨ ਨੂੰ ਗਾਉਣ ਦਾ ਸ਼ੌਕ ਸੀ। ਉਹ ਅਕਸਰ ਗੀਤ ਗਾਇਆ ਕਰਦਾ ਸੀ। ਇੱਕ ਦਿਨ ਉਸਦੀ ਮਾਂ ਨੇ ਗੁਪਤ ਰੂਪ ਵਿੱਚ ਉਸਦਾ ਗੀਤ ਰਿਕਾਰਡ ਕਰ ਲਿਆ।
ਦੱਸ ਦੇਈਏ ਕਿ ਬੀਬਰ ਦੀ ਮਾਂ ਨੇ ਉਸ ਦਾ ਵੀਡੀਓ ਯੂਟਿਊਬ 'ਤੇ ਅਪਲੋਡ ਕੀਤਾ ਸੀ, ਜੋ ਵਾਇਰਲ ਹੋ ਗਿਆ ਸੀ।
ਇਸ ਤੋਂ ਬਾਅਦ ਬਿਜ਼ਨੈੱਸਮੈਨ ਸਕੂਟਰ ਬਰਾਊਨ ਨੇ ਉਸ ਨੂੰ ਸੰਗੀਤ ਦੀ ਦੁਨੀਆ 'ਚ ਧਮਾਕੇਦਾਰ ਐਂਟਰੀ ਲਈ ਤਿਆਰ ਕੀਤਾ।