ਡਰੱਗਸ ਕੇਸ 'ਚ ਕਸੂਤੀ ਫਸੀ ਦੀਪਿਕਾ ਪਾਦੁਕੋਣ, ਇਨ੍ਹਾਂ ਵਿਵਾਦਾਂ 'ਚ ਫਸ ਚੁੱਕੀ ਅਦਾਕਾਰ
Download ABP Live App and Watch All Latest Videos
View In Appਸਾਲ 2013 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਗੋਲੀਆਂ ਕੀ ਰਾਸ ਲੀਲਾ-ਰਾਮਲੀਲਾ' ਕਾਫੀ ਵਿਵਾਦਾਂ 'ਚ ਰਹੀ ਸੀ। ਇਸ ਫਿਲਮ ਦੇ ਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ।
ਨਵੰਬਰ 2015 ਵਿੱਚ ਦੀਪਿਕਾ ਪਾਦੂਕੋਣ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਤਮਾਸ਼ਾ ਦੀ ਰਿਲੀਜ਼ ਦੌਰਾਨ ਦੀਪਿਕਾ ਕਾਫੀ ਵਿਵਾਦਾਂ ਵਿੱਚ ਰਹੀ ਸੀ। ਦੀਪਿਕਾ ਨੇ ਅਚਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਉਹ ਡਿਪ੍ਰੈਸ਼ਨ ਵਿੱਚ ਸੀ।
ਦਸੰਬਰ 2015 ਵਿੱਚ ਰਿਲੀਜ਼ ਹੋਈ ਫਿਲਮ ‘ਬਾਜੀਰਾਓ-ਮਸਤਾਨੀ’ ਵਿਵਾਦਾਂ ਵਿੱਚ ਘਿਰ ਗਈ ਸੀ। ਫਿਲਮ ਵਿੱਚ ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਤੇ ਰਣਵੀਰ ਸਿੰਘ ਮੁੱਖ ਭੂਮਿਕਾਵਾਂ ਵਿੱਚ ਸੀ। ਰਾਣੀ ਮਸਤਾਨੀ ਦੇ ਵੰਸ਼ਜਾਂ ਨੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਦਾ ਦੋਸ਼ ਲਾਉਂਦਿਆਂ ਫਿਲਮ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਇਤਿਹਾਸਕ ਤੱਥਾਂ ਦੇ ਨਾਲ, ਪੂਰੀ ਸਭਾ ਦੇ ਸਾਹਮਣੇ ਮਸਤਾਨੀ ਦੇ ਨੱਚਣ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ।
2017 ਵਿੱਚ, ਜਨਵਰੀ ਵਿੱਚ ਫਿਲਮ ‘ਪਦਮਾਵਤ’ ਦੇ ਰਿਲੀਜ਼ ਤੋਂ ਪਹਿਲਾਂ ਦੇਸ਼ ਵਿੱਚ ਇਸ ਫਿਲਮ ਦੇ ਵਿਰੋਧ ਵਿੱਚ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਕਰਨੀ ਸੈਨਾ ਨੇ ਫਿਲਮ ਦੇ ਨਾਂ ਦਾ ਕਾਫੀ ਵਿਰੋਧ ਕੀਤਾ ਤੇ ਇਸ ਦੇ ਨਾਲ ਹੀ ਫਿਲਮ 'ਤੇ ਇਤਿਹਾਸ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਗਿਆ ਸੀ। ਗੁਜਰਾਤ ਵਿੱਚ ਕਾਂਗਰਸ ਦੇ ਸਹਿਯੋਗੀ ਹਾਰਦਿਕ ਪਟੇਲ ਤੇ ਅਲਪੇਸ਼ ਠਾਕੋਰ ਨੇ ਖੁੱਲ੍ਹ ਕੇ ਇਸ ਫਿਲਮ ਦਾ ਵਿਰੋਧ ਕੀਤਾ। ਕਈ ਥੀਏਟਰਾਂ ਦੀ ਭੰਨਤੋੜ ਕੀਤੀ ਗਈ ਸੀ।
ਇਸ ਤੋਂ ਪਹਿਲਾਂ, ਉਹ ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਈ ਆਪਣੀ ਫਿਲਮ 'ਛਪਾਕ' ਲਈ ਵਿਵਾਦਾਂ 'ਚ ਘਿਰ ਗਈ ਸੀ। ਦਿੱਲੀ ਵਿੱਚ ਫਿਲਮ ਦੇ ਪ੍ਰਮੋਸ਼ਨ ਦੌਰਾਨ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਖੜ੍ਹੇ ਦਿਖਾਈ ਦਿੱਤੀ। ਇਹ ਫਿਲਮ ਦੇ ਪ੍ਰਚਾਰ ਨਾਲ ਵੀ ਜੁੜਿਆ ਹੋਇਆ ਸੀ। ਭਾਜਪਾ ਨੇਤਾ ਤਾਜੇਂਦਰਪਾਲ ਬੱਗਾ ਸਮੇਤ ਕਈ ਸੰਗਠਨਾਂ ਨੇ ਦੀਪਿਕਾ ਦਾ ਵਿਰੋਧ ਕੀਤਾ ਤੇ ਦੀਪਿਕਾ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨਾਲ ਖੜ੍ਹੇ ਹੋ ਗਏ ਤੇ ਉਨ੍ਹਾਂ ਦੀ ਫਿਲਮ ਦਾ ਵਹਿਸ਼ਕਾਰ ਕਰਨ ਲਈ ਅੰਦੋਲਨ ਸ਼ੁਰੂ ਕੀਤਾ।
ਦੀਪਿਕਾ ਪਾਦੁਕੋਣ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਉਹ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰ ਚੁਕੀ ਹੈ।
ਬਾਲੀਵੁੱਡ ਦੇ ਡਰੱਗਜ਼ ਕਨੈਕਸ਼ਨ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਦੀਪਿਕਾ ਪਾਦੁਕੋਣ ਦਾ ਨਾਂ ਵੀ ਸਾਹਮਣੇ ਆਇਆ ਹੈ। ਨਾਂ ਸਾਹਮਣੇ ਆਉਂਦਿਆਂ ਹੀ ਉਹ ਵਿਵਾਦਾਂ ਵਿੱਚ ਘਿਰ ਗਈ ਹੈ।
- - - - - - - - - Advertisement - - - - - - - - -