Pakistani Actors: ਇਹ ਪਾਕਿਸਤਾਨੀ ਐਕਟਰੈਸ ਭਾਰਤੀ ਫਿਲਮਾਂ 'ਚ ਕੰਮ ਕਰਕੇ ਕਮਾਉਂਦੇ ਸੀ ਕਰੋੜਾਂ ਰੁਪਏ, ਰਿਸ਼ਤੇ ਵਿਗੜੇ ਤਾਂ ਹੋ ਗਏ ਬੇਰੁਜ਼ਗਾਰ
Pakistani Actors In Bollywood : ਇੱਕ ਸਮਾਂ ਸੀ ਜਦੋਂ ਪਾਕਿਸਤਾਨੀ ਅਦਾਕਾਰਾਂ ਦਾ ਬਾਲੀਵੁੱਡ (Bollywood) ਉੱਤੇ ਦਬਦਬਾ ਸੀ। ਲੋਕਾਂ ਨੇ ਉਸ ਨੂੰ ਕਾਫੀ ਪਸੰਦ ਵੀ ਕੀਤਾ ਤੇ ਬਾਲੀਵੁੱਡ 'ਚ ਵੀ ਉਸ ਨੂੰ ਕਾਫੀ ਕੰਮ ਮਿਲਿਆ ਪਰ ਜਦੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਵਿਗੜ ਗਏ ਤਾਂ ਬਾਲੀਵੁੱਡ ਨੇ ਉਨ੍ਹਾਂ ਨੂੰ ਕੰਮ ਦੇਣਾ ਬੰਦ ਕਰ ਦਿੱਤਾ। ਇਸ ਲਿਸਟ 'ਚ ਅਲੀ ਜ਼ਫਰ (Ali Zafar), ਫਵਾਦ ਖਾਨ (Fawad Khan), ਮਾਹਿਰਾ ਖਾਨ (Mahira Khan) ਵਰਗੇ ਨਾਂ ਸ਼ਾਮਲ ਹਨ।
Download ABP Live App and Watch All Latest Videos
View In Appਵੀਨਾ ਮਲਿਕ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ। ਇੰਨਾ ਹੀ ਨਹੀਂ ਉਹ ਬਿੱਗ ਬੌਸ 'ਚ ਵੀ ਨਜ਼ਰ ਆ ਚੁੱਕੀ ਹੈ।
ਮਾਹਿਰਾ ਖਾਨ ਨੇ ਸ਼ਾਹਰੁਖ ਖਾਨ ਦੀ ਫਿਲਮ 'ਰਈਸ' 'ਚ ਕੰਮ ਕੀਤਾ ਸੀ। ਅਭਿਨੇਤਰੀ ਨੂੰ ਭਾਰਤ 'ਚ ਵੀ ਕਾਫੀ ਪਿਆਰ ਮਿਲਿਆ।
ਮਥਿਰਾ ਨੇ ਬਾਲੀਵੁੱਡ 'ਚ ਕਈ ਆਈਟਮ ਨੰਬਰ ਕੀਤੇ ਹਨ ਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਸਾਰਾ ਲੇਰੇਨ ਨੇ ਕਜਰਾਰੇ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਪਹਿਲਾਂ ਉਸਦਾ ਨਾਮ ਮੋਨਾਲੀਸਾ ਸੀ। ਬਾਅਦ ਵਿੱਚ ਉਹ ਸਾਰਾ ਲੌਰੇਨ ਬਣ ਗਈ।
ਪਾਕਿਸਤਾਨੀ ਮਾਡਲ ਤੇ ਅਭਿਨੇਤਾ ਮਿਕਲ ਜ਼ੁਲਫਿਕਾਰ ਹਿੰਦੀ ਫਿਲਮਾਂ ਸ਼ੂਟ ਆਨ ਸਾਈਟ ਤੇ ਯੂ ਆਰ ਮਾਈ ਜਾਨ ਵਿੱਚ ਨਜ਼ਰ ਆ ਚੁੱਕੇ ਹਨ।
ਮੀਸ਼ਾ ਸ਼ਫੀ ਇੱਕ ਪਾਕਿਸਤਾਨੀ ਗਾਇਕਾ ਹੈ, ਉਹ ਭਾਗ ਮਿਲਖਾ ਭਾਗ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਹ ਕਿਸੇ ਫਿਲਮ 'ਚ ਨਜ਼ਰ ਨਹੀਂ ਆਈ।
ਮਾਵਰਾ ਹੁਸੈਨ ਫਿਲਮ ਸਨਮ ਤੇਰੀ ਕਸਮ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਬਾਰੇ ਕੋਈ ਅਪਡੇਟ ਸਾਹਮਣੇ ਨਹੀਂ ਆਇਆ।
ਇਮਰਾਨ ਅੱਬਾਸ ਨੇ ਬਿਪਾਸ਼ਾ ਬਾਸੂ ਨਾਲ ਕ੍ਰਿਏਚਰ 3ਡੀ ਵਿੱਚ ਕੰਮ ਕੀਤਾ ਸੀ। ਉਹ ਆਪਣੇ ਅਕੇਸਪ੍ਰੇਸਨ ਲਈ ਜਾਣਿਆ ਜਾਂਦਾ ਹੈ।
ਫਵਾਦ ਖਾਨ ਨੇ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ। ਭਾਰਤੀ ਪ੍ਰਸ਼ੰਸਕ ਉਸ ਨੂੰ ਫਿਰ ਤੋਂ ਫਿਲਮਾਂ 'ਚ ਦੇਖਣਾ ਚਾਹੁੰਦੇ ਹਨ।
ਹੁਮੈਮਾ ਮਲਿਕ ਨੂੰ ਬੋਲਡ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਸਨੇ ਰਾਜਾ ਨਟਵਰਲਾਲ ਵਿੱਚ ਇਮਰਾਨ ਹਾਸ਼ਮੀ ਨਾਲ ਕੰਮ ਕੀਤਾ।
ਭਾਰਤ ਵਿੱਚ ਅਲੀ ਜ਼ਫਰ ਨੂੰ ਕੌਣ ਨਹੀਂ ਜਾਣਦਾ? ਇਸ ਐਕਟਰ ਗਾਇਕ ਨੇ ਹਰ ਕਿਸੇ ਦੇ ਦਿਲ 'ਚ ਵੱਖਰੀ ਜਗ੍ਹਾ ਬਣਾ ਲਈ ਹੈ।
ਆਪਣੀ ਅਦਾਕਾਰੀ ਤੋਂ ਜ਼ਿਆਦਾ ਜੇਬਾ ਬਖਤਿਆਰ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਸੀ। ਹਾਲਾਂਕਿ ਜੇਬਾ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਉਸਦੀ ਪਹਿਲੀ ਫਿਲਮ ਹਿਨਾ ਸੀ।