'ਭੂਲ ਭੁਲਾਇਆ 2' ਤੋਂ 'ਕੇਜੀਐਫ ਚੈਪਟਰ 2' ਤੱਕ, ਦਰਸ਼ਕ ਇਨ੍ਹਾਂ ਫਿਲਮਾਂ ਦੇ ਸੀਕਵਲ ਦਾ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ
ਬਾਲੀਵੁੱਡ ਅਤੇ ਟਾਲੀਵੁੱਡ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।ਅਜਿਹੀਆਂ ਕਈ ਫਿਲਮਾਂ ਹਨ ਜੋ ਸੁਪਰਹਿੱਟ ਸਾਬਤ ਹੋਈਆਂ ਹਨ। ਪ੍ਰਸ਼ੰਸਕ ਅਜਿਹੀਆਂ ਫਿਲਮਾਂ ਦੇ ਸੀਕਵਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਫਿਲਮਾਂ ਦੀ ਕਹਾਣੀ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਦਰਸ਼ਕ ਅੱਗੇ ਦੀ ਕਹਾਣੀ ਜਾਣਨ ਲਈ ਉਤਸੁਕ ਹਨ। ਕੁਝ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦੇ ਸੀਕਵਲ ਬਣ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਫਿਲਮਾਂ ਦੇ ਸੀਕਵਲ ਬਾਰੇ।
Download ABP Live App and Watch All Latest Videos
View In Appimage 2ਪ੍ਰਸ਼ੰਸਕ ਕਾਰਤਿਕ ਆਰੀਅਨ, ਕਿਆਰਾ ਅਡਵਾਨੀ ਅਤੇ ਤੱਬੂ ਦੀ ਫਿਲਮ 'ਭੂਲ ਭੁਲਈਆ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਅਕਸ਼ੇ ਕੁਮਾਰ ਦੀ ਫਿਲਮ ਭੂਲ ਭੁਲਈਆ ਦਾ ਸੀਕਵਲ ਹੈ।
ਟਾਈਗਰ ਸ਼ਰਾਫ ਨੇ ਹੀਰੋਪੰਤੀ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਹੁਣ ਉਹ ਇਸ ਫਿਲਮ ਦਾ ਸੀਕਵਲ ਲੈ ਕੇ ਆ ਰਹੇ ਹਨ। ਹੀਰੋਪੰਤੀ 2 ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਟਾਈਗਰ ਦੇ ਨਾਲ ਤਾਰਾ ਸੁਤਾਰੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।
ਸਾਊਥ ਦੀ ਫਿਲਮ KGF ਸੁਪਰਹਿੱਟ ਸਾਬਤ ਹੋਈ। ਐਕਸ਼ਨ ਨਾਲ ਭਰਪੂਰ ਇਸ ਫਿਲਮ ਦੇ ਪਹਿਲੇ ਭਾਗ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਪ੍ਰਸ਼ੰਸਕ ਫਿਲਮ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਕੇਜੀਐਫ ਚੈਪਟਰ 2 ਵਿੱਚ ਸੰਜੇ ਦੱਤ ਅਤੇ ਰਵੀਨਾ ਟੰਡਨ ਵੀ ਨਜ਼ਰ ਆਉਣ ਵਾਲੇ ਹਨ।
ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਹਮੇਸ਼ਾ ਹੀ ਹਿੱਟ ਰਹੀ ਹੈ। ਉਨ੍ਹਾਂ ਦੀ ਹਿੱਟ ਸੀਰੀਜ਼ ਟਾਈਗਰ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਟਾਈਗਰ 3 ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਐਸ ਐਸ ਰਾਜਾਮੌਲੀ ਦੀ ਬਾਹੂਬਲੀ ਦੇ ਦੋ ਭਾਗਾਂ ਤੋਂ ਬਾਅਦ ਹੁਣ ਪ੍ਰਸ਼ੰਸਕ ਇਸ ਫਿਲਮ ਦੇ ਤੀਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਬਾਹੂਬਲੀ ਦੇ ਤੀਜੇ ਭਾਗ 'ਤੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਫਿਲਮ ਲਈ ਪ੍ਰਸ਼ੰਸਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਪਵੇਗਾ।