Deepika Padukone ਤੋਂ Priyanka Chopra ਤੱਕ ਇਹ ਅਦਾਕਾਰਾ ਹੋਈਆਂ ਪ੍ਰੈਗਨੈਂਸੀ ਦੀਆਂ ਅਫਵਾਹਾਂ ਤੋਂ ਪ੍ਰੇਸ਼ਾਨ
ਆਮ ਕੁੜੀ ਹੋਵੇ ਜਾਂ ਬਾਲੀਵੁੱਡ ਅਦਾਕਾਰਾ, ਹਰ ਕੋਈ ਆਪਣੇ ਵਿਆਹ ਲਈ ਕਈ ਤਰ੍ਹਾਂ ਦੇ ਸੁਪਨੇ ਸਜਾਉਂਦੀ ਹੈ ਪਰ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਲੋਕ ਵਿਆਹ ਦੇ ਨਾਲ ਹੀ ਉਸ ਦੀ ਪ੍ਰੈਗਨੈਂਸੀ ਬਾਰੇ ਪ੍ਰਸ਼ਨ ਪੁੱਛਣਾ ਸ਼ੁਰੂ ਕਰ ਦਿੰਦੇ ਹਨ। ਬੀ-ਟਾਊਨ ਦੀਆਂ ਕਈ ਅਭਿਨੇਤਰੀਆਂ ਨੂੰ ਇਨ੍ਹਾਂ ਪ੍ਰਸ਼ਨਾਂ ਤੋਂ ਪ੍ਰੇਸ਼ਾਨ ਹੁੰਦੇ ਦੇਖਿਆ ਗਿਆ ਹੈ।
Download ABP Live App and Watch All Latest Videos
View In Appਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਵਿਆਹ ਨੂੰ ਲਗਪਗ ਤਿੰਨ ਸਾਲ ਹੋ ਚੁੱਕੇ ਹਨ, ਪਰ ਵਿਆਹ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਗਰਭਵਤੀ ਹੈ। ਪ੍ਰਿਯੰਕਾ ਦੀਆਂ ਕੁਝ ਤਸਵੀਰਾਂ ਨੂੰ ਦੇਖਦੇ ਹੋਏ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਵਿੱਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ।
ਅਦਾਕਾਰਾ ਐਸ਼ਵਰਿਆ ਰਾਏ ਦੀ ਦੂਜੀ ਪ੍ਰੈਗਨੈਂਸੀ ਦੀ ਖ਼ਬਰ ਵੀ ਬਹੁਤ ਚਰਚਾ ਵਿੱਚ ਰਹੀ ਸੀ। ਇਹ ਅਫਵਾਹਾਂ ਉੱਡਣ ਲੱਗੀਆਂ ਜਦੋਂ ਉਹ ਆਪਣੇ ਪਤੀ ਤੇ ਬੇਟੀ ਨਾਲ ਗੋਆ ਗਈ ਸੀ।
ਬਾਲੀਵੁੱਡ ਦੀ ਮਸ਼ਹੂਰ ਤੇ ਪਿਆਰੀ ਗਾਇਕਾ ਨੇਹਾ ਕੱਕੜ ਦੀ ਗਰਭ ਅਵਸਥਾ ਵੀ ਲੰਮੇ ਸਮੇਂ ਤੱਕ ਸੁਰਖੀਆਂ ਬਣੀ ਰਹੀ।
ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਸਾਲ 2021 ਵਿੱਚ ਹੀ ਅਦਾਕਾਰ ਰਣਵੀਰ ਸਿੰਘ ਨਾਲ ਵਿਆਹ ਕੀਤਾ ਸੀ ਜਿਸ ਦੇ ਬਾਅਦ ਪ੍ਰਸ਼ੰਸਕਾਂ ਨੇ ਉਸ ਦੀ ਮਾਂ ਬਣਨ ਦੇ ਬਾਰੇ ਵਿੱਚ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।