Election Results 2024
(Source: ECI/ABP News/ABP Majha)
Jawan: ਸ਼ਾਹਰੁਖ ਖਾਨ ਦੀ 'ਜਵਾਨ' ਸਾਹਮਣੇ ਹਾਲੇ ਵੀ ਮਜ਼ਬੂਤੀ ਨਾਲ ਟਿਕੀ ਹੈ 'ਗਦਰ 2', ਜਾਣੋ 48ਵੇਂ ਦਿਨ ਕਿੰਨਾ ਹੋਇਆ ਕਲੈਕਸ਼ਨ
2001 ਦੀ ਬਲਾਕਬਸਟਰ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਸੀਕਵਲ, 'ਗਦਰ 2' 11 ਅਗਸਤ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ 'ਤੇ ਜ਼ਬਰਦਸਤ ਸਫਲਤਾ ਦਾ ਆਨੰਦ ਲੈ ਰਹੀ ਹੈ। ਹੁਣ ਦੋ ਮਹੀਨੇ ਹੋ ਚੁੱਕੇ ਹਨ। ਪਰ ਸੰਨੀ ਦੀ ਫਿਲਮ ਦਾ ਕ੍ਰੇਜ਼ ਅਜੇ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ
Download ABP Live App and Watch All Latest Videos
View In Appਹਾਲਾਂਕਿ ਸ਼ਾਹਰੁਖ ਖਾਨ ਦੀ ਐਕਸ਼ਨ-ਥ੍ਰਿਲਰ ਫਿਲਮ 'ਜਵਾਨ' 7 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ 'ਗਦਰ 2' ਦੀ ਕਮਾਈ 'ਚ ਗਿਰਾਵਟ ਆਈ ਹੈ ਪਰ ਇਸ ਦੇ ਬਾਵਜੂਦ ਇਹ ਟਿਕਟ ਖਿੜਕੀ 'ਤੇ ਸਥਿਰ ਹੈ ਅਤੇ ਰਿਲੀਜ਼ ਦੇ ਸੱਤਵੇਂ ਹਫਤੇ ਵੀ ਕਮਾਈ ਕਰ ਰਹੀ ਹੈ। ਆਓ ਜਾਣਦੇ ਹਾਂ 'ਗਦਰ 2' ਨੇ ਆਪਣੀ ਰਿਲੀਜ਼ ਦੇ 48ਵੇਂ ਦਿਨ ਕਿੰਨੇ ਕਰੋੜ ਕਿੰਨੀ ਕਮਾਈ ਕੀਤੀ ਹੈ?
ਅਨਿਲ ਸ਼ਰਮਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਗਦਰ 2' ਨੇ ਭਾਰਤ 'ਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਅਤੇ ਫਿਲਮ ਨੇ ਦੁਨੀਆ ਭਰ 'ਚ 700 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਸ ਦੇ ਨਾਲ ਇਹ ਫਿਲਮ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ।
ਹਾਲਾਂਕਿ ਫਿਲਮ ਨੂੰ ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ, ਪਰ ਸੰਨੀ ਦੀ ਫਿਲਮ ਬਾਕਸ ਆਫਿਸ 'ਤੇ ਮਜ਼ਬੂਤੀ ਨਾਲ ਕਾਇਮ ਰਹੀ।
'ਗਦਰ 2' ਦੀ ਕਮਾਈ ਹੁਣ ਕਰੋੜਾਂ ਤੋਂ ਘੱਟ ਕੇ ਲੱਖਾਂ 'ਚ ਰਹਿ ਗਈ ਹੈ ਪਰ ਫਿਰ ਵੀ ਇਹ ਟਿਕਟ ਖਿੜਕੀ 'ਤੇ ਹਾਲੇ ਵੀ ਕਲੈਕਸ਼ਨ ਹੋ ਰਿਹਾ ਹੈ। ਹੁਣ ਫਿਲਮ ਦੀ ਰਿਲੀਜ਼ ਦੇ 48ਵੇਂ ਦਿਨ ਯਾਨੀ ਸੱਤਵੇਂ ਬੁੱਧਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਰਿਪੋਰਟ ਦੇ ਅਨੁਸਾਰ, 'ਗਦਰ 2' ਨੇ ਆਪਣੀ ਰਿਲੀਜ਼ ਦੇ 48ਵੇਂ ਦਿਨ ਯਾਨੀ ਸੱਤਵੇਂ ਬੁੱਧਵਾਰ ਨੂੰ 30 ਲੱਖ ਦਾ ਕਾਰੋਬਾਰ ਕੀਤਾ ਹੈ।
ਇਸ ਤੋਂ ਬਾਅਦ 'ਗਦਰ 2' ਦੀ 48 ਦਿਨਾਂ ਦੀ ਕੁੱਲ ਕਮਾਈ ਹੁਣ 524.30 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਬੇਸ਼ੱਕ 'ਗਦਰ 2' ਦੀ ਕਮਾਈ 'ਚ ਕਮੀ ਆਈ ਹੈ ਪਰ ਇਹ ਅਜੇ ਵੀ ਬਾਕਸ ਆਫਿਸ 'ਤੇ ਦਮ ਤੋੜਦੀ ਨਜ਼ਰ ਨਹੀਂ ਆ ਰਹੀ ਹੈ।