ਗਿੱਪੀ ਗਰੇਵਾਲ ਨੇ ਫੈਨਜ਼ ਦਾ ਕੀਤਾ ਧੰਨਵਾਦ, ਤਸਵੀਰਾਂ ਸ਼ੇਅਰ ਕਰ ਬੋਲੇ- 'ਕੈਰੀ ਆਨ ਜੱਟਾ 3' ਨੂੰ ਪਿਆਰ ਦੇਣ ਲਈ ਸ਼ੁਕਰੀਆ
ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਐਕਟਰ ਦੀ ਫਿਲਮ 'ਕੈਰੀ ਆਨ ਜੱਟਾ 3' ਚਾਰੇ ਪਾਸੇ ਖੂਬ ਧਮਾਲਾਂ ਪਾ ਰਹੀ ਹੈ।
Download ABP Live App and Watch All Latest Videos
View In Appਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਫਿਲਮ ਨੇ 19 ਜੁਲਾਈ ਤੱਕ 99 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਇਹ ਫਿਲਮ 100 ਕਰੋੜ ਦੀ ਕਮਾਈ ਕਰਨ ਤੋਂ ਬੱਸ ਥੋੜੀ ਹੀ ਦੂਰੀ 'ਤੇ ਹੈ।
ਇਸ ਦਰਮਿਆਨ ਗਿੱਪੀ ਗਰੇਵਾਲ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਫੈਨਜ਼ ਦਾ ਖਾਸ ਧੰਨਵਾਦ ਵੀ ਕੀਤਾ ਹੈ।
ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਨੂੰ ਲੈਕੇ ਵੱਡੀ ਅਪਡੇਟ ਆ ਰਹੀ ਹੈ। ਗਿੱਪੀ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਜਿੰਨੇ ਲਾਹੌਰ ਨੀ ਵੇਖਿਆ'।
ਫਿਲਮ 2024 'ਚ ਰਿਲੀਜ਼ ਹੋ ਸਕਦੀ ਹੈ। ਫਿਲਮ ਦਾ ਅਧਿਕਾਰਤ ਰਿਲੀਜ਼ ਡੇਟ ਤਾਂ ਸਾਹਮਣੇ ਨਹੀਂ ਆਈ ਹੈ, ਪਰ ਇਨ੍ਹਾਂ ਜ਼ਰੂਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਫਿਲਮ ਦੀ ਸ਼ੂਟਿੰਗ ਜਨਵਰੀ 2024 ਤੋਂ ਸ਼ੁਰੂ ਹੋ ਸਕਦੀ ਹੈ। ਗਿੱਪੀ ਨੇ ਫਿਲਮ ਦਾ ਅਧਿਕਾਰਤ ਐਲਾਨ ਕਰਦਿਆ ਕਿਹਾ ਕਿ ਇਹ ਫਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਲਈ ਸਾਲ 2023 ਬਹੁਤ ਹੀ ਖੁਸ਼ਕਿਸਮਤੀ ਵਾਲਾ ਸਾਬਤ ਹੋਇਆ ਹੈ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਪੂਰੀ ਦੁਨੀਆ 'ਚ ਰਿਕਾਰਡ ਤੋੜ ਰਹੀ ਹੈ।
ਜਲਦ ਹੀ ਇਹ ਫਿਲਮ 100 ਕਰੋੜ ਵੀ ਕਰਨ ਵਾਲੀ ਹੈ। ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸੇ ਸਾਲ ਓਟੀਟੀ 'ਤੇ ਵੀ ਡੈਬਿਊ ਕਰ ਰਹੇ ਹਨ।
ਗਿੱਪੀ ਦੀ ਵੈੱਬ ਸੀਰੀਜ਼ 'ਆਊਟਲਾਅ' ਦਾ ਸ਼ਾਨਦਾਰ ਤੇ ਧਮਾਕੇਦਾਰ ਟਰੇਲਰ ਵੀ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਫੈਨਜ਼ ਬੇਸਵਰੀ ਦੇ ਨਾਲ ਇਸ ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਹਨ।