Happy Birthday Gul Panag: ਅਦਾਕਾਰਾ, ਰਾਜਨੇਤਾ, ਪਾਇਲਟ ਤੇ ਪਤਾ ਨਹੀਂ ਕੀ ਕੀ ਹੈ, ਪੰਜਾਬ ਦੀ ਰਹਿਣ ਵਾਲੀ ਗੁਲ ਪਨਾਗ
Happy Birthday Gul Panag: ਗੁਲ ਪਨਾਗ ਨਾ ਸਿਰਫ ਇਕ ਮਹਾਨ ਅਦਾਕਾਰਾ ਹੈ ਬਲਕਿ ਕਈ ਵੱਖ-ਵੱਖ ਖੇਤਰਾਂ ਵਿਚ ਆਪਣੀ ਕਾਬਲੀਅਤ ਨੂੰ ਸਾਬਤ ਕਰ ਚੁੱਕੀ ਹੈ। ਮਿਸ ਇੰਡੀਆ ਦੇ ਖਿਤਾਬ ਤੋਂ ਲੈ ਕੇ ਐਡਵੈਂਚਰ ਸਪੋਰਟਸ ਤਕ ਰਾਜਨੀਤੀ ਦੇ ਗਲਿਆਰਿਆਂ 'ਚ ਨਾਮ ਕਮਾਉਣ ਵਾਲੀ ਇਸ ਸ਼ਖਸੀਅਤ ਦੇ ਲੱਖਾਂ ਲੋਕ ਪ੍ਰਸ਼ੰਸਕ ਹਨ। ਗੁਲ ਪਨਾਗ ਦਾ ਪੂਰਾ ਨਾਂ ਗੁਰਕੀਰਤ ਕੌਰ ਪਨਾਗ ਹੈ।
Download ABP Live App and Watch All Latest Videos
View In Appਗੁਲ ਪਨਾਗ ਨੇ ਸਾਲ 1999 'ਚ ਮਿਸ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ। ਅੱਜ ਅਸੀਂ ਤੁਹਾਨੂੰ ਇਸ ਬਹੁਪੱਖੀ ਸ਼ਖਸੀਅਤ ਬਾਰੇ ਕੁਝ ਖਾਸ ਗੱਲਾਂ ਦੱਸਦੇ ਹਾਂ।
ਪੰਜਾਬ ਦੇ ਚੰਡੀਗੜ੍ਹ ਸ਼ਹਿਰ ਵਿਚ ਜਨਮੀ ਗੁਲ ਪਨਾਗ ਨੇ ਸਾਲ 2003 ਵਿਚ ਮਨੋਰੰਜਨ ਉਦਯੋਗ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਗੁਲ ਪਨਾਗ ਦੀ ਪਹਿਲੀ ਫਿਲਮ ਧੂਪ ਸੀ। ਇਸ ਤੋਂ ਬਾਅਦ ਉਸਨੇ ਮਨੋਰਮਾ ਸਿਕਸ ਫੀਟ ਅੰਡਰ, ਹੈਲੋ, ਸਟ੍ਰੇਟ ਅਤੇ ਅਬ ਤਕ ਛੱਪਨ 2 ਵਰਗੀਆਂ ਫਿਲਮਾਂ ਵਿਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਗੁਲ ਦਾ ਵਿਆਹ ਸਾਲ 2011 'ਚ ਰਿਸ਼ੀ ਅਟਾਰੀ ਨਾਲ ਹੋਇਆ ਸੀ। ਉਹ ਡੋਲੀ ਦੀ ਥਾਂ ਬੁਲੇਟ 'ਤੇ ਘਰੋਂ ਨਿਕਲੀ ਸੀ। ਦੋਵਾਂ ਦਾ ਇਕ ਬੇਟਾ ਨਿਹਾਲ ਵੀ ਹੈ।
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੁਲ ਨੇ ਰਾਜਨੀਤੀ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਹੈ। ਸਾਲ 2014 ਵਿਚ ਉਸ ਨੇ ਆਮ ਆਦਮੀ ਪਾਰਟੀ ਦੀ ਤਰਫੋਂ ਚੋਣ ਵੀ ਲੜੀ ਸੀ ਪਰ ਉਹ ਹਾਰ ਗਈ ਸੀ।
ਗੁਲ ਨੂੰ ਐਡਵੈਂਚਰ ਸਪੋਰਟਸ ਵੀ ਪਸੰਦ ਹੈ। ਉਹ ਪਾਇਲਟ ਅਤੇ ਕਾਰ ਰੇਸਰ ਵੀ ਹੈ। ਗੁਲ ਕਈ ਕਾਰ ਰੈਲੀਆਂ 'ਚ ਹਿੱਸਾ ਲੈ ਚੁੱਕੀ ਹੈ ਤੇ ਪ੍ਰਸ਼ੰਸਕਾਂ ਨਾਲ ਐਡਵੈਂਚਰ ਟਰਿੱਪ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।