Happy Birthday, Mani Ratnam: Nayakan ਤੋਂ ਲੈ ਕੇ 'ਦਿਲ ਸੇ' ਤੱਕ, ਮਣੀ ਰਤਨਮ ਦੀਆਂ ਬੇਹਤਰੀਨ ਫ਼ਿਲਮਾਂ ਜੋ ਤੁਹਾਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ
ਤੇਲਗੂ ਤੇ ਹਿੰਦੀ ਸਿਨੇਮਾ ਦੇ ਪ੍ਰਸਿੱਧ ਫਿਲਮਮੇਕਰ ਮਨੀ ਰਤਨਮ ਅੱਜ 65 ਸਾਲ ਦੇ ਹੋ ਗਏ ਹਨ। ਉਨ੍ਹਾਂ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਮਹਾਨ ਫਿਲਮਾਂ ਦਿੱਤੀਆਂ। 2 ਜੂਨ, 1965 ਨੂੰ ਜਨਮੇ ਇਸ ਫਿਲਮ ਨਿਰਮਾਤਾ ਨੇ ਆਪਣੀ ਸ਼ਾਨਦਾਰ ਕੰਮ ਕਰਕੇ ਹੁਣ ਤਕ 6 ਰਾਸ਼ਟਰੀ ਪੁਰਸਕਾਰ ਜਿੱਤੇ ਹਨ। ਆਓ, ਅੱਜ ਉਸ ਦੇ ਜਨਮਦਿਨ 'ਤੇ, ਜਾਣਦੇ ਹਾਂ ਉਨ੍ਹਾਂ ਦੀਆਂ ਸਭ ਤੋਂ ਵਧੀਆ ਫਿਲਮਾਂ ਦੇ ਬਾਰੇ ਜੋ ਤੁਹਾਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ।
Download ABP Live App and Watch All Latest Videos
View In Appਰੋਮਾਂਟਿਕ ਥ੍ਰਿਲਰ ਫਿਲਮ ਰੋਜਾ 1992 ਵਿੱਚ ਰਿਲੀਜ਼ ਹੋਈ ਸੀ। ਇਹ ਫਿਲਮ ਸੁਪਰਹਿੱਟ ਬਣ ਗਈ। ਫਿਲਮ ਨੂੰ ਤਿੰਨ ਨੈਸ਼ਨਲ ਅਵਾਰਡ ਵੀ ਮਿਲੇ ਜਿਨ੍ਹਾਂ ਵਿੱਚ ਸਰਵਉਤਮ ਸੰਗੀਤ ਨਿਰਦੇਸ਼ਕ ਵੀ ਸ਼ਾਮਲ ਹੈ।
1998 ਵਿਚ ਸ਼ਾਹਰੁਖ ਖਾਨ ਅਤੇ ਮਨੀਸ਼ਾ ਕੋਇਰਾਲਾ ਦੀ ਫਿਲਮ ਦਿਲ ਸੇ ਰਿਲੀਜ਼ ਹੋਈ ਸੀ। ਇਸ ਦੀ ਕਹਾਣੀ ਮਨੀ ਰਤਨਮ ਦੁਆਰਾ ਲਿਖੀ ਗਈ ਸੀ ਅਤੇ ਉਸਨੇ ਇਸਦਾ ਨਿਰਦੇਸ਼ਨ ਵੀ ਕੀਤਾ ਸੀ।
ਮੌਨਾ ਰਾਗਮ (1986) - ਇਸ ਫਿਲਮ ਤੋਂ ਬਾਅਦ ਹੀ ਮਨੀ ਰਤਨਮ ਨੇ ਤਾਮਿਲ ਇੰਡਸਟਰੀ ਵਿੱਚ ਆਪਣੇ ਕਦਮ ਜਮਾ ਲਏ।
Nayakan- ਇਹ ਫਿਲਮ ਮਨੀ ਰਤਨਮ ਦੀਆਂ ਉੱਤਮ ਫਿਲਮਾਂ ਵਿਚੋਂ ਇਕ ਹੈ। ਇਸ ਦੀ ਸਕ੍ਰਿਪਟ ਵੀ ਮਨੀ ਰਤਨਮ ਦੁਆਰਾ ਲਿਖੀ ਗਈ ਸੀ ਤੇ ਉਸ ਨੇ ਇਸਦਾ ਨਿਰਦੇਸ਼ਨ ਵੀ ਕੀਤਾ ਸੀ।
ਅੰਜਲੀ- 1990 ਵਿਚ ਰਿਲੀਜ਼ ਹੋਈ ਫਿਲਮ ਅੰਜਲੀ ਵੀ ਉਸ ਦੀਆਂ ਚੰਗੀਆਂ ਫਿਲਮਾਂ ਵਿਚੋਂ ਇਕ ਹੈ। ਫਿਲਮ ਨੂੰ ਤਿੰਨ ਨੈਸ਼ਨਲ ਐਵਾਰਡ ਮਿਲੇ ਹਨ।
Kannathil Muthamittal- 2002 ਵਿੱਚ ਰਿਲੀਜ਼ ਹੋਈ ਇਹ ਫਿਲਮ ਉਨ੍ਹਾਂ ਦੀ ਸਰਬੋਤਮ ਫਿਲਮਾਂ ਵਿੱਚੋਂ ਇੱਕ ਹੈ।