Happy Birthday Ranveer: ਰਣਵੀਰ ਸਿੰਘ ਆਪਣੇ ਅਤਰੰਗੀ ਫੈਸ਼ਨ ਨਾਲ ਫੈਨਸ ਨੂੰ ਕਰ ਦਿੰਦੇ ਹਨ ਹੈਰਾਨ, ਦੇਖੋ ਉਨ੍ਹਾਂ ਦੀਆਂ ਲੁੱਕਸ
ਅਦਾਕਾਰ ਰਣਬੀਰ ਸਿੰਘ ਬਾਲੀਵੁੱਡ ਦੇ ਉੱਤਮ ਅਦਾਕਾਰਾਂ ਵਿਚੋਂ ਇਕ ਹੈ। ਉਹ ਜਿੰਨਾ ਜ਼ਿਆਦਾ ਪ੍ਰਭਾਵੀ ਅਭਿਨੇਤਾ ਹੈ, ਓਨਾ ਹੀ ਬਹੁਪੱਖੀ ਉਹ ਆਪਣੇ ਫੈਸ਼ਨ ਬਾਰੇ ਹੈ। ਰਣਵੀਰ ਆਪਣੇ ਹੈਰਾਨੀਜਨਕ ਫੈਸ਼ਨ ਲਈ ਜਾਣੇ ਜਾਂਦੇ ਹਨ।
Download ABP Live App and Watch All Latest Videos
View In Appਰਣਵੀਰ ਸਿੰਘ ਨੇ ਹਾਲ ਹੀ ਵਿੱਚ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਨਾਲ ਉਸਦੇ ਪ੍ਰਸ਼ੰਸਕ ਹੈਰਾਨ ਰਹਿ ਗਏ।
ਇਨ੍ਹਾਂ ਫੋਟੋਆਂ ਵਿਚ ਰਣਬੀਰ ਨੀਲੇ ਰੰਗ ਦੇ ਟ੍ਰੈਕ ਸੂਟ ਵਿਚ ਦਿਖਾਈ ਦੇ ਰਹੇ ਹਨ, ਉਸ ਦੇ ਗਲੇ ਵਿਚ ਸੋਨੇ ਦੇ ਵੱਡੇ ਗਹਿਣੇ, ਉਸ ਦੇ ਸਿਰ 'ਤੇ ਟੋਪੀ ਅਤੇ ਹੱਥ ਵਿਚ ਇਕ ਕਾਲਾ ਹੈਂਡਬੈਗ ਹੈ।
ਸਿਰਫ ਰਣਵੀਰ ਸਿੰਘ ਹੀ ਕੋਟ ਨਾਲ ਲਹਿੰਗਾ ਪਾਉਣ ਦੀ ਹਿੰਮਤ ਕਰ ਸਕਦਾ ਹੈ। ਰਣਵੀਰ ਇਕ ਵਾਰ ਲਾਲ ਰੰਗ ਦੇ ਕੋਟ ਅਤੇ ਲਹਿੰਗੇ 'ਚ ਨਜ਼ਰ ਆਏ ਸੀ, ਜਿਸ ਨੂੰ ਦੇਖਦਿਆਂ ਲੋਕਾਂ ਨੇ ਕਿਹਾ ਕਿ ਉਹ ਸ਼ਾਇਦ ਦੀਪਿਕਾ ਦੀ ਸਕਰਟ ਪਾ ਕੇ ਆਇਆ ਹੋਵੇਗਾ।
ਰਣਵੀਰ ਸਿੰਘ ਇਕ ਵਾਰ ਸਤਰੰਗੀ ਡਰੈੱਸ ਵੀ ਪਾਈ ਸੀ। ਇਹ ਡਰੈੱਸ ਰੰਗੀਨ ਤਾਰਿਆਂ ਨਾਲ ਭਰਿਆ ਹੋਇਆ ਸੀ।
ਰਣਬੀਰ ਸਿੰਘ ਇਕ ਵਾਰ ਏਅਰਪੋਰਟ 'ਤੇ ਗੋਲਡਨ ਡਰੈੱਸ 'ਚ ਦਿਖਾਈ ਦਿੱਤੇ ਸੀ। ਉਨ੍ਹਾਂ ਇੱਕ ਲੰਬੀ ਗੋਲਡਨ ਜੈਕੇਟ, ਪੈਂਟ ਪਾਈ ਹੋਈ ਸੀ ਇੱਕ ਕਾਲੀ ਟੀ - ਸ਼ਰਟ ਇਸ ਦੇ ਨਾਲ ਹੀ ਉਸ ਨੇ ਆਪਣੇ ਸਿਰ 'ਤੇ ਕਾਲੀ ਕੈਪ ਵੀ ਪਾਈ ਹੋਈ ਸੀ।
ਫਿਲਮ 'ਦਿਲ ਧੜਕਨੇ ਦੋ' ਦੀ ਪ੍ਰਮੋਸ਼ਨ ਵਿਚ ਵੀ ਉਹ ਐਸੀ ਅਤਰੰਗੀ ਡਰੈੱਸ 'ਚ ਆਇਆ ਸੀ। ਰਣਵੀਰ ਨੇ ਚਿੱਟੇ ਰੰਗ ਦਾ ਬਲੇਜ਼ਰ ਪਹਿਨਿਆ ਹੋਇਆ ਸੀ ਜਿਸ ਦੇ ਨਾਲ ਉਸਨੇ ਉਸੇ ਫੈਬਰਿਕ ਦੇ ਸ਼ਾਰਟਸ ਪਾਏ ਸੀ।
ਕਈ ਵਾਰ ਉਨ੍ਹਾਂ ਦੇ ਕੱਪੜਿਆਂ ਦੀ ਤੁਲਨਾ ਔਰਤਾਂ ਦੇ ਕੱਪੜਿਆਂ ਨਾਲ ਕੀਤੀ ਜਾਂਦੀ ਹੈ। ਇਸ ਲੁੱਕ 'ਚ ਵੀ ਉਸਨੇ ਕਾਲੇ ਰੰਗ ਦੀ ਕਮੀਜ਼ ਵਾਲੀ ਨੀਲੀ ਸਕਰਟ ਪਾਈ ਹੈ।