Amitabh Bachchan: ਇਸ ਬੀਮਾਰੀ ਨੇ ਖਤਮ ਕਰ ਦਿੱਤਾ ਅਮਿਤਾਭ ਬੱਚਨ ਦਾ 75% ਲਿਵਰ, ਜਾਣੋ ਕੀ ਹੈ ਇਹ ਬੀਮਾਰੀ
ਦਰਅਸਲ 'ਲੀਵਰ ਸਿਰੋਸਿਸ' ਜੋ ਕਿ ਲੀਵਰ ਨਾਲ ਜੁੜੀ ਭਿਆਨਕ ਬੀਮਾਰੀ ਹੈ, ਨੇ ਅਮਿਤਾਭ ਬੱਚਨ ਦੇ ਲਿਵਰ ਨੂੰ 75 ਫੀਸਦੀ ਤੱਕ ਖਤਮ ਕਰ ਦਿੱਤਾ ਹੈ। ਲਿਵਰ ਸਿਰੋਸਿਸ ਦੀ ਬਿਮਾਰੀ ਉਦੋਂ ਹੁੰਦੀ ਹੈ ਜਦੋਂ ਜਿਗਰ ਲੰਬੇ ਸਮੇਂ ਤੋਂ ਖਰਾਬ ਕੰਮ ਕਰਦਾ ਹੈ। ਇਸ ਬਿਮਾਰੀ ਕਾਰਨ ਸਿਹਤਮੰਦ ਟਿਸ਼ੂਆਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਅਤੇ ਲੀਵਰ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਪਾਉਂਦਾ।
Download ABP Live App and Watch All Latest Videos
View In Appਇਸ ਬਿਮਾਰੀ ਦੇ ਕਾਰਨ, ਜਿਗਰ ਸਰੀਰ ਅੰਦਰਲੇ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਦੇ ਯੋਗ ਨਹੀਂ ਹੁੰਦਾ। ਪ੍ਰੋਟੀਨ ਸਰੀਰ ਦੀਆਂ ਲੋੜਾਂ ਮੁਤਾਬਕ ਨਹੀਂ ਬਣ ਪਾਉਂਦਾ। ਖੂਨ ਦੇ ਵਹਾਅ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਹ ਹਾਲਤ ਇੰਨੀ ਮਾੜੀ ਹੈ ਕਿ ਬਿਨਾਂ ਇਲਾਜ ਦੇ ਵਿਅਕਤੀ ਦਾ ਜਿਗਰ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਸਕਦਾ ਹੈ।
ਅਮਿਤਾਭ ਬੱਚਨ ਸਿਰਫ 25 ਫੀਸਦੀ ਲਿਵਰ ਫੰਕਸ਼ਨ ਨਾਲ ਜ਼ਿੰਦਾ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੀਵਰ ਫੇਲ੍ਹ ਉਦੋਂ ਹੀ ਹੁੰਦਾ ਹੈ ਜਦੋਂ ਇਸ ਦਾ 80 ਤੋਂ 90 ਫ਼ੀਸਦੀ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦਾ ਹੈ। ਲੀਵਰ ਸਿਰੋਸਿਸ ਦੀ ਬਿਮਾਰੀ ਆਮ ਤੌਰ 'ਤੇ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਅੱਜਕੱਲ੍ਹ ਇਹ ਬਿਮਾਰੀ ਸ਼ਰਾਬ ਨਾ ਪੀਣ ਵਾਲਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।
ਲਿਵਰ ਸਿਰੋਸਿਸ ਦੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਬਿਮਾਰੀ ਦੇ ਲੱਛਣ ਉਦੋਂ ਤੱਕ ਦਿਖਾਈ ਨਹੀਂ ਦਿੰਦੇ ਜਦੋਂ ਤੱਕ ਲੀਵਰ ਪੂਰੀ ਤਰ੍ਹਾਂ ਖਰਾਬ ਨਹੀਂ ਹੋ ਜਾਂਦਾ। ਇਸ ਬਿਮਾਰੀ ਨੂੰ ਸਾੲਲੈਂਟ ਕਿੱਲਰ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਇੱਕ ਸਿਹਤਮੰਦ ਦਿੱਖ ਵਾਲਾ ਵਿਅਕਤੀ ਵੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸਨੂੰ ਪਤਾ ਵੀ ਨਹੀਂ ਹੁੰਦਾ। ਜਦੋਂ ਲੀਵਰ ਖਰਾਬ ਹੋ ਜਾਂਦਾ ਹੈ, ਤਾਂ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ।
1982 'ਚ ਫਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਅੰਦਰੂਨੀ ਬਲੀਡਿੰਗ ਕਾਰਨ ਉਨ੍ਹਾਂ ਦੇ ਸਰੀਰ ਵਿਚ ਖੂਨ ਦੀ ਕਾਫੀ ਕਮੀ ਸੀ। ਖੂਨ ਚੜ੍ਹਾਉਣ ਦੀ ਕਾਹਲੀ ਵਿੱਚ 200 ਖੂਨਦਾਨੀਆਂ ਤੋਂ 60 ਦੇ ਕਰੀਬ ਖੂਨ ਦੀਆਂ ਬੋਤਲਾਂ ਲਈਆਂ ਗਈਆਂ। ਇਨ੍ਹਾਂ 200 ਵਿੱਚੋਂ ਇੱਕ ਵਿਅਕਤੀ ਹੈਪੇਟਾਈਟਸ-ਬੀ ਤੋਂ ਪੀੜਤ ਸੀ ਅਤੇ ਉਸ ਦਾ ਖ਼ੂਨ ਵੀ ਬਿੱਗ-ਬੀ ਨੂੰ ਚੜ੍ਹਾਇਆ ਗਿਆ ਸੀ। ਜਿਸ ਤੋਂ ਬਾਅਦ ਉਹ ਹੈਪੇਟਾਈਟਸ-ਬੀ ਨਾਲ ਪੀੜਤ ਹੋ ਗਏ।
ਇਸ ਹੈਪੇਟਾਈਟਸ-ਬੀ ਇਨਫੈਕਸ਼ਨ ਨੇ ਅਮਿਤਾਭ ਬੱਚਨ ਦੇ ਲੀਵਰ ਨੂੰ 75 ਫੀਸਦੀ ਤੱਕ ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਨੂੰ ਲਿਵਰ ਸਿਰੋਸਿਸ ਹੋ ਗਿਆ। ਇਸ ਤੋਂ ਬਚਣ ਲਈ ਬਿੱਗ-ਬੀ ਨੂੰ ਆਪਣੇ ਲਿਵਰ ਦਾ 75 ਫੀਸਦੀ ਸੰਕਰਮਿਤ ਹਿੱਸਾ ਕਢਵਾਉਣਾ ਪਿਆ। ਹੁਣ ਉਹ ਸਿਰਫ 25 ਫੀਸਦੀ ਲਿਵਰ 'ਤੇ ਜ਼ਿੰਦਾ ਹੈ।