ਜੇ ਧਰਮਿੰਦਰ ਐਕਟਰ ਨਾ ਬਣ ਪਾਉਂਦੇ ਤਾਂ ਇਹ ਕੰਮ ਕਰਦੇ, ਐਕਟਰ ਨੇ ਖੁਦ ਖੁਲਾਸਾ ਕਰ ਕਹੀ ਸੀ ਇਹ ਗੱਲ

Dharmendra Video: ਧਰਮਿੰਦਰ ਨੇ ਖੁਦ ਰਜਤ ਸ਼ਰਮਾ ਦੇ ਸ਼ੋਅ ਆਪ ਕੀ ਅਦਾਲਤ ਚ ਖੁਲਾਸਾ ਕੀਤਾ ਸੀ ਕਿ ਜੇ ਐਕਟਰ ਨਾ ਬਣ ਪਾਉਂਦੇ ਤਾਂ ਉਹ ਇਹ ਕੰਮ ਕਰਦੇ।

ਧਰਮਿੰਦਰ

1/8
ਬਾਲੀਵੁੱਡ ਦੇ ਸੁਪਰਸਟਾਰ ਧਰਮਿੰਦਰ ਦੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਚਾਹੁਣ ਵਾਲੇ ਹਨ। ਧਰਮਿੰਦਰ ਇਸ ਸਮੇਂ 87 ਸਾਲਾਂ ਦੇ ਹਨ, ਪਰ ਬਾਵਜੂਦ ਇਸ ਦੇ ਉਹ ਅੱਜ ਵੀ ਐਕਟਿਵ ਹਨ। ਧਰਮਿੰਦਰ ਦੇ ਨਾਲ ਜੁੜੇ ਕਈ ਪੁਰਾਣੇ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਉਹ ਕਿੱਸਾ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਕਦੇ ਕਿਸੇ ਨੇ ਸੁਣਿਆ ਹੋਵੇ।
2/8
ਧਰਮਿੰਦਰ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲਈ ਜੋ ਫੀਸ ਮਿਲੀ ਸੀ, ਉਸ ਨਾਲ ਉਨ੍ਹਾਂ ਨੇ 18 ਹਜ਼ਾਰ ਰੁਪਏ 'ਚ ਪੁਰਾਣੀ ਫੀਏਟ ਕਾਰ ਖਰੀਦ ਲਈ।
3/8
ਧਰਮਿੰਦਰ ਕੋਲ ਕਾਰ ਖਰੀਦਣ ਲਈ ਪੈਸੇ ਘਟੇ ਤਾਂ ਉਨ੍ਹਾਂ ਨੇ ਕਿਸੇ ਤੋਂ ਉਧਾਰ ਲੈਕੇ ਪੈਸੇ ਪੂਰੇ ਕੀਤੇ। ਜਿਸ ਦਿਨ ਧਰਮਿੰਦਰ ਨੇ ਇਹ ਕਾਰ ਖਰੀਦੀ, ਤਾਂ ਧਰਮਿੰਦਰ ਸਾਰੀ ਰਾਤ ਨਹੀਂ ਸੁੱਤੇ ਅਤੇ ਬਾਹਰ ਖੜੀ ਆਪਣੀ ਕਾਰ ਨੂੰ ਨਹਾਰਦੇ ਰਹੇ।
4/8
ਧਰਮਿੰਦਰ ਨੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਉਮੀਦ ਨਹੀਂ ਸੀ, ਇਸ ਕਰਕੇ ਉਨ੍ਹਾਂ ਨੇ ਪਹਿਲੀ ਫਿਲਮ ਦੀ ਕਮਾਈ ਤੋਂ ਟੈਕਸੀ ਖਰੀਦ ਲਈ ਸੀ।
5/8
ਉਨ੍ਹਾਂ ਨੇ ਆਪਣੀ ਪਹਿਲੀ ਸੈਲਰੀ ਸਾਰੀ ਹੀ ਟੈਕਸੀ 'ਤੇ ਖਰਚ ਕਰ ਲਈ ਸੀ। ਧਰਮਿੰਦਰ ਨੇ ਦੱਸਿਆਂ ਸੀ ਕਿ ਜੇ ਉਹ ਐਕਟਰ ਨਾ ਬਣ ਪਾਉਂਦੇ ਤਾਂ ਟੈਕਸੀ ਚਲਾਉਂਦੇ ਹੁੰਦੇ।
6/8
ਉਨ੍ਹਾਂ ਨੇ ਇਹ ਕਾਰ ਬਾਲੀਵੁੱਡ ਡਾਇਰੈਕਟਰ ਤੇ ਆਪਣੇ ਦੋਸਤ ਬਿਮਲ ਰਾਏ ਨੂੰ ਦਿਖਾਈ ਤੇ ਉਨ੍ਹਾਂ ਨੇ ਧਰਮਿੰਦਰ ਤੇ ਉਨ੍ਹਾਂ ਦੀ ਕਾਰ ਦੀ ਕਾਫੀ ਤਾਰੀਫ ਕੀਤੀ। ਪਰ ਧਰਮਿੰਦਰ ਦੇ ਭਰਾ ਤੇ ਅਭੈ ਦਿਓਲ ਦੇ ਪਿਤਾ ਅਜੀਤ ਦਿਓਲ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਇੱਕ ਫਿਲਮ ਸਟਾਰ ਹੋ ਆਪਣੀ ਹੈਸੀਅਤ ਦੇ ਹਿਸਾਬ ਨਾਲ ਵੱਡੀ ਕਾਰ ਖਰੀਦੋ।
7/8
ਇਸ 'ਤੇ ਧਰਮਿੰਦਰ ਬੋਲੇ, 'ਮੈਂ ਬਹੁਤ ਸੋਚ ਸਮਝ ਕੇ ਇਹ ਕਾਰ ਖਰੀਦੀ ਹੈ। ਫਿਲਮ ਲਾਈਨ ਦਾ ਕੋਈ ਭਰੋਸਾ ਨਹੀਂ। ਇੱਥੇ ਕੁੱਝ ਸਮੇਂ 'ਚ ਹੀ ਹਿੱਟ ਹੀਰੋ ਫਲਾਪ ਹੋ ਜਾਂਦਾ ਹੈ। ਜੇ ਮੈਂ ਹਿੱਟ ਹੀਰੋ ਨਾ ਬਣ ਸਕਿਆ ਤਾਂ ਇਸ ਕਾਰ ਨੂੰ ਟੈਕਸੀ ਬਣਾ ਕੇ ਘਰ ਤਾਂ ਚਲਾ ਹੀ ਲਵਾਂਗਾ। ਨਾਲ ਨਾਲ ਫਿਲਮਾਂ 'ਚ ਕੰਮ ਵੀ ਲੱਭਦਾ ਰਹਾਂਗਾ। ਵੱਡੀ ਤੇ ਮਹਿੰਗੀ ਗੱਡੀ ਲੈਕੇ ਮੈਂ ਉਸ ਨੂੰ ਟੈਕਸੀ ਨਹੀਂ ਬਣਾ ਸਕਦਾ।'
8/8
ਧਰਮਿੰਦਰ ਦੀ ਪਹਿਲੀ ਕਾਰ ਫੀਏਟ ਉਨ੍ਹਾਂ ਨੇ ਹਾਲੇ ਤੱਕ ਸੰਭਾਲ ਕੇ ਰੱਖੀ ਹੋਈ ਹੈ। ਪਿਛਲੇ ਸਾਲ ਉਨ੍ਹਾਂ ਨੇ ਆਪਣੀ ਕਾਰ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ। ਉਹ ਆਪਣੀ ਕਾਰ ਨੂੰ ਸੜਕਾਂ 'ਤੇ ਭਜਾਉਂਦੇ ਹੋਏ ਨਜ਼ਰ ਆਏ ਸੀ।
Sponsored Links by Taboola