Tea for Kids: ਕੀ ਚਾਹ ਪੀਣ ਨਾਲ ਬੱਚੇ ਦੀ ਹੋ ਸਕਦੀ ਮੌਤ? ਹੈਰਾਨੀਜਨਕ ਮਾਮਲਾ ਆਇਆ ਸਾਹਮਣੇ, ਮਾਹਿਰਾਂ ਦੀ ਜਾਣੋ ਰਾਏ
Tea for Kids: ਭਾਰਤ ਵਿੱਚ ਬਹੁਤ ਘੱਟ ਲੋਕ ਹੋਣਗੇ ਜੋ ਚਾਹ ਨਹੀਂ ਪੀਂਦੇ ਹੋਣਗੇ। ਹਰ ਕੋਈ ਦਿਨ ਵਿੱਚ ਦੋ-ਤਿੰਨ ਵਾਰ ਚਾਹ ਪੀਂਦਾ ਹੈ। ਵੱਡਿਆਂ ਦੀਆਂ ਆਦਤਾਂ ਨੂੰ ਦੇਖ ਕੇ ਬੱਚੇ ਵੀ ਇਸ ਦੀ ਨਕਲ ਕਰਦੇ ਹਨ। ਜਦੋਂ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਚਾਹ ਦੀ ਚੁਸਕੀ ਲੈਂਦੇ ਹਾਂ ਤਾਂ ਬੱਚੇ ਵੀ ਇਸ ਦਾ ਅਨੰਦ ਮਾਣਨਾ ਚਾਹੁੰਦੇ ਹਨ।
Download ABP Live App and Watch All Latest Videos
View In Appਕਈ ਵਾਰ ਅਸੀਂ ਉਨ੍ਹਾਂ ਨੂੰ ਚਾਹ ਪਿਲਾਉਂਦੇ ਵੀ ਹਾਂ। ਹੌਲੀ-ਹੌਲੀ ਜਦੋਂ ਬੱਚਾ ਵੱਡਾ ਹੁੰਦਾ ਹੈ ਤਾਂ ਉਹ ਵੀ ਸਾਰਿਆਂ ਦੇ ਸਾਹਮਣੇ ਚਾਹ ਦੀ ਚੁਸਕੀ ਲੈਣ ਲੱਗ ਪੈਂਦਾ ਹੈ ਪਰ ਕੀ ਕੋਈ ਸੋਚ ਸਕਦਾ ਹੈ ਕਿ ਚਾਹ ਦੀ ਇੱਕ ਚੁਸਕੀ ਨਾਲ ਛੋਟਾ ਬੱਚਾ ਮਰ ਵੀ ਸਕਦਾ ਹੈ? ਮੱਧ ਪ੍ਰਦੇਸ਼ 'ਚ ਚਾਹ ਪੀਣ ਕਾਰਨ ਡੇਢ ਸਾਲ ਦੇ ਬੱਚੇ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਮੈਡੀਕਲ ਜਗਤ 'ਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਕੀ ਚਾਹ ਪੀਣ ਨਾਲ ਬੱਚਿਆਂ ਦੀ ਮੌਤ ਹੋ ਸਕਦੀ ਹੈ?
ਅੰਗਰੇਜ਼ੀ ਅਖਬਰ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ, ਬੱਚਾ ਆਪਣੇ ਨਾਨਕਿਆਂ ਦੇ ਘਰ ਸੀ ਤੇ ਜਿਵੇਂ ਹੀ ਉਸ ਨੇ ਚਾਹ ਪੀਤੀ ਤਾਂ ਉਸ ਦਾ ਸਾਹ ਰੁਕ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਲਈ ਸਵਾਲ ਉੱਠਿਆ ਕਿ ਕੀ ਚਾਹ ਕਾਰਨ ਬੱਚੇ ਦੀ ਮੌਤ ਹੋ ਗਈ? ਹਸਪਤਾਲ ਦੀ ਸੁਪਰਡੈਂਟ ਡਾ. ਪ੍ਰੀਤੀ ਮਾਲਪਾਨੀ ਨੇ ਦੱਸਿਆ ਕਿ ਬੱਚੇ ਦੀ ਹਸਪਤਾਲ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਲਈ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਬਾਰੇ ਸੀਕੇ ਬਿਰਲਾ ਹਸਪਤਾਲ ਗੁਰੂਗ੍ਰਾਮ ਵਿੱਚ ਪੋਸ਼ਣ ਤੇ ਖੁਰਾਕ ਵਿਗਿਆਨ ਦੀ ਮੁਖੀ ਪ੍ਰਾਚੀ ਜੈਨ ਦਾ ਕਹਿਣਾ ਹੈ ਕਿ ਚਾਹ ਦੀਆਂ ਪੱਤੀਆਂ ਵਿੱਚ ਕੁਦਰਤੀ ਤੌਰ 'ਤੇ ਪਾਇਆ ਜਾਣ ਵਾਲਾ ਮਿਸ਼ਰਣ ਕਈ ਹੋਰ ਪੌਦਿਆਂ ਵਿੱਚ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕੈਫੀਨ ਹੁੰਦਾ ਹੈ ਜੋ ਦਿਮਾਗ ਤੇ ਨਰਵਸ ਸਿਸਟਮ ਵਿੱਚ ਹਲਚਲ ਪੈਦਾ ਕਰਦਾ ਹੈ। ਇਸ ਲਈ ਬੱਚਿਆਂ ਨੂੰ ਚਾਹ ਦੇ ਸਪਲੀਮੈਂਟ ਨਹੀਂ ਦਿੱਤੇ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 12 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਚਾਹ ਨਾ ਪਿਲਾਈ ਜਾਵੇ। ਕੈਫੀਨ ਦੇ ਚੰਗੇ ਤੇ ਮਾੜੇ ਦੋਵੇਂ ਗੁਣ ਹੋਣ ਦੇ ਬਾਵਜੂਦ 12 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਚਾਹ ਦੇਣ ਦੀ ਮਨਾਹੀ ਹੈ।
ਕੈਫੀਨ ਦੀ ਸਿੱਧੀ ਖੁਰਾਕ ਦਿਮਾਗ ਤੇ ਨਰਵਸ ਸਿਸਟਮ ਨੂੰ ਹਾਈਪਰਐਕਟਿਵ ਬਣਾਉਂਦੀ ਹੈ, ਜਿਸ ਨਾਲ ਬੱਚਿਆਂ ਦੀ ਨੀਂਦ ਦੇ ਪੈਟਰਨ ਵਿੱਚ ਵਿਘਨ ਪੈ ਸਕਦਾ ਹੈ। ਇਸ ਕਾਰਨ ਬੱਚੇ ਸਵੇਰੇ ਉੱਠਣ ਤੋਂ ਬਾਅਦ ਜ਼ਿਆਦਾ ਥਕਾਵਟ ਮਹਿਸੂਸ ਕਰਨਗੇ।
ਕੈਫੀਨ ਡਾਇਯੂਰੇਟਿਕ ਹੈ, ਜਿਸ ਦਾ ਮਤਲਬ ਹੈ ਕਿ ਇਹ ਪਿਸ਼ਾਬ ਦੇ ਆਉਟਪੁੱਟ ਨੂੰ ਵਧਾਉਂਦਾ ਹੈ। ਇਸ ਨਾਲ ਵਾਰ-ਵਾਰ ਪਿਸ਼ਾਬ ਆਵੇਗਾ ਜਿਸ ਨਾਲ ਬੱਚਿਆਂ ਵਿੱਚ ਡੀਹਾਈਡਰੇਸ਼ਨ ਹੋ ਸਕਦੀ ਹੈ।