In Pics: ਕ੍ਰਿਸ਼ਮਾ ਕਪੂਰ ਤੋਂ ਕਾਜੋਲ ਤੱਕ...ਇਹ ਬਾਲੀਵੁੱਡ ਸਿਤਾਰੇ ਸਕੂਲ ਛੱਡ ਆਏ ਐਕਟਿੰਗ ਦੀ ਦੁਨੀਆ 'ਚ
ਸਾਡੇ ਬਾਲੀਵੁੱਡ ਸੈਲੇਬਸ ਐਕਟਿੰਗ ਦੇ ਮਾਹਿਰ ਹਨ। ਉਹ ਇਕ ਤੋਂ ਵਧ ਕੇ ਇਕ ਕਿਰਦਾਰ ਨਿਭਾ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।ਬਾਲੀਵੁੱਡ ਸੈਲੇਬਸ ਐਕਟਿੰਗ ਲਈ ਆਪਣੀ ਪੜ੍ਹਾਈ ਛੱਡਣ ਤੋਂ ਵੀ ਨਹੀਂ ਝਿਜਕਦੇ। ਇਸ ਲਿਸਟ 'ਚ ਬਾਲੀਵੁੱਡ ਦੇ ਟਾਪ ਅਦਾਕਾਰਾਂ ਦਾ ਨਾਂ ਸ਼ਾਮਲ ਹੈ।
Download ABP Live App and Watch All Latest Videos
View In Appਕਰਿਸ਼ਮਾ ਕਪੂਰ— ਬਾਲੀਵੁੱਡ ਦੀਆਂ ਟਾਪ ਅਦਾਕਾਰਾਂ ਦੀ ਗੱਲ ਕਰੀਏ ਤਾਂ ਕਰਿਸ਼ਮਾ ਕਪੂਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਰਿਸ਼ਮਾ ਨੇ ਛੇਵੀਂ ਜਮਾਤ ਤੋਂ ਬਾਅਦ ਪੜ੍ਹਾਈ ਨਹੀਂ ਕੀਤੀ ਹੈ। ਫਿਲਮਾਂ 'ਚ ਕੰਮ ਕਰਨ ਲਈ ਕਰਿਸ਼ਮਾ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਸੀ।
ਕਾਜੋਲ- ਬੋਰਡਿੰਗ ਸਕੂਲ 'ਚ ਪੜ੍ਹਣ ਵਾਲੀ ਕਾਜੋਲ ਨੇ ਸਕੂਲ ਦੌਰਾਨ ਹੀ ਆਪਣੀ ਪਹਿਲੀ ਫਿਲਮ ਬੇਖੁਦੀ ਕੀਤੀ ਸੀ ਪਰ ਇਸ ਫਿਲਮ ਤੋਂ ਬਾਅਦ ਉਸ ਨੂੰ ਚੰਗੇ ਆਫਰ ਮਿਲਣ ਲੱਗੇ ਅਤੇ ਉਹ ਆਪਣੀ ਸਕੂਲੀ ਪੜ੍ਹਾਈ ਪੂਰੀ ਨਹੀਂ ਕਰ ਸਕੀ।
ਕੰਗਨਾ ਰਣੌਤ - ਇਹ ਅਦਾਕਾਰਾ 12ਵੀਂ ਜਮਾਤ ਵਿੱਚ ਫੇਲ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਹੀ ਛੱਡ ਦਿੱਤੀ ਅਤੇ ਉਹ ਮਾਡਲਿੰਗ ਲਈ ਦਿੱਲੀ ਆ ਗਈ। ਹੌਲੀ-ਹੌਲੀ ਗਲੈਮਰ ਦੀ ਦੁਨੀਆ ਨਾਲ ਉਸ ਦਾ ਰਿਸ਼ਤਾ ਮਜ਼ਬੂਤ ਹੁੰਦਾ ਗਿਆ ਅਤੇ ਉਹ ਆਪਣੀ ਪੜ੍ਹਾਈ ਵੀ ਪੂਰੀ ਨਾ ਕਰ ਸਕੀ।
ਅਰਜੁਨ ਕਪੂਰ - 12ਵੀਂ 'ਚ ਫੇਲ ਹੋਏ ਅਰਜੁਨ ਕਪੂਰ ਨੇ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਐਕਟਰ ਬਣਨ ਦਾ ਫੈਸਲਾ ਕਰ ਲਿਆ ਅਤੇ ਉਸ ਨੇ ਭਾਰ ਘਟਾਉਣਾ ਸ਼ੁਰੂ ਕਰ ਦਿੱਤਾ। ਆਖਰਕਾਰ ਉਸਨੂੰ ਇਸ਼ਕਜ਼ਾਦੇ ਵਿੱਚ ਮੁੱਖ ਭੂਮਿਕਾ ਮਿਲੀ ਅਤੇ ਉਹ ਅਦਾਕਾਰੀ ਦੀ ਦੁਨੀਆ ਵਿੱਚ ਰੁੱਝ ਗਿਆ।
ਪ੍ਰਤੀਕ ਬੱਬਰ- ਜਦੋਂ ਅਭਿਨੇਤਾ 16 ਸਾਲ ਦਾ ਸੀ, ਉਸਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਅਤੇ ਗਲੈਮਰ ਦੀ ਦੁਨੀਆ ਵਿੱਚ ਦਾਖਲ ਹੋ ਗਿਆ।