In Pics: ਇਸ ਹੀਰੋਇਨ ਕਰਕੇ ਤਬਾਹ ਹੋ ਗਈ ਸੀ ਸ਼ਾਹਰੁਖ-ਗੌਰੀ ਦੀ ਸੁਹਾਗਰਾਤ, ਪਤਨੀ ਦਾ ਹਾਲ ਦੇਖ ਕਿੰਗ ਖਾਨ ਦੀਆਂ ਅੱਖਾਂ 'ਚ ਆ ਗਏ ਸੀ ਹੰਝੂ
ਅਸੀਂ ਤੁਹਾਡੇ ਲਈ ਸੁਪਰਸਟਾਰ ਸ਼ਾਹ ਰੁਖ ਖਾਨ ਤੇ ਉਸ ਦੀ ਲਵਿੰਗ ਵਾਈਫ ਗੌਰੀ ਖਾਨ ਦੀ ਫਰਸਟ ਵੈਡਿੰਗ ਨਾਈਟ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਲਿਆਏ ਹਾਂ।
Download ABP Live App and Watch All Latest Videos
View In Appਦਰਅਸਲ, ਸ਼ਾਹਰੁਖ ਖਾਨ ਤੇ ਗੌਰੀ ਦਾ ਵਿਆਹ ਕਾਫੀ ਮਿੰਨਤਾਂ ਬਾਅਦ ਹੋਇਆ ਸੀ, ਪਰ ਉਨ੍ਹਾਂ ਦੀ ਸੁਹਾਗਰਾਤ 'ਤੇ ਇੱਕ ਘਟਨਾ ਵਾਪਰੀ, ਜਿਸ ਕਾਰਨ ਸ਼ਾਹਰੁਖ ਤੇ ਗੌਰੀ ਦੀ ਫਰਸਟ ਵੈਡਿੰਗ ਨਾਈਟ ਬਰਬਾਦ ਹੋ ਗਈ ਤੇ ਇਹ ਸਭ ਅਦਾਕਾਰਾ ਹੇਮਾ ਮਾਲਿਨੀ ਦੀ ਵਜ੍ਹਾ ਕਾਰਨ ਹੋਇਆ।
ਸ਼ਾਹਰੁਖ ਖਾਨ ਤੇ ਗੌਰੀ ਦਾ ਵਿਆਹ 25 ਅਕਤੂਬਰ, 1991 ਨੂੰ ਹੋਇਆ ਸੀ। ਇਸ ਦਿਨ ਸ਼ਾਹਰੁਖ ਖਾਨ ਅਭਿਨੇਤਰੀ ਹੇਮਾ ਮਾਲਿਨੀ ਨਾਲ ਫਿਲਮ 'ਦਿਲ ਆਸ਼ਨਾ ਹੈ' ਦੀ ਸ਼ੂਟਿੰਗ ਕਰ ਰਹੇ ਸਨ। ਦਰਅਸਲ, ਇਹ ਪਹਿਲੀ ਫਿਲਮ ਸੀ ਜਿਸ ਦਾ ਨਿਰਦੇਸ਼ਨ ਹੇਮਾ ਮਾਲਿਨੀ ਕਰ ਰਹੀ ਸੀ। ਵਰਕ ਫਰੰਟ ਕਾਰਨ ਸ਼ਾਹਰੁਖ ਖਾਨ ਵਿਆਹ ਤੋਂ ਤੁਰੰਤ ਬਾਅਦ ਗੌਰੀ ਨੂੰ ਮੁੰਬਈ ਲੈ ਆਇਆ।
ਸ਼ਾਹਰੁਖ ਖਾਨ ਨੇ ਆਪਣੀ ਫਿਲਮ ਦੇ ਨਿਰਦੇਸ਼ਕ ਹੇਮਾ ਮਾਲਿਨੀ ਨੂੰ ਕਾਲ ਕੀਤਾ ਤੇ ਦੱਸਿਆ ਕਿ ਉਹ ਮੁੰਬਈ ਵਾਪਸ ਆ ਗਿਆ ਹੈ ਪਰ ਜਿਵੇਂ ਹੀ ਸ਼ਾਹਰੁਖ ਨੇ ਹੇਮਾ ਨੂੰ ਇਹ ਜਾਣਕਾਰੀ ਦਿੱਤੀ, ਅਦਾਕਾਰਾ ਨੇ ਸ਼ੂਟਿੰਗ ਦੇ ਸੈੱਟ 'ਤੇ ਕਿੰਗ ਖਾਨ ਨੂੰ ਬੁਲਾਇਆ ਤੇ ਉਹ ਸ਼ਾਹਰੁਖ ਖਾਨ ਨੂੰ ਵੀ ਮਿਲਣਾ ਚਾਹੁੰਦੀ ਸੀ।
ਹੁਣ ਸ਼ਾਹਰੁਖ ਖਾਨ ਹੇਮਾ ਮਾਲਿਨੀ ਨੂੰ ਮਨ੍ਹਾ ਕਿਦਾਂ ਕਰ ਸਕਦੇ ਸੀ? ਅਜਿਹੀ ਸਥਿਤੀ 'ਚ ਸ਼ਾਹਰੁਖ ਗੌਰੀ ਨਾਲ ਫਿਲਮ ਦੇ ਸੈੱਟ 'ਤੇ ਪਹੁੰਚ ਗਏ ਪਰ ਉਸ ਦੌਰਾਨ ਹੇਮਾ ਮਾਲਿਨੀ ਸੈੱਟ 'ਤੇ ਮੌਜੂਦ ਨਹੀਂ ਸੀ ਤੇ ਸ਼ਾਹਰੁਖ ਤੇ ਗੌਰੀ ਨੂੰ ਹੇਮਾ ਮਾਲਿਨੀ ਦਾ ਮੈਸੇਜ ਦਿੱਤਾ ਗਿਆ ਸੀ ਕਿ ਉਹ ਜਲਦੀ ਹੀ ਸੈੱਟ 'ਤੇ ਪਹੁੰਚ ਜਾਏਗੀ।
ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰਾਤ ਦੇ 11 ਵਜੇ ਸੀ ਤੇ ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਨੂੰ ਮੇਕਅਪ ਰੂਮ 'ਚ ਬੈਠ ਕੇ ਖੁਦ ਸ਼ੂਟਿੰਗ ਵਿੱਚ ਰੁੱਝ ਗਏ। ਸ਼ਾਹਰੁਖ ਦੀ ਸ਼ੂਟਿੰਗ ਰਾਤ 2 ਵਜੇ ਤੱਕ ਚੱਲੀ ਤੇ ਜਦੋਂ ਅਦਾਕਾਰ ਆਪਣਾ ਕੰਮ ਖਤਮ ਕਰਕੇ ਮੇਕਅਪ ਰੂਮ ਪਹੁੰਚੇ ਤਾਂ ਗੌਰੀ ਉੱਥੇ ਉਨ੍ਹਾਂ ਦਾ ਇੰਤਜ਼ਾਰ ਕਰਦਿਆਂ ਲੋਹੇ ਦੀ ਕੁਰਸੀ 'ਤੇ ਸੌਂ ਗਈ।
ਇਸ ਦੌਰਾਨ ਗੌਰੀ ਨੇ ਸਾੜ੍ਹੀ, ਭਾਰੀ ਗਹਿਣੇ ਤੇ ਚੂੜਾ ਪਾਇਆ ਹੋਇਆ ਸੀ, ਜਿਸ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਇੰਨਾ ਹੀ ਨਹੀਂ, ਮੇਕਅਪ ਰੂਮ 'ਚ ਬਹੁਤ ਸਾਰੇ ਮੱਛਰ ਵੀ ਸੀ, ਜੋ ਗੌਰੀ ਨੂੰ ਵੱਢ ਰਹੇ ਸੀ। ਸ਼ਾਹਰੁਖ ਆਪਣੀ ਲਵਿੰਗ ਵਾਈਫ ਗੌਰੀ ਦੀ ਇਸ ਸਥਿਤੀ ਨੂੰ ਵੇਖ ਕੇ ਬਹੁਤ ਦੁਖੀ ਹੋਏ ਤੇ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿ ਗਏ।