In Pics: ਜਦੋਂ ਬਾਲੀਵੁੱਡ ਦੀਆਂ ਇਨ੍ਹਾਂ ਅਦਾਕਾਰਾਂ ਨੂੰ ਲੋਕਾਂ ਨੇ ਅਚਾਨਕ ਕਰ ਦਿੱਤਾ Kiss, ਕੈਮਰੇ 'ਚ ਕੈਦ ਹੋ ਗਈਆਂ ਤਸਵੀਰਾਂ
ਅਸੀਂ ਤੁਹਾਨੂੰ ਕੁਝ ਵਿਵਾਦਪੂਰਨ kiss ਬਾਰੇ ਦੱਸਣ ਜਾ ਰਹੇ ਹਾਂ ਜੋ ਲੋਕਾਂ ਦੇ ਨਾਲ ਨਾਲ ਸੈਲੇਬ੍ਰਿਟੀ ਲਈ ਵੀ ਕਾਫ਼ੀ ਹੈਰਾਨ ਕਰਨ ਵਾਲੀ ਸਾਬਤ ਹੋਈ ਹੈ।
Download ABP Live App and Watch All Latest Videos
View In Appਦਹਾਕੇ ਪਹਿਲਾਂ ਮਹੇਸ਼ ਭੱਟ ਨੇ ਬੇਟੀ ਪੂਜਾ ਭੱਟ ਨਾਲ ਮੈਗਜ਼ੀਨ ਦੇ ਫੋਟੋਸ਼ੂਟ ਲਈ ਲਿੱਪ ਲੌਕ ਕੀਤਾ ਸੀ, ਜਿਸ ਕਾਰਨ ਮਹੇਸ਼ ਅਤੇ ਪੂਜਾ ਨੂੰ ਅਜੇ ਵੀ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਚਰਡ ਏਡਸ ਨੇ 2007 'ਚ ਜਾਗਰੂਕਤਾ ਪ੍ਰੋਗਰਾਮ ਦੌਰਾਨ ਸ਼ਿਲਪਾ ਸ਼ੈੱਟੀ ਨੂੰ ਜ਼ਬਰਦਸਤੀ ਫੜ੍ਹ ਕੇ ਗੱਲਾਂ 'ਤੇ ਕਿੱਸ ਕੀਤਾ। ਬਾਅਦ ਉਸ ਨੂੰ ਇਸ ਲਈ ਮੁਆਫੀ ਮੰਗਣੀ ਪਈ ਸੀ।
ਮਸ਼ਹੂਰ ਅਦਾਕਾਰਾ ਰੇਖਾ ਹਰ ਕਿਸੇ ਨੂੰ ਮਿਲਦੀ ਹੈ, ਇਸ ਲਈ ਕਿੱਸ ਕਰ ਕੇ ਪਿਆਰ ਦਾ ਇਜ਼ਹਾਰ ਕਰਦੀ ਹੈ, ਪਰ ਰੇਖਾ ਲਈ ਇੱਕ ਪ੍ਰੋਗਰਾਮ ਵਿੱਚ ਰਿਤਿਕ ਰੌਸ਼ਨ ਨੂੰ ਚੁੰਮਣਾ ਬਹੁਤ ਮਹਿੰਗਾ ਸਾਬਿਤ ਹੋਇਆ। ਇਸ ਤਰ੍ਹਾਂ ਰਿਤਿਕ ਨੂੰ ਕਿੱਸ ਨੂੰ ਲੈ ਕੇ ਰੇਖਾ ਬਹੁਤ ਸਾਰੇ ਵਿਵਾਦਾਂ ਵਿਚ ਘਿਰ ਗਈ।
ਸ਼ਿਲਪਾ ਸ਼ੈੱਟੀ ਨਾਲ ਇਕ ਹੋਰ ਕਿੱਸ ਦਾ ਕਿੱਸਾ ਹੈ। ਇਕ ਸਾਧੂ ਨੇ ਜਨਤਕ ਜਗ੍ਹਾ 'ਤੇ ਅਭਿਨੇਤਰੀ ਨੂੰ ਚੁੰਮਿਆ। ਸ਼ਿਲਪਾ ਦੀ ਇਸ ਤਸਵੀਰ ਦੀ ਕਾਫੀ ਆਲੋਚਨਾ ਹੋਈ ਸੀ।
ਆਈਪੀਐਲ ਮੈਚ ਦੌਰਾਨ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਮਾਲਿਆ ਨੇ ਮੈਚ ਦੌਰਾਨ ਦੀਪਿਕਾ ਪਾਦੂਕੋਣ ਨੂੰ ਅਚਾਨਕ ਕਿੱਸ ਕੀਤਾ ਸੀ। ਕਿਹਾ ਜਾਂਦਾ ਸੀ ਕਿ ਉਸ ਸਮੇਂ ਦੋਨੋਂ ਇਕ ਦੂਜੇ ਨੂੰ ਡੇਟ ਕਰ ਰਹੇ ਸੀ।
ਮੀਕਾ ਸਿੰਘ ਦੀ ਜਨਮਦਿਨ ਦੀ ਪਾਰਟੀ ਵਿਚ ਮੀਕਾ ਸਿੰਘ ਨੇ ਜ਼ਬਰਦਸਤੀ ਰਾਖੀ ਸਾਵੰਤ ਨੂੰ ਫੜ ਲਿਆ ਅਤੇ ਉਸ ਨੂੰ ਕਿੱਸ ਕੀਤਾ। ਰਾਖੀ ਖੁਦ ਵੀ ਮੀਕਾ ਦੇ ਇਸ ਵਿਵਹਾਰ ਤੋਂ ਹੈਰਾਨ ਹੋਈ ਨਜ਼ਰ ਆਈ।